...ਜਦੋਂ ਸੁੱਖਣਾ ਲਾਹੁਣੀ ਪਈ ਮਹਿੰਗੀ

Tuesday, Mar 06, 2018 - 01:10 AM (IST)

...ਜਦੋਂ ਸੁੱਖਣਾ ਲਾਹੁਣੀ ਪਈ ਮਹਿੰਗੀ

ਮੱਖੂ(ਵਾਹੀ)—ਗੁਰਦੁਆਰਾ ਬਾਬਾ ਮਸਤ ਕਰਮ ਚੰਦ ਜੀ ਦੀ 33ਵੀਂ ਬਰਸੀ ਮੌਕੇ ਨੇੜਲੇ ਪਿੰਡ ਸੂਦਾਂ ਦੇ ਰਹਿਣ ਵਾਲੇ ਇਕ ਵਿਅਕਤੀ ਕੋਲੋਂ ਹੋਈ ਗਲਤੀ ਦਾ ਖਮਿਆਜ਼ਾ ਉਸ ਨੂੰ ਪਰਚਾ ਦਰਜ ਕਰਵਾ ਕੇ ਭੁਗਤਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਸੂਦਾਂ ਦੇ ਰਹਿਣ ਵਾਲੇ ਕਾਰਜ ਸਿੰਘ ਪੁੱਤਰ ਜਗਤਾਰ ਸਿੰਘ ਨੇ ਅਸਲਾ ਲੈਣ ਲਈ ਅਪਲਾਈ ਕੀਤਾ ਸੀ। ਅਸਲਾ ਲਾਇਸੈਂਸ ਨੇਪਰੇ ਚੜ੍ਹਨ ਲਈ ਗੁਰਦੁਆਰਾ ਸਾਹਿਬ ਵਿਖੇ ਸੁੱਖਣਾ ਸੁੱਖੀ ਸੀ। 2016 ਵਿਚ ਲਾਇਸੈਂਸ ਬਣਨ ਉਪਰੰਤ ਪਿਛਲੇ ਸਾਲ ਇਸੇ ਮਹੀਨੇ ਬਰਸੀ ਮੌਕੇ ਚੋਣ ਜ਼ਾਬਤਾ ਲਾਗੂ ਹੋਣ ਕਰਕੇ ਉਸ ਨੂੰ ਰਿਵਾਲਵਰ ਥਾਣੇ ਵਿਚ ਜਮ੍ਹਾ ਕਰਵਾਉਣਾ ਪਿਆ ਅਤੇ ਉਹ ਸੁੱਖਣਾ ਨਹੀਂ ਲਾਹ ਸਕਿਆ। ਇਸ ਸਾਲ ਬਰਸੀ ਮੌਕੇ ਸੁੱਖਣਾ ਲਾਹੁਣ ਲਈ ਉਹ ਰਿਵਾਲਵਰ ਸਮੇਤ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਮੱਥਾ ਟੇਕਣ ਉਪਰੰਤ ਤਿੰਨ ਫਾਇਰ ਕਰ ਦਿੱਤੇ। ਇਸ ਸਬੰਧ ਵਿਚ ਪੁਲਸ ਨੇ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਕੇ ਮੁੱਕਦਮਾ ਦਰਜ ਕਰ ਲਿਆ। ਪਿੰਡ ਅਤੇ ਇਲਾਕੇ ਵਿਚ ਸ਼ਰਾਫਤ ਅਤੇ ਚੰਗੇ ਅਕਸ਼ ਦੇ ਤੌਰ ਜਾਣੇ ਜਾਂਦੇ ਕਾਰਜ ਸਿੰਘ ਦਾ ਇਹ ਮਾਮਲਾ ਇਲਾਕੇ ਤੇ ਪਿੰਡ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


Related News