ਪੁਲਸ ਹੱਥ ਲੱਗੀ ਸਫਲਤਾ ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ

Sunday, Mar 04, 2018 - 02:09 AM (IST)

ਪੁਲਸ ਹੱਥ ਲੱਗੀ ਸਫਲਤਾ ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ

ਅਬੋਹਰ(ਸੁਨੀਲ)—ਜ਼ਿਲਾ ਪੁਲਸ ਕਪਤਾਨ ਕੇਤਨ ਬਲਿਰਾਮ ਪਾਟਿਲ, ਪੁਲਸ ਕਪਤਾਨ ਅਮਰਜੀਤ ਸਿੰਘ, ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ ਦੀ ਅਗਵਾਈ ਹੇਠ ਨਾਰਕੋਟਿਕ ਸੈੱਲ ਰੇਂਜ ਡੀ. ਆਈ. ਜੀ. ਫਿਰੋਜ਼ਪੁਰ ਰਾਜਿੰਦਰ ਸਿੰਘ ਦੀ ਟੀਮ ਦੇ ਮੁਖੀ ਤਰਲੋਚਨ ਸਿੰਘ, ਸਹਾਇਕ ਸਬ- ਇੰਸਪੈਕਟਰ ਮਨਜੀਤ ਸਿੰਘ, ਹੌਲਦਾਰ ਭੋਲਾ ਸਿੰਘ, ਜੋਗਿੰਦਰ ਸਿੰਘ, ਜਗਜੀਤ ਸਿੰਘ ਤੇ ਪੁਲਸ ਪਾਰਟੀ ਨੇ ਅਬੋਹਰ-ਮਲੋਟ ਰੋਡ ਦੇ ਟੀ-ਪੁਆਇੰਟ ਪਿੰਡ ਗੋਬਿੰਦਗੜ੍ਹ 'ਤੇ ਨਾਕਾਬੰਦੀ ਕਰ ਰੱਖੀ ਸੀ। ਇੰਨੇ ਵਿਚ ਇਕ ਟਰਾਲਾ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਰੋਕ ਕੇ ਟਰਾਲੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 8 ਬੋਰੀਆਂ ਭੁੱਕੀ ਟਰੱਕ ਦੇ ਵਿਚਕਾਰ ਰੱਖੇ ਸਾਮਾਨ ਅੰਦਰੋਂ ਬਰਾਮਦ ਹੋਈ। ਫੜੇ ਗਏ ਡਰਾਈਵਰ ਦੀ ਪਛਾਣ ਗੁਰਤੇਜ ਸਿੰਘ ਉਰਫ ਤੇਜੀ ਪੁੱਤਰ ਗੁਰਜੰਟ ਸਿੰਘ ਵਾਸੀ ਕੋਠਾ ਗੁਰੂ ਥਾਣਾ ਭਗਤਾ ਭਾਈ ਤੇ ਕੰਡਕਟਰ ਜਗਰਾਜ ਸਿੰਘ ਗੱਜਾ ਪੁੱਤਰ ਸਰਦੂਲ ਸਿੰਘ ਵਾਸੀ ਖਾਵਾਂ ਡੋਗਰਾ ਜ਼ਿਲਾ ਤਰਨਤਾਰਨ ਦੇ ਰੂਪ ਵਿਚ ਹੋਈ ਹੈ। ਦੋਵਾਂ ਮੁਲਜ਼ਮਾਂ ਖਿਲਾਫ ਸਦਰ ਥਾਣਾ ਅਬੋਹਰ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਜ਼ਿਲਾ ਪੁਲਸ ਕਪਤਾਨ ਕੇਤਨ ਬਲਿਰਾਮ ਪਾਟਿਲ ਵੱਲੋਂ ਜ਼ਿਲਾ ਫਾਜ਼ਿਲਕਾ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਨਗਰ ਥਾਣਾ ਨੰ. 2 ਮੁਖੀ ਚੰਦਰ ਸ਼ੇਖਰ, ਸਬ- ਇੰਸਪੈਕਟਰ ਬਲਜੀਤ ਸਿੰਘ ਦੌਰਾਨੇ ਗਸ਼ਤ ਅਜੀਮਗੜ੍ਹ ਵੱਲ ਜਾ ਰਹੇ ਸਨ ਕਿ ਸਾਹਮਣੇ ਤੋਂ ਇਕ ਨੌਜਵਾਨ ਸ਼ੱਕੀ ਹਾਲਾਤ ਵਿਚ ਆਉਂਦਾ ਦਿਖਾਈ ਦਿੱਤਾ। ਸ਼ੱਕ ਦੇ ਆਧਾਰ 'ਤੇ ਰੋਕ ਕੇ ਉਸ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 11 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਮਨੋਜ ਕੁਮਾਰ ਉਰਫ ਵਿੱਕੀ ਪੁੱਤਰ ਰਮੇਸ਼ ਕੁਮਾਰ ਅਰੋੜਾ ਗਲੀ ਨੰ. 3 ਵੱਡੀ ਪੌੜੀ ਦੇ ਰੂਪ ਵਿਚ ਹੋਈ ਹੈ, ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਜੱਜ ਨੇ ਉਸ ਨੂੰ ਜੇਲ ਭੇਜ ਦੇਣ ਦੇ ਹੁਕਮ ਦਿੱਤੇ। 


Related News