ਵੈੱਲਫੇਅਰ ਸੋਸਾਇਟੀ ਨੇ ਲਾਇਆ ਫ੍ਰੀ ਮੈਡੀਕਲ ਚੈੱਕਅਪ ਕੈਂਪ

Monday, Apr 08, 2019 - 04:18 AM (IST)

ਵੈੱਲਫੇਅਰ ਸੋਸਾਇਟੀ ਨੇ ਲਾਇਆ ਫ੍ਰੀ ਮੈਡੀਕਲ ਚੈੱਕਅਪ ਕੈਂਪ
ਅੰਮ੍ਰਿਤਸਰ (ਸੂਰੀ)-ਜੋ ਕੰਮ ਸਮੇਂ ਦੀਆਂ ਪੰਚਾਇਤਾਂ ਤੇ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਅੱਜ ਉਹੀ ਕੰਮ ਵੈੱਲਫੇਅਰ ਸੋਸਾਇਟੀਆਂ ਕਰ ਰਹੀਆਂ ਹਨ, ਜੋ ਕਿ ਸਲਾਹੁਣਯੋਗ ਹੈ। ਇਸੇ ਲੀਹ ’ਤੇ ਚੱਲਦਿਆਂ ਬਾਬਾ ਦਰਸ਼ਨ ਸਿੰਘ ਐਵੀਨਿਊ ਪੰਚਾਇਤ ਅਧੀਨ ਆਉਂਦੀ ਰਾਮ ਤੀਰਥ ਰੋਡ ’ਤੇ ਡੀ. ਐੱਸ. ਅਸਟੇਟ ਵਿਖੇ ਧੰਨ-ਧੰਨ ਬਾਬਾ ਦਰਸ਼ਨ ਸਿੰਘ ਜੀ ਵੈੱਲਫੇਅਰ ਸੋਸਾਇਟੀ (ਰਜਿ.) ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਾਇਆ, ਜਿਸ ਵਿਚ ਸੋਸਾਇਟੀ ਦੇ ਸਰਪ੍ਰਸਤ ਅਮਨਦੀਪ ਸਿੰਘ ਲਾਡਾ, ਜਨਰਲ ਸੈਕਟਰੀ ਨਵਤੇਜ ਸਿੰਘ ਵਿਰਦੀ, ਚੇਅਰਮੈਨ ਸੁਖਰਾਜ ਸਿੰਘ ਘੁੰਮਣ, ਵਾਈਸ ਚੇਅਰਮੈਨ ਡਾ. ਜਗਦੀਪ ਸਿੰਘ ਹੇਰ, ਪ੍ਰਧਾਨ ਪਰਮਜੀਤ ਸਿੰਘ ਫੌਜੀ, ਵਾਈਸ ਪ੍ਰਧਾਨ ਐੱਸ. ਐੱਸ. ਮਾਨ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਹੈਪੀ ਤੇ ਜਸਵਿੰਦਰ ਸਿੰਘ ਪੰਨੂ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲ੍ਹਾ ਦੇ ਡਾ. ਦਿਨੇਸ਼ ਕੁਮਾਰ (ਐੱਮ. ਬੀ. ਬੀ. ਐੱਸ., ਐੱਮ. ਡੀ. ਮੈਡੀਕਲ ਡੀ. ਐੱਸ. ਨਿਊਰੋ) ਤੇ ਮਨੀਸ਼ ਸ਼ਰਮਾ ਮੈਨੇਜਰ ਸਟਿਲ ਡਿਵੈਲਪਮੈਂਟ ਦੀ ਟੀਮ ਨੇ ਮਰੀਜ਼ਾਂ ਦੇ ਸ਼ੂਗਰ, ਬ੍ਰੇਨ, ਮਿਰਗੀ, ਅਧਰੰਗ ਆਦਿ ਦੇ ਟੈਸਟ ਕੀਤੇ ਤੇ ਫ੍ਰੀ ਮੈਡੀਕਲ ਚੈੱਕਅਪ ਕਰ ਕੇ ਦਵਾਈਆਂ ਦਿੱਤੀਆਂ। ਅਹੁਦੇਦਾਰਾਂ ਨੇ ਦੱਸਿਆ ਕਿ ਇਹ ਵੈੱਲਫੇਅਰ ਸੋਸਾਇਟੀ ਪਹਿਲਾਂ ਵੀ ਸਕੂਲੀ ਬੱਚਿਆਂ ਨੂੰ ਬੂਟ-ਜੁਰਾਬਾਂ, ਕਾਪੀਆਂ, ਪੈੱਨ ਆਦਿ ਵੰਡ ਚੁੱਕੀ ਹੈ, ਅੱਜ ਇਹ ਫ੍ਰੀ ਮੈਡੀਕਲ ਕੈਂਪ ਲਾਇਆ ਗਿਆ ਹੈ, ਅੱਗੇ ਤੋਂ ਵੀ ਇਸ ਤਰ੍ਹਾਂ ਦੇ ਸਮਾਜ ਭਲਾਈ ਦੇ ਕੰਮ ਜਾਰੀ ਰਹਿਣਗੇ। ਇਸ ਮੌਕੇ ਸਤਪਾਲ ਸਿੰਘ, ਵਕੀਲ ਐਡਵੋਕੇਟ ਸੰਦੀਪ ਸਿੰਘ, ਨੀਰਜ, ਏ. ਐੱਸ. ਆਈ. ਸਤਨਾਮ ਸਿੰਘ, ਰਾਜ ਹੰਸ, ਮਨਜੀਤ ਸਿੰਘ ਮਿੰਟੂ, ਦਾਨਿਸ਼ ਸਿੰਘ, ਮੁਖਵਿੰਦਰ ਸਿੰਘ ਫੌਜੀ, ਮਖਤੂਲ ਸਿੰਘ ਫੌਜੀ, ਅਜੈਬ ਸਿੰਘ, ਵਿਜੇ ਬਾਊ, ਮੁਨਸ਼ੀ ਬਲਵਿੰਦਰ ਸਿੰਘ, ਪਿੰ੍ਰ. ਸੁਖਦੇਵ ਸਿੰਘ, ਇੰਜੀਨੀਅਰ ਵਿਨੋਦ ਕੁਮਾਰ, ਹਰਜੀਤ ਸਿੰਘ, ਡਾ. ਜਸਪਾਲ ਸਿੰਘ, ਵਿਕਰਮ ਸਿੰਘ, ਬਿਕਰਮਜੀਤ ਸਿੰਘ, ਜਸਪਾਲ ਸਿੰਘ ਆਦਿ ਹਾਜ਼ਰ ਸਨ।

Related News