ਪੰਜਾਬ ਦੇ ਸਕੂਲਾਂ ਨੂੰ ਲੈ ਕੇ ਏ. ਐੱਸ. ਆਈ. ਆਰ . ਦਾ ਸਰਵੇਖਣ, ਸਾਹਮਣੇ ਆਏ ਹੈਰਾਨ ਕਰ ਦੇਣ ਵਾਲੇ ਅੰਕੜੇ

Monday, Jan 23, 2023 - 01:13 PM (IST)

ਪੰਜਾਬ ਦੇ ਸਕੂਲਾਂ ਨੂੰ ਲੈ ਕੇ ਏ. ਐੱਸ. ਆਈ. ਆਰ . ਦਾ ਸਰਵੇਖਣ, ਸਾਹਮਣੇ ਆਏ ਹੈਰਾਨ ਕਰ ਦੇਣ ਵਾਲੇ ਅੰਕੜੇ

ਲੁਧਿਆਣਾ : ਐਜੂਕੇਸ਼ਨ ਦੀ ਸਾਲਾਨਾ ਸਥਿਤੀ ਰਿਪੋਰਟ ( ਏ. ਐੱਸ. ਆਈ. ਆਰ. ) 2022 ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਏ. ਐੱਸ. ਆਈ. ਆਰ. ਵੱਲੋਂ ਸਕੂਲਾਂ ਦਾ ਸਰਵੇਖਣ ਕਰਨ ਦੀ ਬਜਾਏ ਪੇਂਡੂ ਖੇਤਰਾਂ 'ਚ ਘਰ-ਘਰ ਜਾ ਕੇ ਸਰਵੇ ਕੀਤਾ ਜਾਂਦਾ ਹੈ। ਹਰ ਜ਼ਿਲ੍ਹੇ 'ਚ 30 ਪਿੰਡਾਂ ਨੂੰ ਇਸ ਜਾਂਚ 'ਚ ਸੈਂਪਲ ਦੇ ਤੌਰ 'ਤੇ ਲਿਆ ਜਾਂਦਾ ਹੈ। ਦੱਸ ਦੇਈਏ ਕਿ ਸੂਬੇ ਦੇ ਸਭ ਤੋਂ ਵੱਡੇ ਤੇ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੋਣ ਦਾ ਬਾਵਜੂਦ ਲੁਧਿਆਣਾ 'ਤੇ 6-14 ਸਾਲ ਦੀ ਉਮਰ ਦੇ ਸਿਰਫ਼ 0.3 ਫ਼ੀਸਦੀ ਬੱਚੇ ਹੀ ਅਜਿਹੇ ਹਨ, ਜੋ ਸਕੂਲ ਵਿੱਚ ਦਾਖ਼ਲ ਨਹੀਂ ਹਨ। ਗੁਰਦਾਸਪੁਰ ਜ਼ਿਲ੍ਹਾ ਅਜਿਹਾ ਹੈ, ਜਿੱਥੇ 6-14 ਸਾਲ ਦੇ ਸਾਰੇ ਬੱਚੇ ਸਕੂਲਾਂ 'ਚ ਦਾਖ਼ਲ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 3.5 ਫ਼ੀਸਦੀ ਬੱਚੇ ਸਕੂਲਾਂ 'ਚ ਇਨਰੋਲ ਨਹੀਂ ਹਨ, ਜੋ ਕਿ ਸੂਬੇ 'ਚ ਸਭ ਤੋਂ ਜ਼ਿਆਦਾ ਹੈ। ਉੱਥੇ ਹੀ 6-14 ਸਾਲ ਦੇ 51.8 ਫ਼ੀਸਦੀ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਾਈ ਕਰ ਰਹੇ ਹਨ। 

ਇਹ ਵੀ ਪੜ੍ਹੋ- ਪਾਕਿ ਤੋਂ ਡਰੋਨ ਰਾਹੀਂ ਹੈਰੋਇਨ ਤੇ ਹਥਿਆਰ ਮੰਗਵਾਉਣ ਵਾਲਿਆਂ ਦੀ ਹੋਈ ਪਛਾਣ, ਫਿਰੋਜ਼ਪੁਰ ਪੁਲਸ ਨੇ ਸ਼ੁਰੂ ਕੀਤੀ ਛਾਪੇਮਾਰੀ

