ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁੱਜਣੇ ਸ਼ੁਰੂ ਹੋਏ ਸਾਰੇ ਆਗੂ, ਪੰਜ ਸਿੰਘ ਸਾਹਿਬਾਨਾਂ ਵੱਲੋਂ ਸੁਣਾਇਆ ਜਾਵੇਗਾ ਫ਼ੈਸਲਾ
Monday, Dec 02, 2024 - 12:17 PM (IST)
ਅੰਮ੍ਰਿਤਸਰ (ਸਰਬਜੀਤ)- ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਾਰੇ ਆਗੂ ਪੁੱਜਣੇ ਸ਼ੁਰੂ ਹੋ ਗਏ ਹਨ। ਜਿਨ੍ਹਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਕੀਤਾ ਗਿਆ ਸੀ। ਅੱਜ ਡੇਰਾ ਮੁਖੀ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 2015 ਤੋਂ ਲੈ ਕੇ 2017 ਦੇ ਆਗੂਆਂ 'ਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ, ਅਰਸ਼ਦੀਪ ਸਿੰਘ ਕਲੇਰ, ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਵੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੁੱਜੇ ।
ਇਹ ਵੀ ਪੜ੍ਹੋ- ਦਸੰਬਰ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਕਿਹਾ ਕਿ ਆਦੇਸ਼ ਹੋਇਆ ਸੀ ਤਾਂ ਅੱਜ ਸਾਡੀ ਸਾਰੀ ਲੀਡਰਸ਼ਿਪ ਪ੍ਰਧਾਨ ਸਾਹਿਬ ਸਮੇਤ ਸਾਰੇ ਹਾਜ਼ਰ ਹੋਣਗੇ। ਜਦੋਂ ਸਪੱਸ਼ਟੀਕਰਨ ਸਾਡੇ ਤੋਂ ਮੰਗਿਆ ਗਿਆ ਸੀ ਉਦੋਂ ਵੀ ਪੂਰੀ ਸਮਰਪਣ ਭਾਵਨਾ, ਹਲੀਮੀ, ਝੁੱਕ ਕੇ ਅਸੀਂ ਸਾਰਾ ਕੁਝ ਆਪਣੀ ਝੋਲੀ 'ਚ ਪਾਇਆ ਸੀ ਅਤੇ ਕੋਈ ਦਲੀਲਾਂ ਨਹੀਂ ਦਿੱਤੀਆਂ ਸੀ। ਜਿਹੜਾ ਕੋਈ ਆਦੇਸ਼ ਸਿੰਘ ਸਾਹਿਬ ਦਾ ਆਇਆ ਉਹ ਵੀ ਅਸੀਂ ਸਿਰ ਝੁਕਾ ਕੇ ਪ੍ਰਵਾਨ ਕੀਤਾ ਅਤੇ ਅੱਜ ਵੀ ਉਸੇ ਭਾਵਨਾ ਨਾਲ ਅਸੀਂ ਇੱਥੇ ਪਹੁੰਚੇ ਹਾਂ। ਆਗੂਆਂ ਨੇ ਕਿਹਾ ਉਮੀਦ ਹੈ ਕਿ ਅੱਜ ਸਿੰਘ ਸਾਹਿਬਾਨ ਆਪਣਾ ਫ਼ੈਸਲਾ ਦੇਣ ਕਿਉਂਕਿ ਅਸੀਂ ਤਾਂ ਕਈ ਵਾਰ ਆ ਕੇ ਬੇਨਤੀ ਕੀਤੀ ਹੈ ਅਤੇ ਆਪਣੇ ਆਪ ਨੂੰ ਸਮਰਪਿਤ ਵੀ ਕੀਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ ’ਤੇ ਹਵਾਈ ਸਹੂਲਤਾਂ ਹੋਣਗੀਆਂ ਅਪਗ੍ਰੇਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8