ਜਾਖੜ ਨੇ ਅੰਮ੍ਰਿਤ ਖੋਸਲਾ ਨੂੰ ਫਗਵਾੜਾ ਵਿਧਾਨ ਸਭਾ ਉਪ ਚੋਣ ਦਾ ਆਬਜ਼ਰਵਰ ਕੀਤਾ ਨਿਯੁਕਤ

09/28/2019 1:26:29 AM

ਜਲੰਧਰ,(ਚੋਪੜਾ): ਪੰਜਾਬ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਅੰਮ੍ਰਿਤ ਖੋਸਲਾ ਨੂੰ ਫਗਵਾੜਾ ਵਿਧਾਨ ਸਭਾ ਉਪ ਚੋਣ ਦਾ ਹਲਕਾ ਆਬਜ਼ਰਵਰ ਨਿਯੁਕਤ ਕੀਤਾ ਹੈ। ਖੋਸਲਾ ਨੂੰ ਉਪ ਚੋਣ 'ਚ ਕਾਂਗਰਸ ਉਮੀਦਵਾਰ ਦੇ ਪੱਖ 'ਚ ਚੋਣ ਪ੍ਰਚਾਰ ਮੁਹਿੰਮ 'ਚ ਸ਼ਾਮਲ ਹੋਣ ਨੂੰ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਫਗਵਾੜਾ ਵਿਧਾਨ ਸਭਾ ਰਿਜ਼ਰਵ ਹਲਕਾ ਹੈ ਅਤੇ ਉਥੇ ਪਾਰਟੀ ਦਲਿਤ ਆਗੂਆਂ ਨੂੰ ਆਬਜ਼ਰਵਰ ਬਣਾਉਣ 'ਤੇ ਜ਼ੋਰ ਦੇ ਰਹੀ ਹੈ। ਖੋਸਲਾ ਜੋ ਕਿ ਸਿਟੀ ਵਾਲਮੀਕਿ ਸਭਾ ਦੇ ਪ੍ਰਧਾਨ ਤੇ ਹੋਰਨਾਂ ਵਾਲਮੀਕਿ ਸੰਸਥਾਵਾਂ ਨਾਲ ਜੁੜੇ ਹੋਏ ਹਨ। ਜਿਸ ਕਾਰਨ ਪਾਰਟੀ ਨੇ ਉਨ੍ਹਾਂ ਦੀ ਉਪ ਚੋਣ ਵਿਚ ਡਿਊਟੀ ਲਗਾਈ ਹੈ। ਖੋਸਲਾ ਨੇ ਦੱਸਿਆ ਕਿ ਹਾਈਕਮਾਨ ਨੇ ਉਸ 'ਤੇ ਜੋ ਵਿਸ਼ਵਾਸ ਜਤਾਇਆ ਹੈ ਉਹ ਉਸ 'ਤੇ ਖਰਾ ਉਤਰਨਗੇ ਅਤੇ ਕਾਂਗਰਸ ਦੀ ਜਿੱਤ ਨੂੰ ਯਕੀਨੀ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ।


Related News