50 ਲੱਖ ਦੀ ਹੈਰੋਇਨ  ਸਣੇ ਐਕਟਿਵਾ ਸਵਾਰ ਨੌਜਵਾਨ ਗ੍ਰਿਫਤਾਰ

Wednesday, Aug 22, 2018 - 05:47 AM (IST)

50 ਲੱਖ ਦੀ ਹੈਰੋਇਨ  ਸਣੇ ਐਕਟਿਵਾ ਸਵਾਰ ਨੌਜਵਾਨ ਗ੍ਰਿਫਤਾਰ

ਲੁਧਿਆਣਾ, (ਅਨਿਲ)- ਨਸ਼ਾ ਸਮੱਗਲਰਾਂ ਖਿਲਾਫ ਛੇਡ਼ੀ ਮੁਹਿੰਮ ਤਹਿਤ ਐੱਸ. ਟੀ. ਐੱਫ. ਨੇ ਐਕਟਿਵਾ ਸਵਾਰ ਇਕ ਨੌਜਵਾਨ ਨੂੰ 50 ਲੱਖ ਰੁਪਏ ਦੀ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ। ®ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਟੀਮ ਨੇ ਥਾਣਾ ਫੋਕਲ ਪੁਆਇੰਟ ਅਧੀਨ ਆਉਂਦੀ ਮੈਟਰੋ ਰਾਜੀਵ ਗਾਂਧੀ ਕਾਲੋਨੀ ਵਿਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਕਤ ਲਡ਼ਕੇ ਨੂੰ ਸ਼ੱਕ ਦੇ ਆਧਾਰ ’ਤੇ ਚੈਕਿੰਗ  ਲਈ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਲਡ਼ਕੇ ਦੀ ਪਛਾਣ ਪਰਮਜੀਤ ਸਿੰਘ ਪਰਮ (30) ਪੁੱਤਰ ਚਰਨਜੀਤ ਸਿੰਘ ਨਿਵਾਸੀ ਮੁਹੱਲਾ ਗੋਪਾਲ ਨਗਰ ਟਿੱਬਾ ਰੋਡ ਲੁਧਿਆਣਾ ਦੇ ਤੌਰ ’ਤੇ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰ ਕੇ ਥਾਣਾ ਫੋਕਲ ਪੁਆਇੰਟ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪਹਿਲਾਂ ਇਕ ਜਿਮ ’ਚ ਸੀ ਟ੍ਰੇਨਰ : ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਹੈਰੋਇਨ ਸਮੇਤ ਫਡ਼ਿਆ ਗਿਆ ਪਰਮਜੀਤ ਸਿੰਘ ਪਿਛਲੇ 6 ਮਹੀਨੇ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਕੈਲਾਸ਼ ਨਗਰ ’ਚ ਬੌਡੀ ਕੇਅਰ ਜਿਮ ਵਿਚ ਜਿਮ ਟ੍ਰੇਨਰ ਸੀ, ਜੋ ਕਿ ਲਡ਼ਕਿਆਂ ਨੂੰ ਟਰੇਨਿੰਗ ਦਿੰਦਾ ਸੀ।
ਨੂਰਵਾਲਾ ਰੋਡ ਤੋਂ ਲਿਆਇਆ ਹੈਰੋਇਨ :  ਦੋਸ਼ੀ ਅਨੁਸਾਰ ਉਹ ਹੈਰੋਇਨ ਨੂਰਵਾਲਾ ਰੋਡ ਤੋਂ ਕਿਸੇ ਅਣਪਛਾਤੇ ਨਸ਼ਾ ਸਮੱਗਲਰ ਤੋਂ ਖਰੀਦ ਕੇ ਲਿਆਇਆ ਸੀ, ਜਿਸ ਨੂੰ ਲੁਧਿਆਣਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਆਪਣੇ ਗਾਹਕਾਂ ਨੂੰ ਪਰਚੂਨ ’ਚ ਵੇਚਣੀ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ, ਤਾਂ ਕਿ ਉਸ ਤੋਂ ਹੋਰ  ਪੁੱਛਗਿੱਛ ਕੀਤੀ ਜਾ ਸਕੇ।


Related News