ਕਾਂਗਰਸ ਤੇ 'ਆਪ' ਦੇ ਗਠਜੋੜ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸੁਖਬੀਰ ਦੀ ਮੁਆਫ਼ੀ 'ਤੇ ਵੀ ਸੁਣੋ ਕੀ ਬੋਲੇ

Monday, Dec 18, 2023 - 06:55 PM (IST)

ਜਲੰਧਰ (ਵੈੱਬ ਡੈਸਕ)- ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਨਾਲ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਵਿਸ਼ੇਸ਼ ਇੰਟਰਵਿਊ ਕੀਤੀ ਗਈ। ਇਸ ਇੰਟਰਵਿਊ ਦੌਰਾਨ ਜਿੱਥੇ ਰਾਜਾ ਵੜਿੰਗ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਕਿੱਸੇ ਸਾਂਝੇ ਕੀਤੇ, ਉਥੇ ਹੀ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਨਾਲ ਜੁੜੇ ਕਈ ਮੁੱਦਿਆਂ 'ਤੇ ਵੀ ਚਰਚਾ ਕੀਤੀ। ਇਸ ਮੌਕੇ ਪੁੱਛੇ ਗਏ ਸਵਾਲ ਕਾਂਗਰਸ ਅਤੇ 'ਆਪ' ਦੇ ਗਠਜੋੜ ਨੂੰ ਲੈ ਕੇ ਕੀ ਤੁਸੀਂ ਹੱਕ ਵਿਚ ਹੋ ਜਾਂ ਨਹੀਂ, ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਹੱਕ ਵਿਚ ਹੋਣ ਜਾਂ ਨਾ ਹੋਣ ਨਾਲ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਦਿੱਲੀ ਤੱਕ ਪਹੁੰਚਾਵਾਂ। ਜੋ ਲੋਕ ਪੰਜਾਬ ਦੇ ਮਹਿਸੂਸ ਕਰਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦਿੱਲੀ ਤੱਕ ਪਹੁੰਚਾਵਾਂ।

ਇਹ ਵੀ ਪੜ੍ਹੋ : ਸੰਵਿਧਾਨ ’ਚ ਨਹੀਂ ਹੈ ਡਿਪਟੀ CM ਅਹੁਦੇ ਦਾ ਜ਼ਿਕਰ ਪਰ ਸਿਆਸੀ ਪਾਰਟੀਆਂ ਨੂੰ ਖੂਬ ‘ਸੂਟ’ ਕਰ ਰਿਹਾ ਹੈ ਇਹ ਅਹੁਦਾ

ਉਨ੍ਹਾਂ ਕਿਹਾ ਕਿ ਜੇਕਰ ਮੇਰੀ ਇੱਛਾ ਹੋਵੇ ਅਲਾਇੰਸ ਕਰਨ ਦੀ ਤਾਂ ਪੰਜਾਬ ਦੀ ਜਨਤਾ ਦੀ ਇੱਛਾ ਨਾ ਹੋਵੇ, ਜਾਂ ਫਿਰ ਪੰਜਾਬ ਦੀ ਜਨਤਾ ਦੀ ਇੱਛਾ ਹੋਵੇ ਅਤੇ ਮੇਰੀ ਇੱਛਾ ਅਲਾਇੰਸ ਦੀ ਨਾ ਹੋਵੇ। ਮੈਨੂੰ ਲੱਗਦਾ ਹੈ ਕਿ ਇਸ ਮੁੱਦੇ 'ਤੇ ਹਾਈਕਮਾਨ ਬਹੁਤ ਸਾਰੇ ਪੱਖਾਂ ਤੋਂ ਇਨਫੋਰਮੈਸ਼ਨ ਲੈ ਰਹੀ ਹੈ ਅਤੇ ਹਾਈਕਮਾਨ ਉਹੀ ਫ਼ੈਸਲਾ ਕਰੇਗੀ ਜੋ ਪੰਜਾਬ ਦੇ ਲੋਕ ਅਤੇ ਪੰਜਾਬ ਦੇ ਕਾਂਗਰਸੀ ਵਰਕਰ ਚਾਹੁੰਦੇ ਹੋਣ। ਮੇਰੇ ਨਾਲ ਇਕ-ਦੋ ਵਾਰ ਇਸ ਮੁੱਦੇ 'ਤੇ ਹਾਈਕਮਾਨ ਨਾਲ ਚਰਚਾ ਹੋ ਚੁੱਕੀ ਹੈ। ਸਾਨੂੰ ਹੁਣ ਤੱਕ ਇਕ ਵੀ ਲੀਡਰ ਨੇ ਇਹ ਨਹੀਂ ਕਿਹਾ ਕਿ ਅਲਾਇੰਸ ਕਰਨਾ ਹੈ ਤਾਂ ਤਿਆਰ ਰਹੋ। ਚਾਰ ਦਿਨ ਪਹਿਲਾਂ ਕੇ. ਸੀ. ਵੇਣੂੰਗੋਪਾਲ ਨਾਲ ਮੀਟਿੰਗ ਹੋਈ ਹੈ, ਜਿਸ ਵਿਚ ਇਹੀ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ ਲਈ 13 ਸੀਟਾਂ 'ਤੇ ਲੜਨ ਲਈ ਤਿਆਰ ਰਹੋ। ਗਠਜੋੜ ਹੋਣ ਦੀ ਅਜੇ ਤੱਕ ਕੋਈ ਚਰਚਾ ਨਹੀਂ ਹੈ। ਕਾਂਗਰਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਿਰ ਝੁਕਾ ਕੇ ਜੋ ਵੀ ਹਾਈਕਮਾਨ ਦਾ ਫ਼ੈਸਲਾ ਹੋਵੇਗਾ, ਉਸ ਨੂੰ ਮੰਨਾਗਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦਾ ਜੋ ਵੀ ਵਜੂਦ ਹੈ, ਉਹ ਕਾਂਗਰਸ ਪਾਰਟੀ ਹੀ ਹੈ। ਅਸੀਂ 13 ਦੀਆਂ 13 ਸੀਟਾਂ 'ਤੇ ਲੜਾਂਗੇ, ਜਿੱਤਾਗੇ ਜਾਂ ਨਹੀਂ ਉਹ ਤਾਂ ਸਮਾਂ ਹੀ ਦੱਸੇਗਾ। 

