ਮਾਰਸ਼ਲ ਆਰਟ ਦੇ ਇਸ ਯੋਧੇ ਨੇ ‘ਖੱਬੇ ਹੱਥ ਨਾਲ ਜਿੱਤੀ ਦੁਨੀਆ’

12/24/2018 2:34:14 PM

ਅੰਮ੍ਰਿਤਸਰ (ਸਫਰ) : ਕਿਸੇ ਸ਼ਾਇਰ ਦੀ ਲਿਖੀਆਂ ਇਹ ਰਾਂ 'ਮਿਲੇਗੀ ਹਰ ਮੰਜ਼ਿਲ, ਜੇਕਰ ਸਫਰ ਕਰਨ ਦਾ ਇਰਾਦਾ ਦਿਲ ਵਿਚ ਹੈ', ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਵੀਨਾ ਅਰੋੜਾ ਨੇ ਆਪਣੇ ਦਮਖਮ ਨਾਲ ਸੱਚ ਸਾਬਿਤ ਕਰ ਦਿੱਤਾ ਹੈ।  ਵੀਨਾ ਅਰੋੜਾ  ਦਾ ਸੱਜਾ ਹੱਥ ਜਦੋਂ ਅੱਧਾ ਰਹਿ ਗਿਆ ਤਾਂ ਉਸ ਨੇ ਆਪਣੇ-ਆਪ ਨੂੰ  'ਦਿਵਿਆਂਗ' ਨਹੀਂ ਮੰਨਿਆ ਸਗੋਂ ਹੌਸਲੇ ਨਾਲ ਦਿਵਿਆਂਗਾਂ ਲਈ 'ਸੁੰਦਰ' ਬਣ ਗਈ।  ਖੱਬੇ ਹੱਥ ਨਾਲ ਪਹਿਲਾਂ ਵਿਸ਼ਵ ਪੱਧਰ 'ਤੇ ਸਾਰੇ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ। ਜਦੋਂ ਡਿਸਕਸ ਥ੍ਰੋ 'ਚ ਵੀਨਾ ਦੀ ਕੈਟਾਗਰੀ 'ਚ ਖਿਡਾਰੀ ਨਹੀਂ ਮਿਲੇ ਤਾਰਸ਼ਲ ਆਰਟ 'ਚ ਤਾਇਕਵਾਂਡੋ ਸਿੱਖਣ ਲੱਗੀ।  ਲਗਨ,  ਮਿਹਨਤ, ਜਨੂੰਨ ਨੇ 2020 'ਚ ਟੋਕੀਆ ਵਿਚ ਹੋਣ ਵਾਲੀ 'ਪੈਰਾਲੰਪਿਕ 2020' 'ਚ ਗੋਲਡ ਮੈਡਲ ਜਿੱਤਣਾ ਚਾਹੁੰਦੀ ਹੈ।  ਕਹਿੰਦੀ ਹੈ ਕਿ ਜੇਕਰ ਅਮਰੀਕਾ 'ਚ ਮੈਨੂੰ ਟ੍ਰੇਨਿੰਗ ਮਿਲ ਜਾਵੇ ਤਾਂ ਮੈਂ ਦੇਸ਼ ਲਈ ਪੈਰਾਲੰਪਿਕ ਦਾ ਗੋਲਡ ਜਿੱਤ ਸਕਦੀ ਹਾਂ।  

