ਪੁਲਸ ਹਿਰਾਸਤ ''ਚ ਫਰਾਰ ਹੋਏ ਬਲਵਿੰਦਰ ਦੀ ਗ੍ਰਿਫਤਾਰੀ ਲਈ ਗਠਿਤ ਟੀਮਾਂ ਵੱਲੋਂ ਛਾਪੇਮਾਰੀ

Sunday, Nov 19, 2017 - 12:53 AM (IST)

ਪੁਲਸ ਹਿਰਾਸਤ ''ਚ ਫਰਾਰ ਹੋਏ ਬਲਵਿੰਦਰ ਦੀ ਗ੍ਰਿਫਤਾਰੀ ਲਈ ਗਠਿਤ ਟੀਮਾਂ ਵੱਲੋਂ ਛਾਪੇਮਾਰੀ

ਫਿਰੋਜ਼ਪੁਰ(ਕੁਮਾਰ)—ਫਰੀਦਕੋਟ ਜੇਲ 'ਚੋਂ ਜ਼ੀਰਾ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਂਦੇ ਜਾ ਰਹੇ ਦੋਸ਼ੀ ਬਲਵਿੰਦਰ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸ਼ਾਹ ਅੱਬੂ ਬੱਕਰ ਨੂੰ ਬੀਤੀ ਦੁਪਹਿਰ ਟੀ-ਪੁਆਇੰਟ ਮੱਖੂ ਜੀ. ਟੀ. ਰੋਡ ਤੋਂ ਜ਼ੀਰਾ ਦੀ ਕਚਹਿਰੀਆਂ ਦੇ ਰਸਤਿਓਂ 2 ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ 'ਤੇ ਹੱਥਕੜੀ ਸਮੇਤ ਛੁਡਾ ਕੇ ਆਪਣੇ ਨਾਲ ਲੈ ਗਏ। ਘਟਨਾ ਸਬੰਧੀ ਪੁਲਸ ਨੇ ਥਾਣਾ ਸਦਰ ਜ਼ੀਰਾ ਵਿਚ ਹੌਲਦਾਰ ਗੁਰਚਰਨ ਸਿੰਘ ਨੰ. 710/ਫਿਰੋਜ਼ਪੁਰ ਦੇ ਬਿਆਨਾਂ ਦੇ ਆਧਾਰ 'ਤੇ ਬਲਵਿੰਦਰ ਸਿੰਘ ਗੋਲਾ ਅਤੇ 2 ਅਣਪਛਾਤੇ ਮੋਨੇ ਲੜਕਿਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰਦਿਆਂ ਤੁਰੰਤ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ। ਜਾਣਕਾਰੀ ਦਿੰਦਿਆਂ ਐੱਸ. ਪੀ. ਡਿਟੈਕਟਿਵ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਐੱਸ. ਐੱਸ. ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਸ ਵੱਲੋਂ ਗਠਿਤ ਟੀਮਾਂ ਦੁਆਰਾ ਸ਼ੱਕੀ ਸਾਰੇ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬਲਵਿੰਦਰ ਸਿੰਘ ਦੀ ਫੋਟੋ ਪੰਜਾਬ ਭਰ ਦੇ ਸਾਰੇ ਥਾਣਿਆਂ ਵਿਚ ਭੇਜ ਦਿੱਤੀ ਗਈ ਹੈ। ਫਰਾਰ ਹੋਏ ਬਲਵਿੰਦਰ ਸਿੰਘ ਖਿਲਾਫ 4 ਗ੍ਰਾਮ ਅਤੇ 5 ਗ੍ਰਾਮ ਹੈਰੋਇਨ ਬਰਾਮਦਗੀ ਨੂੰ ਲੈ ਕੇ ਥਾਣਾ ਜ਼ੀਰਾ ਵਿਚ, 260 ਗ੍ਰਾਮ ਹੈਰੋਇਨ ਬਰਾਮਦਗੀ ਨੂੰ ਲੈ ਕੇ ਥਾਣਾ ਫਿਰੋਜ਼ਪੁਰ ਛਾਉਣੀ ਵਿਚ ਅਤੇ 50 ਗ੍ਰਾਮ ਹੈਰੋਇਨ ਬਰਾਮਦਗੀ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਵਿਚ ਮੁਕੱਦਮੇ ਦਰਜ ਹਨ। 


Related News