ਔਜਲਾ ਦੀ ਜਿਤ ਲਈ ਐੱਨ. ਆਰ. ਆਈ. ਅੰਮ੍ਰਿਤਸਰ ਆਉਣਗੇ : ਬੌਬੀ ਬਾਠ

04/08/2019 4:19:16 AM

ਅੰਮ੍ਰਿਤਸਰ (ਵਾਲੀਆ)- ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਇਤਿਹਾਸਕ ਜਿਤ ਲਈ ਐੱਨ. ਆਰ. ਆਈ. ਵੀਰ ਰਾਤ-ਦਿਨ ਇਕ ਕਰ ਦੇਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਤੇਜਪਾਲ ਬੌਬੀ ਬਾਠ ਕੈਨੇਡਾ ਨੇ ਐੱਮ. ਪੀ. ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਅੰਦਲੀਬ ਕੌਰ ਔਜਲਾ ਤੇ ਬਾਬਰ ਔਜਲਾ ਨੂੰ ਵਧਾਈ ਦਿੰਦਿਆਂ ਕੀਤਾ। ਬੌਬੀ ਬਾਠ ਕੈਨੇਡਾ ਨੇ ਕਿਹਾ ਕਿ ਔਜਲਾ ਦੇ ਕੰਮ ਕਰਨ ਦੇ ਢੰਗ ਦੇ ਜਿਥੇ ਅੰਮ੍ਰਿਤਸਰ ਨਿਵਾਸੀ ਕਾਇਲ ਹਨ ਉਥੇ ਹੀ ਵਿਦੇਸ਼ ਵਿਚ ਵਸਦੇ ਪੰਜਾਬੀ ਵੀ ਉਨ੍ਹਾਂ ਦੇ ਮੁਰੀਦ ਹਨ ਕਿਉਂਕਿ ਔਜਲਾ ਨੇ ਅਪਣੇ ਥੋਡ਼੍ਹੇ ਜਿਹੇ ਕਾਰਜਕਾਲ ਵਿਚ ਹੀ ਸ਼ਹਿਰ ਦੀ ਬੇਹਤਰੀ ਲਈ ਪਾਰਲੀਮੈਂਟ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈ. ਵੀਰਾਂ ਨੂੰ ਔਜਲਾ ਤੋਂ ਬਹੁਤ ਉਮੀਦਾਂ ਹਨ ਕਿ ਉਹ ਗੁਰੂ ਦੀ ਪਵਿਤਰ ਨਗਰੀ ਦੇ ਸਮੁੱਚੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਐੱਨ. ਆਰ. ਆਈਜ਼. ਦੇ ਮਸਲਿਆਂ ਨੂੰ ਵੀ ਹਲ ਕਰਨ ਲਈ ਠੋਸ ਯਤਨ ਕਰਨਗੇ।

Related News