ਕੇਂਦਰ ਸਰਕਾਰ ਤਾਂ 'ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ' (ਸੀ. ਐੱਸ. ਆਰ.) ਤਹਿਤ ਦਿਵਿਆਂਗ ਖਿਡਾਰੀਆਂ ਨੂੰ ਖੇਡਾਂ 'ਚ ਪ੍ਰਮੋਟ ਕਰਨ ਲਈ ਜਿੰਨੀ ਰਕਮ ਕੋਈ ਖਰਚ ਕਰਦਾ ਹੈ, ਓਨਾ ਪੈਸਾ ਟੈਕਸ ਮੁਆਫ ਕਰ ਦਿੰਦੀ ਹੈ। 'ਜਗ ਬਾਣੀ' ਦੇ ਰੰਗਮੰਚ ਤੋਂ ਮੈਂ ਅਪੀਲ ਕਰਦੀ ਹਾਂ ਕਿ ਮੇਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਮਰੀਕਾ 'ਚ ਮਾਰਸ਼ਲ ਆਰਟ ਸਿੱਖਣਾ ਜ਼ਰੂਰੀ ਹੈ,  ਪੈਸਿਆਂ ਦੀ ਮਜਬੂਰੀ ਹੈ। ਸਰਕਾਰ ਲਈ ਮੈਡਲ ਜਿੱਤ ਕੇ ਲਿਆਉਂਦੀ ਹਾਂ ਪਰ ਸਰਕਾਰਾਂ ਨੇ ਹੁਣ ਤੱਕ ਕੋਈ ਮਦਦ ਨਹੀਂ ਕੀਤੀ।  2013 ਤੋਂ ਸਰਕਾਰੀ ਦਫਤਰਾਂ ਦੇ ਚੱਕਰ ਲਾ ਰਹੀ ਹਾਂ, ਜੇਕਰ ਮੈਨੂੰ ਸਪਾਂਸਰ ਮਿਲ ਜਾਂਦਾ ਹੈ ਤਾਂ ਪੈਰਾਲੰਪਿਕ 2020 ਜਿੱਤਣ ਦੇ ਚਾਂਸ ਕਾਫ਼ੀ ਵੱਧ ਜਾਣਗੇ ,  ਉਂਝ ਮੈਂ ਠਾਣ ਲਿਆ ਹੈ ਕਿ ਜਦੋਂ ਇਥੋਂ ਤੱਕ ਪਹੁੰਚੀ ਹਾਂ ਤਾਂ ਉਥੋਂ ਤੱਕ ਵੀ ਜ਼ਰੂਰ ਪਹੁੰਚ ਜਾਵਾਂਗੀ।

PunjabKesari

ਵੀਨਾ ਅਰੋੜਾ ਦਾ ਸੱਜਾ ਹੱਥ ਜ਼ਹਿਰ ਫੈਲਣ ਕਾਰਨ ਡਾਕਟਰ ਨੇ ਕੂਹਣੀ ਦੇ ਹੇਠਾਂ ਕੱਟ ਦਿੱਤਾ ਸੀ। ਵੀਨਾ ਨੇ ਬੀ. ਏ. ਦੀ ਪੜ੍ਹਾਈ ਖੱਬੇ ਹੱਥ ਨਾਲ ਪਾਸ ਕੀਤੀ, ਜਦੋਂ ਉਸ ਦਾ ਪੁੱਤਰ ਨਕਸ਼ਿਆ 10ਵੀਂ ਦੀ ਪ੍ਰੀਖਿਆ ਦੇ ਰਿਹਾ ਸੀ। ਪੁਤਲੀਘਰ ਦੀ ਗੁਰੂ ਰਾਮਦਾਸ ਐਵੀਨਿਊ ਵਿਚ ਰਹਿੰਦੀ ਹੈ। ਪਿਤਾ ਦਰਸ਼ਨ ਲਾਲ ਦਾ ਕੱਪੜਿਆਂ ਦਾ ਵਪਾਰ ਹੈ।  ਦੋਵੇਂ ਭਰਾ ਵਰਿੰਦਰ ਤੇ ਵਿਜੇ ਅਰੋੜਾ ਪਿਤਾ ਨਾਲ ਕੰਮ ਕਰਦੇ ਹਨ। ਮਾਂ ਕੰਚਨ ਅਰੋੜਾ, ਭਰਜਾਈ ਤੇ ਭਤੀਜੇ-ਭਤੀਜੀ ਜਦੋਂ ਵੀਨਾ ਅਰੋੜਾ  ਨੂੰ ਦੁਨੀਆ 'ਚ ਮਿਲਣ ਵਾਲਾ ਸਨਮਾਨ  ਸੋਸ਼ਲ ਮੀਡੀਆ 'ਤੇ ਦੇਖਦੇ ਹਨ ਤਾਂ ਜੰਮ ਕੇ ਤਾੜੀਆਂ ਵਜਾਉਂਦੇ ਹਨ।  