ਇਹ ਵੀ ਪੜ੍ਹੋ : ਦੇਸ਼ ਖਾਤਿਰ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਸਮੁੱਚਾ ਮੁਲਕ ਕਰਜ਼ਦਾਰ ਰਹੇਗਾ: ਭਗਵੰਤ ਮਾਨ

ਇਹ ਇਕ ਗੁਨਾਹ ਹੈ, ਹੁਣ ਸੁਖਬੀਰ ਬਾਦਲ ਕਿਸ-ਕਿਸ ਦੀ ਮੁਆਫ਼ੀ ਮੰਗਣਗੇ
ਉਥੇ ਹੀ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੀ ਸਰਕਾਰ ਵੇਲੇ ਹੋਏ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਥ ਤੋਂ ਮੰਗੀ ਗਈ ਮੁਆਫ਼ੀ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸ ਨੂੰ ਬੇਵਕੂਫ਼ ਬਣਾ ਰਹੇ ਹਨ ਅਤੇ ਹੁਣ ਉਹ ਕਿਸ-ਕਿਸ ਚੀਜ਼ ਦੀ ਮੁਆਫ਼ੀ ਮੰਗਣਗੇ। ਇਹ ਇਕ ਗੁਨਾਹ ਹੈ, ਉਨ੍ਹਾਂ ਨੂੰ ਤਾਂ ਪਹਿਲੇ ਦਿਨ ਹੀ ਮੁਆਫ਼ੀ ਮੰਗ ਲੈਣੀ ਚਾਹੀਦੀ ਸੀ। ਉਹ ਜਨਤਾ ਦੀ ਕਚਿਹਰੀ ਵਿਚੋਂ ਕਦੇ ਮੁਆਫ਼ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਪਾਰਟੀ ਹੋ ਕੇ ਅਕਾਲੀ ਇਹ ਸਭ ਲੁਕੋਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਡੀ. ਜੀ. ਪੀ. ਲਾਏ, ਫਿਰ ਨਿਹੱਥੇ ਸਿੱਖਾਂ 'ਤੇ ਗੋਲ਼ੀ ਚਲਵਾ ਕੇ ਬਰਗਾੜੀ ਦੀ ਘਟਨਾ ਕਰਵਾਈ, ਕੀ ਇਹ ਸਭ ਗ੍ਰਹਿ ਮੰਤਰੀ ਤੋਂ ਬਿਨਾਂ ਪੁੱਛੇ ਹੋਇਆ ਹੈ? ਇਨ੍ਹਾਂ ਨੂੰ ਕਿਵੇਂ ਮੁਆਫ਼ੀ ਮਿਲ ਜਾਵੇਗੀ। ਇਹ ਕਿਸੇ ਵਿਸ਼ੇਸ਼ ਵਿਅਕਤੀ ਦੀ ਗੱਲ ਨਹੀਂ ਹੈ। ਇਹ ਤਾਂ ਹੁਣ ਕੁਝ ਸਾਥੀਆਂ ਨੇ ਕਿਹਾ ਹੈ ਕਿ ਮੁਆਫ਼ੀ ਮੰਗ ਤਾਂ ਸੁਖਬੀਰ ਸਿੰਘ ਬਾਦਲ ਨੇ ਮੁਆਫ਼ੀ ਮੰਗ ਲਈ। ਵਿਧਾਨ ਸਭਾ ਦੀਆਂ ਚੋਣਾਂ ਵਿਚ ਹਾਰਨਾ ਹੀ ਇਹ ਇਨ੍ਹਾਂ ਦਾ ਜ਼ਿੰਦਾ-ਜਾਗਦਾ ਸਬੂਤ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News