ਮਾਂ ਦੀ ਗੈਰ-ਹਾਜ਼ਰੀ 'ਚ ਪਿਓ ਨੇ ਧੀ ਨਾਲ ਕੀਤਾ ਗਲਤ ਕੰਮ, ਇੰਝ ਖੁੱਲ੍ਹਿਆ ਭੇਤ

08/21/2020 12:27:41 PM

ਅੰਮ੍ਰਿਤਸਰ (ਜ.ਬ) : ਅੰਮ੍ਰਿਤਸਰ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਮਾਂ ਦੀ ਗੈਰ-ਹਾਜ਼ਰੀ 'ਚ ਮਤਰੇਏ ਪਿਓ ਵਲੋਂ ਆਪਣੀ ਧੀ ਨਾਲ ਗੰਦੀਆਂ ਹਰਕਤਾਂ ਕੀਤੀਆਂ ਗਈਆਂ। ਪੁਲਸ ਨੇ ਮਤਰੇਏ ਪਿਓ ਹਰਮੀਤ ਸਿੰਘ ਚਾਵਲਾ ਵਾਸੀ ਉਤਮ ਨਗਰ ਤਰਨਤਾਰਨ ਰੋਡ ਖ਼ਿਲਾਫ਼ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਪਿਓ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, 13 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦਾ ਪਹਿਲਾਂ ਵਿਆਹ ਗੁਰਵਿੰਦਰ ਸਿੰਘ ਨਾਲ ਹੋਇਆ ਸੀ, 2007 'ਚ ਉਸ ਨੇ ਇਕ ਧੀ ਨੂੰ ਜਨਮ ਦਿੱਤਾ ਜਿਸ ਦੇ ਬਾਅਦ 2017 'ਚ ਉਸ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਹ ਹਰਮੀਤ ਸਿੰਘ ਚਾਵਲਾ ਦੇ ਨਾਲ ਰਹਿਣ ਲੱਗ ਗਈ ਸੀ। ਦੋਸ਼ੀ ਉਸ ਦੀ ਧੀ ਨਾਲ ਬੁਰਾ ਵਿਵਹਾਰ ਕਰਦਾ ਸੀ, ਜਿਸ ਕਾਰਨ ਉਸ ਨੇ ਘਰ ਛੱਡ ਦਿੱਤਾ ਤੇ ਵੱਖਰਾ ਘਰ ਲੈ ਲਿਆ। ਕਈ ਵਾਰ ਦੋਸ਼ੀ ਉਸ ਦੇ ਘਰ ਆਉਂਦਾ ਸੀ, ਉਹ ਦੁਕਾਨ 'ਤੇ ਕੰਮ ਕਰਨ ਦੀ ਵਜ੍ਹਾ ਕਾਰਨ ਘਰ ਨਹੀਂ ਰਹਿੰਦੀ ਸੀ। ਬੀਤੇ ਦਿਨ ਉਸ ਦੀ ਧੀ ਨੇ ਉਸ ਨੂੰ ਦੱਸਿਆ ਕਿ ਦੋਸ਼ੀ ਘਰ ਆਇਆ ਸੀ ਤੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਸੀ। ਇਸ ਤੋਂ ਬਾਅਦ ਦੋਸ਼ੀ ਉਸ ਨੂੰ ਧਮਕੀਆਂ ਦੇ ਕੇ ਮੌਕੇ ਤੋਂ ਚਲਾ ਗਿਆ। ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)


Baljeet Kaur

Content Editor

Related News