ਖਰਾਬ ਮੌਸਮ ਦੇ ਕਾਰਨ ਅੰਮ੍ਰਿਤਸਰ ਤੋਂ ਸ਼੍ਰੀਨਗਰ ਜਾਣ ਵਾਲੀ ਫਲਾਈਟ ਰੱਦ

01/16/2019 2:46:12 PM

ਅੰਮ੍ਰਿਤਸਰ (ਅਨਿਲ ਸਲਵਾਨ) : ਸ਼੍ਰੀਨਗਰ 'ਚ ਮੌਸਮ ਖਰਾਬ ਹੋਣ ਕਾਰਨ ਇੰਡੀਗੋਂ ਫਲਾਈਟ ਬੁੱਧਵਾਰ ਨੂੰ ਰੱਦ ਕਰ ਦਿੱਤੀ ਗਈ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਇਹ ਫਲਾਈਟ ਅੰਮ੍ਰਿਤਸਰ ਤੋਂ ਦੁਪਹਿਰ 1.30ਵਜੇ ਸ੍ਰੀਨਗਰ ਲਈ ਰਵਾਨਾ ਹੋਣੀ ਸੀ ਪਰ ਖਰਾਬ ਮੌਸਮ ਦੇ ਚੱਲਦੇ ਇਸ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ। ਇਹ ਫਲਾਈਟ ਬੰਗਲੌਰ ਤੋਂ ਚੱਲਦੀ ਹੈ ਤੇ ਅੰਮ੍ਰਿਤਸਰ ਤੋਂ ਹੋ ਕੇ ਸ਼੍ਰੀਨਗਰ ਜਾਂਦੀ ਹੈ ਤੇ ਬੰਗਲੌਰ ਦੇ ਯਾਤਰੀਆਂ ਦੇ ਰੁਕਣ ਦੀ ਵਿਵਸਥਾ ਹੋਟਲ 'ਚ ਕੀਤੀ ਜਾ ਰਹੀ ਹੈ। ਉਥੇ ਹੀ ਜਿਨ੍ਹਾਂ ਯਾਤਰੀਆਂ ਨੇ ਆਪਣੀ ਟਿਕਟ ਕੈਂਸਲ ਕਰਵਾਉਣੀ ਸੀ ਪਾਲਿਸੀ ਦੇ ਮੁਤਾਬਕ ਉਨ੍ਹਾਂ ਦਾ ਪੈਸਾ ਰਿਫੰਡ ਕਰ ਦਿੱਤਾ ਗਿਆ ਹੈ।


Baljeet Kaur

Content Editor

Related News