ਡਿਸਕਸ ਥ੍ਰੋ 'ਚ ਖੱਬੇ ਹੱਥ ਨਾਲ ਜਿੱਤ ਲਈ ਦੁਨੀਆ 
ਵੀਨਾ ਅਰੋੜਾ  ਨੇ 2013 'ਚ ਸਭ ਤੋਂ ਪਹਿਲਾਂ ਡਿਸਕਸ ਥ੍ਰੋ ਵਿਚ ਕਦਮ ਰੱਖਿਆ।  1 ਸਾਲ ਦੇ ਅੰਦਰ 2014 'ਚ  ਇੰਡੀਆ ਏਸ਼ੀਅਨ ਗੇਮਸ ਵਿਚ 5ਵਾਂ ਸਥਾਨ ਹਾਸਲ ਕੀਤਾ ਤਾਂ ਵਰਲਡ ਚੈਂਪੀਅਨਸ਼ਿਪ ਤੱਕ 2016 ਤੱਕ ਆਪਣਾ ਜਲਵਾ ਦਿਖਾਇਆ। 46 ਕੈਟਾਗਰੀਜ਼ ਵਿਚ ਜਦੋਂ ਡਿਸਕਸ ਥ੍ਰੋ ਲਈ ਵੀਨਾ ਨੂੰ ਜਿੱਤਣ ਲਈ ਕੁਝ ਨਹੀਂ ਬਚਿਆ ਤਾਂ ਉਸ ਨੇ ਡਿਸਕਸ ਥ੍ਰੋ ਛੱਡ ਕੇ 2016 'ਚ ਮਾਰਸ਼ਲ ਆਰਟ ਨੂੰ ਅਪਣਾਇਆ ਤੇ 2016 ਵਿਚ ਹੀ ਪੈਰਾਲੰਪਿਕ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਬ੍ਰੋਂਜ਼ ਮੈਡਲ ਜਿੱਤ ਕੇ ਹਲਚਲ ਮਚਾ ਦਿੱਤੀ। ਪਹਿਲੀ ਵਾਰ ਕਿਸੇ ਭਾਰਤੀ ਮਹਿਲਾ ਨੇ ਇਸ ਮੁਕਾਬਲੇ ਵਿਚ ਬ੍ਰੋਂਜ਼ ਮੈਡਲ ਜਿੱਤਿਆ, ਇਹ ਇਤਿਹਾਸ ਬਣ ਗਿਆ।  

ਉਪਲਬਧੀਆਂ 
2016  :  ਫਿਲਪੀਨਸ 'ਚ ਆਯੋਜਿਤ ਏਸ਼ੀਆ ਚੈਂਪੀਅਨਸ਼ਿਪ 'ਚ ਬ੍ਰੋਂਜ਼ ਮੈਡਲ।  
2017  :  ਹਿਮਾਚਲ ਪ੍ਰਦੇਸ਼ ਦੇ ਰੋਹੜੂ 'ਚ ਆਯੋਜਿਤ ਨੈਸ਼ਨਲ ਚੈਂਪੀਅਨਸ਼ਿਪ 'ਚ ਗੋਲਡ ਮੈਡਲ।
2017  : ਵਰਲਡ ਚੈਂਪੀਅਨਸ਼ਿਪ 'ਚ ਭਾਰਤ ਦੀ ਅਗਵਾਈ ਕੀਤੀ।  
2018  :  ਨੇਪਾਲ ਦੇ ਕਾਠਮੰਡੂ 'ਚ ਇੰਟਰਨੈਸ਼ਨਲ ਓਪਨ ਚੈਲੇਂਜ ਮੁਕਾਬਲੇ ਵਿਚ ਬ੍ਰੋਂਜ਼ ਮੈਡਲ।  
2018  :  ਸਾਊਥ ਕੋਰੀਓ 'ਚ ਆਯੋਜਿਤ ਕਿਮ ਯੋਗ ਕੱਪ 'ਚ ਬ੍ਰੋਂਜ਼ ਮੈਡਲ।  
2019  :  6 ਫਰਵਰੀ 2019 ਨੂੰ ਤੁਰਕੀ 'ਚ ਆਯੋਜਿਤ ਵਰਲਡ ਚੈਂਪੀਅਨਸ਼ਿਪ ਦੀ ਤਿਆਰੀ 'ਚ ਜੁਟੀ ਹੈ।  
 


Baljeet Kaur

Content Editor

Related News