ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਪ੍ਰਸ਼ਾਸਨ ਦੇ ਦਾਅਵੇ; ਚਾਈਨਾ ਡੋਰ ਨੇ ਇਕ ਹੋਰ ਨੂੰ ਲਿਆ ਚਪੇਟ 'ਚ, ਲੱਗੇ 35 ਟਾਂਕੇ

Tuesday, Jan 24, 2023 - 01:01 AM (IST)

ਹੁਸ਼ਿਆਰਪੁਰ (ਰਾਕੇਸ਼) : ਇਕ ਪਾਸੇ ਪ੍ਰਸ਼ਾਸਨ ਚਾਈਨਾ ਡੋਰ ਪ੍ਰਤੀ ਸਖ਼ਤੀ ਦੇ ਦਾਅਵੇ ਕਰਦਾ ਨਹੀਂ ਥੱਕਦਾ ਤੇ ਦੂਜੇ ਪਾਸੇ ਪਿੱਪਲਾਂਵਾਲਾ ਦੇ ਵਸਨੀਕ ਨੂੰ ਚਾਈਨਾ ਡੋਰ ਨੇ ਅਜਿਹੇ ਜਾਨਲੇਵਾ ਤਰੀਕੇ ਨਾਲ ਕੱਟ ਦਿੱਤਾ ਕਿ ਉਸਨੂੰ ਲਗਭਗ 35 ਟਾਂਕੇ ਲਵਾਉਣੇ ਪਏ। ਜਾਣਕਾਰੀ ਦਿੰਦੇ ਹੋਏ ਘਟਨਾ ਦਾ ਸ਼ਿਕਾਰ ਹੋਏ ਦਲਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਜ਼ਮੀਨ ਨਸਰਾਲਾ ’ਚ ਹੈ, ਜਿੱਥੇ ਉਹ ਆਪਣੇ ਖੇਤਾਂ ਨੂੰ ਪਾਣੀ ਲਗਾ ਕੇ ਆ ਰਹੇ ਸੀ ਕਿ ਪਿੱਪਲਾਂਵਾਲਾ ਨੇੜੇ ਚਾਈਨਾ ਡੋਰ ਉਨ੍ਹਾਂ ਦੇ ਚਿਹਰੇ ’ਤੇ ਆ ਗਈ। ਜਿਸ ਕਾਰਨ ਉਨ੍ਹਾਂ ਦੇ ਨੱਕ ਦਾ ਇਕ ਹਿੱਸਾ ਕੱਟਿਆ ਗਿਆ ਅਤੇ ਮੂੰਹ ’ਤੇ ਵੀ ਗੰਭੀਰ ਜ਼ਖ਼ਮ ਆਏ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਢਾਈ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਰੀਬ 35 ਟਾਂਕੇ ਲਗਾਏ। ਅਜੇ ਵੀ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਖ਼ਤ ਸੁਰੱਖਿਆ ਦਰਮਿਆਨ ਅੱਜ ਤੋਂ ਬਾਰਡਰ ਸੀਲ, ਜ਼ਮੀਨ ਤੋਂ ਅਸਮਾਨ ਤੱਕ ਪਹਿਰਾ ਸਖ਼ਤ

PunjabKesari

ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਆਪਣੀ ਜ਼ਮੀਨ ਤੋਂ ਵਾਪਸ ਆ ਰਹੇ ਸੀ ਕਿ ਪਤੰਗ ਕਿਤੋਂ ਕੱਟ ਕੇ ਆ ਰਹੀ ਸੀ, ਜਿਸ ਨੂੰ ਇਕ ਲੜਕਾ ਚੁੱਕ ਕੇ ਲਿਜਾ ਰਿਹਾ ਸੀ, ਤਾਂ ਉਸ ਦੇ ਪਿਤਾ ਉਸੇ ਡੋਰ ਦਾ ਸ਼ਿਕਾਰ ਹੋ ਗਏ। ਜਦੋਂ ਉਸ ਦੇ ਪਿਤਾ ਡੋਰ ਦੀ ਲਪੇਟ ਵਿਚ ਆ ਗਏ ਤਾਂ ਲੜਕਾ ਪਤੰਗ ਛੱਡ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਵੱਡੇ ਬਿਆਨ ਦੇਣ ਦੀ ਬਜਾਏ ਜ਼ਮੀਨੀ ਹਕੀਕਤ ਦੇਖ ਕੇ ਕਾਰਵਾਈ ਕਰਨੀ ਚਾਹੀਦੀ ਹੈ।

PunjabKesari

ਸਰਬੱਤ ਦਾ ਭਲਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਡਾ. ਪੀ. ਐੱਸ. ਮਾਨ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਰੋਕਣ ਲਈ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਗਲੀ-ਗਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੁਕਾਨਦਾਰਾਂ ਖਿਲਾਫ ਸਖਖਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਚੋਰੀ-ਛਿਪੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਖਿਲਾਫ ਨਾ ਸਿਰਫ ਕੇਸ ਦਰਜ ਕੀਤੇ ਜਾਣ, ਸਗੋਂ ਉਨ੍ਹਾਂ ਨੂੰ ਤੁਰੰਤ ਸਲਾਖਾਂ ਪਿੱਛੇ ਡੱਕਿਆ ਜਾਵੇ।

ਇਹ ਵੀ ਪੜ੍ਹੋ : ਖ਼ੁਦ ਨੂੰ ਗੈਂਗਸਟਰ ਭਗਵਾਨਪੁਰੀਆ ਤੇ ਬਿਸ਼ਨੋਈ ਦਾ ਸਾਥੀ ਦੱਸ ਮੰਗ ਰਿਹਾ ਸੀ ਫਿਰੌਤੀ, ਚੜ੍ਹਿਆ ਪੁਲਸ ਅੜਿੱਕੇ


Mandeep Singh

Content Editor

Related News