ਲੁਧਿਆਣਾ ਉੱਤਰੀ ਹਲਕੇ ’ਚ ਹੋਵੇਗਾ ਸਖ਼ਤ ਮੁਕਾਬਲਾ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Friday, Feb 18, 2022 - 05:22 PM (IST)

ਲੁਧਿਆਣਾ ਉੱਤਰੀ (ਵੈੱਬ ਡੈਸਕ) - ਲੁਧਿਆਣਾ ਉੱਤਰੀ ਹਲਕੇ 'ਚ ਕਾਂਗਰਸ ਦੀ ਝੰਡੀ ਰਹੀ ਹੈ। ਪਿਛਲੀਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਚਾਰ ਵਾਰ ਕਾਂਗਰਸ ਅਤੇ ਇਕ ਵਾਰ ਭਾਜਪਾ ਦੇ ਖਾਤੇ ਇਹ ਸੀਟ ਪਈ। ਕਾਂਗਰਸ ਦੇ ਉਮੀਦਵਾਰ ਰਾਕੇਸ਼ ਪਾਂਡੇ ਨੇ ਤਿੰਨ ਵਾਰ ਇਥੋਂ ਜਿੱਤ ਹਾਸਲ ਕੀਤੀ ਹੈ ਅਤੇ 2022 ਵਿੱਚ ਮੁੜ ਚੋਣ ਮੈਦਾਨ ਵਿੱਚ ਹਨ।

1997
1997 'ਚ ਕਾਂਗਰਸ ਦੇ ਉਮੀਦਵਾਰ ਰਾਕੇਸ਼ ਕੁਮਾਰ  ਇਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ।ਉਨ੍ਹਾਂ ਨੇ ਆਜ਼ਾਦ ਉਮੀਦਵਾਰ ਕ੍ਰਿਸ਼ਨ ਲਾਲ ਨੂੰ 20,862 ਵੋਟਾਂ ਦੇ ਫਰਕ ਨਾਲ ਹਰਾਇਆ। ਰਾਕੇਸ਼ ਕੁਮਾਰ ਨੂੰ 33,614, ਜਦਕਿ ਕ੍ਰਿਸ਼ਨ ਲਾਲ ਨੂੰ 12,752 ਵੋਟਾਂ ਮਿਲੀਆਂ ਸਨ।

2002
2002 'ਚ ਕਾਂਗਰਸ ਦੇ ਰਾਕੇਸ਼ ਪਾਂਡੇ ਨੇ 39,167 ਲੈ ਕੇ ਭਾਜਪਾ ਦੇ ਪ੍ਰਾਣ ਨਾਥ ਭਾਟੀਆ ਨੂੰ 22,872 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਭਾਜਪਾ ਨੂੰ 16,295 ਵੋਟਾਂ ਮਿਲੀਆਂ ਸਨ।

2007
2007 'ਚ ਭਾਜਪਾ ਦੇ ਹਰੀਸ਼ ਬੇਦੀ ਨੂੰ 31,218, ਜਦਕਿ ਕਾਂਗਰਸ ਦੇ ਰਾਕੇਸ਼ ਪਾਂਡੇ ਨੂੰ 26,322 ਵੋਟਾਂ ਮਿਲੀਆਂ। ਭਾਜਪਾ ਨੇ ਇਹ ਸੀਟ 4,896 ਵੋਟਾਂ ਦੇ ਫਰਕ ਨਾਲ ਜਿੱਤੀ ਸੀ।

2012
2012 'ਚ ਕਾਂਗਰਸ ਦੇ ਰਾਕੇਸ਼ ਪਾਂਡੇ ਨੇ ਭਾਜਪਾ ਦੇ ਪ੍ਰਵੀਨ ਬਾਂਸਲ ਨੂੰ 2,168 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਕਾਂਗਰਸ ਨੂੰ 48,216 ਜਦਕਿ ਭਾਜਪਾ ਨੂੰ 46,048 ਪਈਆਂ ਸਨ।

2017
2017 ਵਿੱਚ ਕਾਂਗਰਸ ਦੇ ਰਾਕੇਸ਼ ਪਾਂਡੇ ਨੇ ਮੁੜ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਸੀ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਪ੍ਰਵੀਨ ਬਾਂਸਲ ਨੂੰ 5,132 ਵੋਟਾਂ ਦੇ ਫਰਕ ਨਾਲ ਹਰਾ ਕੇ ਸੀਟ ਜਿੱਤੀ ਸੀ। ਕਾਂਗਰਸ ਨੂੰ 44,864 ਤੇ ਭਾਜਪਾ ਨੂੰ 39,732, ਜਦਕਿ ਲੋਕ ਇਨਸਾਫ ਪਾਰਟੀ 20,387 ਵੋਟਾਂ ਲੈ ਕੇ ਤੀਜੇ ਨੰਬਰ 'ਤੇ ਰਹੀ।

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਰ. ਡੀ. ਸ਼ਰਮਾ, ‘ਆਪ’ ਵੱਲੋਂ ਮਦਨ ਲਾਲ ਬੱਗਾ, ਕਾਂਗਰਸ ਵੱਲੋਂ ਮੁੜ ਰਾਕੇਸ਼ ਪਾਂਡੇ, ਭਾਜਪਾ ਵੱਲੋਂ ਪ੍ਰਵੀਨ ਬਾਂਸਲ, ਲੋਕ ਇਨਸਾਫ ਪਾਰਟੀ ਵੱਲੋਂ ਰਣਧੀਰ ਸਿੰਘ ਸਿਵੀਆ ਤੇ ਸੰਯੁਕਤ ਸਮਾਜ ਮੋਰਚਾ ਵੱਲੋਂ ਐਡ. ਵਰਿੰਦਰ ਖਾਰਾ ਚੋਣ ਮੈਦਾਨ ’ਚ ਹਨ।

ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕੇ 'ਚ ਵੋਟਰਾਂ ਦੀ ਕੁੱਲ ਗਿਣਤੀ 205063 ਹੈ, ਜਿਨ੍ਹਾਂ 'ਚ 96238 ਪੁਰਸ਼, 108798 ਔਰਤਾਂ ਤੇ 27 ਥਰਡ ਜੈਂਡਰ ਹਨ।


rajwinder kaur

Content Editor

Related News