ਬਹਾਨੇ ਨਾਲ ਬਜ਼ੁਰਗ ਨੂੰ ਬੁਲਾਇਆ ਘਰ, ਫਿਰ ਪਤੀ-ਪਤਨੀ ਨੇ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਇਹ ਕਾਰਾ

Wednesday, May 24, 2023 - 02:56 PM (IST)

ਬਹਾਨੇ ਨਾਲ ਬਜ਼ੁਰਗ ਨੂੰ ਬੁਲਾਇਆ ਘਰ, ਫਿਰ ਪਤੀ-ਪਤਨੀ ਨੇ ਅਸ਼ਲੀਲ ਵੀਡੀਓ ਬਣਾ ਕੇ ਕੀਤਾ ਇਹ ਕਾਰਾ

ਕਪੂਰਥਲਾ (ਭੂਸ਼ਣ/ਮਹਾਜਨ)-ਇਕ ਵਿਅਕਤੀ ਜੋ ਆਪਣੇ ਘਰ ਬੁਲਾ ਕੇ ਉਸ ਦੀ ਅਸ਼ਲੀਲ ਵੀਡਿਓ ਬਣਾ ਕੇ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ 1 ਲੱਖ ਰੁਪਏ ਦੀ ਮੰਗ ਕਰਨ ਦੇ ਮਾਮਲੇ ‘ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜਮ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਪਤੀ-ਪਤਨੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਰਾਜਪਾਲ ਸਿੰਘ ਸੰਧੂ ਨੂੰ ਭਜਨ ਸਿੰਘ ਪੁੱਤਰ ਸ਼ਨਾਖਾ ਸਿੰਘ ਵਾਸੀ ਊਧਮ ਸਿੰਘ ਨਗਰ ਕਪੂਰਥਲਾ ਨੇ ਦਿੱਤੀ ਆਪਣੀ ਸ਼ਿਕਾਇਤ ‘ਚ ਦੱਸਿਆ ਸੀ ਕਿ 21 ਮਈ ਨੂੰ ਸੋਨੀਆ ਪਤਨੀ ਰਾਜਵਿੰਦਰ ਸਿੰਘ ਅਤੇ ਉਸ ਦੇ ਪਤੀ ਨੇ ਉਸ ਨੂੰ ਆਪਣੇ ਘਰ ਬੁਲਾਇਆ ਸੀ ਅਤੇ ਘਰ ਬੁਲਾ ਕੇ ਧੋਖੇ ਨਾਲ ਉਸ ਦੀ ਅਸ਼ਲੀਲ ਵੀਡਿਓ ਬਣਾ ਲਈ ਸੀ। ਜਿਸ ਦੇ ਬਾਅਦ ਉਕਤ ਪਤੀ-ਪਤਨੀ ਉਸ ਕੋਲੋਂ 1 ਲੱਖ ਰੁਪਏ ਦੀ ਰਕਮ ਮੰਗਣ ਲੱਗੇ।

ਇਹ ਵੀ ਪੜ੍ਹੋ - ਲਤੀਫ਼ਪੁਰਾ ’ਚ ਬੇਘਰ ਹੋਏ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਜਦੋਂ ਉਸ ਨੇ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜਮ ਪਤੀ-ਪਤਨੀ ਨੇ ਉਸ ਦੀ ਵੀਡਿਓ ਵਾਇਰਲ ਕਰਨ ਦੀ ਧਮਕੀਆਂ ਦਿੱਤੀਆਂ। ਜਦੋਂ ਕਾਫ਼ੀ ਸਮਝਾਉਣ ਦੇ ਬਾਅਦ ਵੀ ਉਕਤ ਮੁਲਜ਼ਮ ਪਤੀ-ਪਤਨੀ ਲਗਾਤਾਰ ਉਸ ਕੋਲੋਂ ਮੁਲਜ਼ਮ ਲਗਾਤਾਰ ਉਸ ਕੋਲੋਂ 1 ਲੱਖ ਰੁਪਏ ਦੀ ਰਕਮ ਮੰਗਦੇ ਰਹੇ ਤਾਂ ਉਸ ਨੇ ਨਿਆਂ ਲਈ ਐੱਸ. ਐੱਸ. ਪੀ. ਦੇ ਮੁਹਰੇ ਗੁਹਾਰ ਲਗਾਈ। 

ਐੱਸ. ਐੱਸ. ਪੀ. ਕਪੂਰਥਲਾ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. ਸਬ ਡਿਵੀਜ਼ਨ ਮਨਿੰਦਰਪਾਲ ਸਿੰਘ ਦੀ ਨਿਗਰਾਨੀ ‘ਚ ਇਕ ਵਿਸ਼ੇਸ਼ ਟੀਮ ਜਿਸ ‘ਚ ਐੱਸ. ਐੱਚ. ਓ. ਸਿਟੀ ਕਪੂਰਥਲਾ, ਇੰਸਪੈਕਟਰ ਪਲਵਿੰਦਰ ਸਿੰਘ ਸ਼ਾਮਲ ਸਨ, ਨੂੰ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਇੰਸਪੈਕਟਰ ਪਲਵਿੰਦਰ ਸਿੰਘ ਨੇ ਜਾਂਚ ‘ਚ ਪਾਇਆ ਕਿ ਉਕਤ ਪਤੀ-ਪਤਨੀ ਸੋਨੀਆ ਅਤੇ ਰਾਜਵਿੰਦਰ ਸਿੰਘ ਭਜਨ ਸਿੰਘ ਨੂੰ ਲਗਾਤਾਰ 1 ਲੱਖ ਰੁਪਏ ਲੈਣ ਦੇ ਲਈ ਬਲੈਕਮੇਲ ਕਰ ਰਹੇ ਸੀ ਅਤੇ ਇਨ੍ਹਾਂ ਲੋਕਾਂ ਨੇ ਇਕ ਸਾਜਿਸ਼ ਦੇ ਨਾਲ ਭਜਨ ਸਿੰਘ ਦੀ ਅਸ਼ਲੀਲ ਵੀਡਿਓ ਬਣਾਈ ਹੈ। ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਪਲਵਿੰਦਰ ਸਿੰਘ ਨੇ ਛਾਪਾਮਾਰੀ ਦੌਰਾਨ ਮੁਲਜ਼ਮ ਸੋਨੀਆ ਅਤੇ ਉਸ ਦੇ ਪਤੀ ਰਾਜਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਪਤੀ-ਪਤਨੀ ਤੋਂ 2 ਮੋਬਾਇਲ ਫੋਨ ਵੀ ਬਰਾਮਦ ਹੋਏ ਹਨ। ਦੋਵੇਂ ਮੁਲਜਮ ਪਤੀ-ਪਤਨੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਦੋਵਾਂ ਮੁਲਜ਼ਮਾਂ ਨੂੰ 1 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਦਾ ਦੌਰ ਜਾਰੀ ਹੈ।

ਇਹ ਵੀ ਪੜ੍ਹੋ - ਜਲੰਧਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਨੌਜਵਾਨ ਦਾ ਵੱਢ 'ਤਾ ਹੱਥ, ਕੱਢ ਦਿੱਤੀਆਂ ਅੱਖਾਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

shivani attri

Content Editor

Related News