ਏ. ਐੱਸ. ਆਈ. ਆਰ. ਵੱਲੋਂ ਪੰਜਾਬ ਦੇ 20 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ ਗਿਆ ਸੀ। ਜਿਸ ਦੇ ਅੰਕੜਿਆਂ 'ਚ ਲੁਧਿਆਣਾ ਦਾ 17ਵੇਂ ਸਥਾਨ ਹੈ। ਫਿਰੋਜ਼ਪੁਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਮਾਨਸਾ, ਮੋਗਾ, ਮੁਕਤਸਰ, ਪਟਿਆਲਾ, ਰੂਪਨਗਰ, ਐਸ.ਏ.ਐਸ. ਨਗਰ, ਐਸ.ਬੀ.ਐਸ. ਨਗਰ ਅਤੇ ਤਰਨਤਾਰਨ ਦੇ 16 ਜ਼ਿਲ੍ਹਿਆਂ ਵਿੱਚ ਪੇਂਡੂ ਖੇਤਰਾਂ ਦੇ ਬੱਚਿਆਂ ਦੀ ਗਿਣਤੀ 72.1% ਤੋਂ 53% ਤੱਕ ਸੀ।

ਇਹ ਵੀ ਪੜ੍ਹੋ- ਛਪੇ ਰਹਿ ਗਏ ਵਿਆਹ ਦੇ ਕਾਰਡ, ਕਰਜ਼ਾ ਚੁੱਕ ਕੈਨੇਡਾ ਭੇਜੀ ਮੰਗੇਤਰ ਦੇ ਸੁਨੇਹੇ ਨੇ ਮੁੰਡੇ ਨੂੰ ਕੀਤਾ ਕੱਖੋਂ ਹੌਲਾ

ਭਾਵੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਬੱਚੇ ਪੜ੍ਹਾਈ ਲਈ ਸਕੂਲਾਂ 'ਚ ਦਾਖ਼ਲ ਹਨ ਪਰ ਫਿਰ ਵੀ ਉਹ ਨਤੀਜੇ ਨਹੀਂ ਦਿਖ ਰਹੇ ਜੋ ਆਉਣੇ ਚਾਹੀਦੇ ਹਨ। ਸਰਵੇਖਣ ਮੁਤਾਬਕ 5-16 ਸਾਲ ਦੀ ਉਮਰ ਦੇ ਬੱਚਿਆਂ ਨੂੰ ਗਣਿਤ ਦੇ ਘਟਾਓ, ਭਾਗ , ਅੰਕ ਪਛਾਣ , ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੇ ਪ੍ਰਸ਼ਨ, ਸ਼ਬਦ ਅਤੇ ਅੱਖਰ ਪਛਾਣ ਤੇ ਕੁਝ ਲਾਈਨਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਪਰ ਲੁਧਿਆਣਾ ਦਾ ਨਤੀਜਾ ਸਭ ਤੋਂ ਵਧੀਆ ਰਿਹਾ। ਲੁਧਿਆਣਾ ਦੇ ਤੀਜੀ ਤੋਂ ਪੰਜਵੀ ਜਮਾਤ ਦੇ 48 ਫ਼ੀਸਦੀ ਬੱਚੇ ਪੰਜਾਬੀ ਭਾਸ਼ਾ ਦੇ ਕਈ ਅੱਖਰਾਂ ਦੀ ਪਛਾਣ ਨਹੀਂ ਕਰ ਸਕੇ ਤੇ ਉਨ੍ਹਾਂ ਨੂੰ ਅੰਗਰੇਜ਼ੀ ਦੇ ਵੀ ਕਈ ਸ਼ਬਦਾਂ ਦੀ ਪਛਾਣ ਕਰਨੀ ਨਹੀਂ ਆਈ। ਇਹ ਸਥਿਤੀ ਲਗਭਗ ਹਰ ਜ਼ਿਲ੍ਹੇ ਦੀ ਹੈ। ਜੇਕਰ ਪੰਜਾਬ ਦੇ ਸਮੁੱਚੇ ਨਤੀਜੇ 'ਤੇ ਨਜ਼ਰ ਮਾਰੀ ਜਾਵੇ ਤਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਨਤੀਜਾ ਮਾੜਾ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਗਣਿਤ ਵਿੱਚ ਲਗਭਗ ਬਰਾਬਰ ਹੀ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News