ਹਵਸ 'ਚ ਅੰਨ੍ਹੇ ਨੌਜਵਾਨ ਦੀ ਕਰਤੂਤ: 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ (ਵੀਡੀਓ)

Monday, Jul 27, 2020 - 11:40 AM (IST)

ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੱਲ੍ਹਾ ਇਲਾਕੇ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ 9 ਸਾਲਾ ਮਾਸੂਮ ਬੱਚੀ ਨੂੰ 28 ਸਾਲਾ ਮੁੰਡੇ ਵੱਲੋਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ। ਇਸ ਸਬੰਧੀ ਪੁਲਸ ਨੇ ਪੀਡ਼ਤ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ  ਦਿੱਤੀ ਹੈ। 

ਇਹ ਵੀ ਪੜ੍ਹੋਂ : ਆਈਲੈਟਸ 'ਚੋ ਆਏ ਘੱਟ ਬੈਂਡ ਤਾਂ ਦੁਖੀ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 9 ਸਾਲਾ ਬੱਚੀ ਗੁਆਂਢ ਦੇ ਘਰ 'ਚ ਖੇਡਣ ਗਈ ਸੀ। ਇਸੇ ਘਰ 'ਚ ਰਹਿਣ ਵਾਲੇ ਨੌਜਵਾਨ ਸਾਜਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਉਸ ਨੇ ਦੱਸਿਆ ਕਿ ਬੱਚੀ ਜਦੋਂ ਘਰ ਵਾਪਸ ਆਈ ਤਾਂ ਉਸ ਦੇ ਪੇਟ 'ਚ ਦਰਦ ਹੋ ਰਹੀ ਸੀ ਪਰ ਉਸ ਨੇ ਡਰਦੇ ਹੋਏ ਕੁਝ ਨਹੀਂ ਦੱਸਿਆ। ਦੂਜੇ ਦਿਨ ਸਾਡੇ ਘਰ ਇਕ ਕੁਡ਼ੀ ਆਈ, ਜਿਸ ਨੇ ਇਸ ਸਾਰੀ ਘਟਨਾ ਬਾਰੇ ਸਾਨੂੰ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਸਾਜਨ ਇਸ ਨੂੰ ਆਪਣੇ ਨਾਲ ਕਮਰੇ 'ਚ ਲੈ ਗਿਆ, ਜਿਥੇ ਉਸ ਨੇ ਉਸ ਨਾਲ ਗਲਤ ਕੰਮ ਕੀਤਾ। ਇਸ ਤੋਂ ਤੁਰੰਤ ਬਾਅਦ ਅਸੀਂ ਪੁਲਸ ਨੂੰ ਸ਼ਿਕਾਇਤ ਦਿੱਤੀ। ਇਸ ਸਬੰਧੀ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋਂ : ਵਟਸਐਪ ਗਰੁੱਪਾਂ 'ਚ ਅਸ਼ਲੀਲ ਵੀਡੀਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹਾਈਕਰੋਟ ਨੇ ਜਾਰੀ ਕੀਤਾ ਸਖ਼ਤ ਫ਼ਰਮਾਨ


author

Baljeet Kaur

Content Editor

Related News