ਤੇਰੀ ਮੰਮੀ ਨੂੰ ਹਾਰਟ ਅਟੈਕ ਆਇਆ, ਕਹਿ ਕੇ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

Saturday, Aug 10, 2019 - 06:33 PM (IST)

ਤੇਰੀ ਮੰਮੀ ਨੂੰ ਹਾਰਟ ਅਟੈਕ ਆਇਆ, ਕਹਿ ਕੇ ਵਿਦਿਆਰਥਣ ਨੂੰ ਬਣਾਇਆ ਹਵਸ ਦਾ ਸ਼ਿਕਾਰ

ਅੰਮ੍ਰਿਤਸਰ (ਸੰਜੀਵ) : ਤੇਰੀ ਮੰਮੀ ਨੂੰ ਹਾਰਟ ਅਟੈਕ ਹੋਇਆ ਹੈ, ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ ਲੈ ਕੇ ਗਏ ਹਨ। ਇਹ ਸੁਣ ਕੇ 11ਵੀਂ ਦੀ ਵਿਦਿਆਰਥਣ ਗੱਡੀ ਵਿਚ ਬੈਠ ਗਈ। ਉਸ ਨੂੰ ਪਤਾ ਨਹੀਂ ਸੀ ਕਿ ਉਸ ਨੂੰ ਅਗਵਾ ਕੀਤਾ ਜਾ ਚੁੱਕਾ ਹੈ। ਗੱਡੀ 'ਚ ਬੈਠੇ ਦੋਵੇਂ ਨੌਜਵਾਨ ਇਕ ਸਾਜ਼ਿਸ਼ ਤਹਿਤ ਕਿਸੇ ਅਣਜਾਣ ਜਗ੍ਹਾ 'ਤੇ ਲਿਜਾ ਰਹੇ ਹਨ, ਜਿਸ ਤੋਂ ਬਾਅਦ ਤੇਜ਼ ਰਫਤਾਰ ਨਾਲ ਭੱਜਦੀ ਹੋਈ ਗੱਡੀ ਇਕ ਬੇਸਮੈਂਟ 'ਚ ਜਾ ਕੇ ਰੁਕੀ। ਇਕ ਨੌਜਵਾਨ ਨੇ ਵਿਦਿਆਰਥਣ ਨੂੰ ਜਬਰੀ ਫੜ ਕਮਰੇ 'ਚ ਬਿਸਤਰੇ 'ਤੇ ਸੁੱਟਿਆ। ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਦੋਂ ਉਸ ਨੂੰ ਮੁਲਜ਼ਮਾਂ ਦੀ ਨੀਅਤ ਅਤੇ ਖੁਦ ਦੇ ਅਗਵਾ ਹੋਣ ਦਾ ਪਤਾ ਲੱਗਾ।

ਇਸ ਤੋਂ ਬਾਅਦ ਗੱਡੀ 'ਚ ਬਿਠਾ ਕੇ ਲਿਆਉਣ ਵਾਲੇ ਨੌਜਵਾਨ ਨੇ ਵਿਦਿਆਰਥਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਸਬੰਧੀ ਥਾਣਾ ਲੋਪੋਕੇ ਦੀ ਪੁਲਸ ਨੇ ਰੁਪਿੰਦਰਜੀਤ ਸਿੰਘ ਅਤੇ ਕਰਮਜੀਤ ਸਿੰਘ ਵਾਸੀ (ਦੋਵੇਂ) ਕੱਕੜ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ।

