ਅੰਮ੍ਰਿਤਸਰ ਤੋਂ ਇਸ ਸਿੱਖ ਉਮੀਦਵਾਰ ''ਤੇ ਦਾਅ ਖੇਡ ਸਕਦੀ ਹੈ ਭਾਜਪਾ!

04/08/2019 5:27:46 PM

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਨਵਜੋਤ ਸਿੱਧੂ ਦੇ ਜਾਣ ਤੋਂ ਬਾਅਦ ਭਾਜਪਾ ਲਈ ਅੰਮ੍ਰਿਤਸਰ ਲੋਕ ਸਭਾ ਸੀਟ ਪਹੇਲੀ ਬਣੀ ਹੋਈ ਹੈ। 60 ਫੀਸਦੀ ਸਿੱਖ ਆਬਾਦੀ ਵਾਲੀ ਇਸ ਸੀਟ ਤੋਂ ਭਾਜਪਾ ਦੀ ਪਲਾਨਿੰਗ ਸਿੱਖ ਚਿਹਰੇ ਨੂੰ ਚੋਣ ਮੈਦਾਨ 'ਚ ਉਤਾਰਣ ਦੀ ਹੈ। ਲਿਹਾਜ਼ਾ ਭਾਜਪਾ ਉਮੀਦਵਾਰ ਵਜੋਂ ਰਾਜਿੰਦਰ ਮੋਹਨ ਸਿੰਘ ਛੀਨਾ ਦਾ ਨਾਂ ਚਰਚਾ 'ਚ ਹੈ। ਹਾਲਾਂਕਿ ਛੀਨਾ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਉਨ੍ਹਾਂ ਨੂੰ ਸੀਟ ਮਿਲ ਰਹੀ ਹੈ ਜਾਂ ਨਹੀਂ। ਪਰ ਨਾਲ ਹੀ ਉਨ੍ਹਾਂ ਸਿੱਖ ਚਿਹਰੇ ਦੇ ਹੀ ਉਮੀਦਵਾਰ ਹੋਣ ਦਾ ਇਸ਼ਾਰਾ ਵੀ ਦਿੱਤਾ।

ਜੇਕਰ ਭਾਜਪਾ ਛੀਨਾ ਨੂੰ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਦਾ ਮੁੱਖ ਮੁਕਾਬਲਾ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨਾਲ ਹੋਵੇਗਾ। 

Baljeet Kaur

This news is Content Editor Baljeet Kaur