ਅਸ਼ਲੀਲ ਫੋਟੋਆਂ ਖਿੱਚ ਕੇ ਦਿੱਤੀ ਸੀ ਵਾਇਰਲ ਕਰਨ ਦੀ ਧਮਕੀ
ਥਾਣਾ ਲੋਪੋਕੇ ਦੀ ਪੁਲਸ ਨੂੰ ਕੋਮਲ (ਕਾਲਪਨਿਕ ਨਾਂ) ਨੇ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 17 ਜੁਲਾਈ ਨੂੰ ਸਵੇਰੇ 7:45 ਵਜੇ ਉਹ ਘਰੋਂ ਵੈਨ 'ਚ ਬੈਠ ਕੇ ਸਕੂਲ ਲਈ ਨਿਕਲੀ ਸੀ, ਜਿਵੇਂ ਹੀ ਉਹ ਸਕੂਲ ਦੇ ਗੇਟ 'ਤੇ ਪਹੁੰਚੀ ਤਾਂ ਪਿੱਛੋਂ ਆਈ ਇਕ ਸਵਿਫਟ ਡਿਜ਼ਾਇਰ ਕਾਰ ਵਿਚ ਸਵਾਰ ਉਕਤ ਮੁਲਜ਼ਮ ਨੇ ਉਸ ਨੂੰ ਕਿਹਾ ਕਿ ਤੇਰੀ ਮੰਮੀ ਨੂੰ ਹਾਰਟ ਅਟੈਕ ਹੋਇਆ ਹੈ, ਉਸ ਨੂੰ ਅੰਮ੍ਰਿਤਸਰ ਦੇ ਇਕ ਹਸਪਤਾਲ 'ਚ ਲੈ ਗਏ ਹਨ। ਦੋਵੇਂ ਮੁਲਜ਼ਮਾਂ ਨੂੰ ਉਹ ਜਾਣਦੀ ਸੀ, ਜਿਸ ਕਾਰਨ ਉਹ ਉਨ੍ਹਾਂ ਨਾਲ ਗੱਡੀ ਵਿਚ ਬੈਠ ਗਈ। ਮੁਲਜ਼ਮ ਉਸ ਨੂੰ ਇਕ ਇਮਾਰਤ ਦੀ ਬੇਸਮੈਂਟ 'ਚ ਲੈ ਗਏ, ਜਿਸ ਤੋਂ ਬਾਅਦ ਮੁਲਜ਼ਮ ਰੁਪਿੰਦਰਜੀਤ ਸਿੰਘ ਨੇ ਉਸ ਦੀ ਬਾਂਹ ਫੜੀ ਅਤੇ ਇਕ ਕਮਰੇ 'ਚ ਲਿਜਾ ਕੇ ਬਿਸਤਰੇ 'ਤੇ ਸੁੱਟ ਦਿੱਤਾ। ਮੁਲਜ਼ਮ ਨੇ ਜਬਰੀ ਉਸ ਦੇ ਕੱਪੜੇ ਉਤਾਰ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ। ਇਹ ਕਹਿ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਕਿ ਜੇਕਰ ਉਸ ਨੇ ਆਪਣਾ ਮੂੰਹ ਖੋਲ੍ਹਿਆ ਤਾਂ ਉਹ ਉਸ ਦੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ। ਉਹ ਮੁਲਜ਼ਮਾਂ ਦੀਆਂ ਧਮਕੀਆਂ ਤੋਂ ਡਰ ਗਈ ਤੇ ਉਸ ਨੇ ਘਰ ਵਾਲਿਆਂ ਨੂੰ ਕੁਝ ਨਹੀਂ ਦੱਸਿਆ। ਹੁਣ ਉਸ ਨੂੰ ਪਤਾ ਲੱਗਾ ਕਿ ਮੁਲਜ਼ਮ ਉਸ ਦੀਆਂ ਫੋਟੋਆਂ ਦਿਖਾ ਕੇ ਉਸ ਨੂੰ ਬਦਨਾਮ ਕਰ ਰਹੇ ਹਨ ਤੇ ਉਸ ਨੇ ਹਿੰਮਤ ਕਰ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਕੀ ਕਹਿਣਾ ਹੈ ਪੁਲਸ ਦਾ?
ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਅੱਜ ਅਦਾਲਤ ਦੇ ਨਿਰਦੇਸ਼ਾਂ 'ਤੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਦੂਜੇ ਪਾਸੇ ਪੀੜਤਾ ਦੀ ਮੈਡੀਕਲ ਜਾਂਚ ਵੀ ਕਰਵਾ ਲਈ ਗਈ ਹੈ।


author

Baljeet Kaur

Content Editor

Related News