ਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ! ਨਿਹੰਗਾਂ ਨੇ ਦਿੱਤੀ ਵੱਡੀ ਚਿਤਾਵਨੀ, ਪੜ੍ਹੋ ਕੀ ਹੈ ਪੂਰੀ ਖ਼ਬਰ
Saturday, Aug 29, 2026 - 11:36 AM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਮਹਾਨਗਰ 'ਚ ਸ਼ਰਾਬ ਦੇ ਠੇਕਿਆਂ ਬਾਹਰ ਖੁੱਲ੍ਹੇਆਮ ਸੜਕਾਂ 'ਤੇ ਜਾਮ ਛਲਕਾਉਣ ਅਤੇ ਹੁੜਦੰਗ ਮਚਾਉਣ ਵਾਲੇ ਸ਼ਰਾਬੀਆਂ ਖ਼ਿਲਾਫ਼ ਹੁਣ ਜਨਤਾ ਦਾ ਗੁੱਸਾ ਫੁੱਟਣ ਲੱਗਾ ਹੈ। ਪੁਲਸ ਪ੍ਰਸ਼ਾਸਨ ਦੀ ਢਿੱਲ ਅਤੇ ਅਣਦੇਖੀ ਤੋਂ ਪਰੇਸ਼ਾਨ ਹੋ ਕੇ ਸਥਾਨਕ ਲੋਕਾ ਨੇ ਨਿਹੰਗ ਜੱਥੇਬੰਦੀਆਂ ਦਾ ਸਹਾਰਾ ਲਿਆ ਹੈ। ਇਸ ਤਹਿਤ ਸ਼ਿਵਪੁਰੀ ਇਲਾਕੇ 'ਚ ਸਥਿਤ ਸ਼ਰਾਬ ਦੇ ਠੇਕਿਆਂ ਬਾਹਰ ਨਿਹੰਗ ਕੁਲਦੀਪ ਸਿੰਘ ਖ਼ਾਲਸਾ ਦੀ ਅਗਵਾਈ 'ਚ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸੜਕ 'ਤੇ ਬੈਠ ਕੇ ਸ਼ਰਾਬ ਪੀ ਰਹੇ ਪਿਆਕੜਾਂ ਦੀ ਨਿਹੰਗ ਸਿੰਘਾਂ ਨੇ ਜੰਮ ਕੇ ਛਿੱਤਰ ਪਰੇਡ ਕੀਤੀ। ਕਾਰਵਾਈ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਰਾਬੀ ਜਾਨ ਬਚਾ ਕੇ ਭੱਜਦੇ ਅਤੇ ਨਿਹੰਗ ਡੰਡੇ ਲੈ ਕੇ ਉਨ੍ਹਾਂ ਦੇ ਪਿੱਛੇ ਦੌੜਦੇ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਸ਼ਰਾਬ ਦੇ ਠੇਕਿਆਂ ਬਾਹਰ ਸ਼ਾਮ ਹੁੰਦੇ ਹੀ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : PSEB ਨੇ ਐਲਾਨਿਆ 10ਵੀਂ ਜਮਾਤ ਦੀ ਰੀ-ਅਪੀਅਰ ਪ੍ਰੀਖਿਆ ਦਾ ਨਤੀਜਾ, ਇਕ ਕਲਿੱਕ 'ਤੇ ਚੈੱਕ ਕਰੋ Result
ਫੈਕਟਰੀਆਂ ਅਤੇ ਦਫ਼ਤਰਾਂ ਤੋਂ ਛੁੱਟੀ ਦੇ ਸਮੇਂ ਠੇਕਿਆਂ 'ਤੇ ਭਾਰੀ ਭੀੜ ਰਹਿੰਦੀ ਹੈ। ਕਈ ਲੋਕ ਗਰੁੱਪ ਬਣਾ ਕੇ ਬੋਤਲ ਖ਼ਰੀਦਦੇ ਹਨ ਅਤੇ ਫੁੱਟਪਾਥ ਅਤੇ ਮੁੱਖ ਸੜਕਾਂ 'ਤੇ ਹੀ ਗੱਡੀਆਂ ਅਤੇ ਮੋਟਰਸਾਈਕਲ ਖੜ੍ਹੇ ਕਰਕੇ ਸ਼ਰਾਬ ਵੰਡਣ ਲੱਗਦੇ ਹਨ। ਸੜਕ ਕਿਨਾਰੇ ਮਹਿਫਲਾਂ ਸਜਣ ਨਾਲ ਰਸਤੇ ਭੀੜੇ ਪੈ ਜਾਂਦੇ ਹਨ ਅਤੇ ਆਮ ਵਾਹਨ ਚਾਲਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਸ਼ਰਾਬੀਆਂ ਦੇ ਇਸ ਜਮਾਵੜੇ ਕਾਰਨ ਆਸ-ਪਾਸ ਦੇ ਰਿਹਾਇਸ਼ੀ ਇਲਾਕਿਆਂ ਦਾ ਮਾਹੌਲ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰੱਖੜੀ ਵਾਲੇ ਦਿਨ ਝੱਲਣੀ ਪਵੇਗੀ ਪਰੇਸ਼ਾਨੀ, ਸਰਕਾਰੀ ਬੱਸਾਂ ਨੂੰ ਲੈ ਕੇ ਆਈ ਵੱਡੀ ਖ਼ਬਰ
ਸ਼ਰਾਬ ਦੇ ਨਸ਼ੇ 'ਚ ਧੁੱਤ ਸ਼ਰਾਰਤੀ ਤੱਤ ਉੱਥੋਂ ਲੰਘਣ ਵਾਲੀਆਂ ਔਰਤਾਂ, ਕੁੜੀਆਂ ਅਤੇ ਬੱਚਿਆਂ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਦੇ ਹਨ। ਕੁੱਝ ਸੜਕਾਂ 'ਤੇ ਤਾਂ ਸ਼ਾਮ ਦੇ ਸਮੇਂ ਪਰਿਵਾਰਾਂ ਅਤੇ ਔਰਤਾਂ ਦਾ ਪੈਦਲ ਨਿਕਲਣਾ ਤੱਕ ਅਸੁਰੱਖਿਅਤ ਹੋ ਚੁੱਕਾ ਹੈ। ਨਿਹੰਗ ਕੁਲਦੀਪ ਸਿੰਘ ਖ਼ਾਲਸਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਸ ਅਤੇ ਪ੍ਰਸ਼ਾਸਨ ਨੇ ਠੇਕਿਆਂ ਦੇ ਬਾਹਰ ਖੁੱਲ੍ਹੇ 'ਚ ਸ਼ਰਾਬ ਪੀਣ ਅਤੇ ਗੁੰਡਾਗਰਦੀ ਕਰਨ ਵਾਲਿਆਂ 'ਤੇ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਉਹ ਸ਼ਹਿਰ ਦੇ ਹੋਰ ਇਲਾਕਿਆਂ 'ਚ ਵੀ ਇਸ ਤਰ੍ਹਾਂ ਖ਼ੁਦ ਮੋਰਚੇ ਸੰਭਾਲਣਗੇ ਅਤੇ ਸ਼ਰਾਬੀਆਂ ਅਤੇ ਗੈਰ-ਕਾਨੂੰਨੀ ਅਹਾਤੇ ਚਲਾਉਣ ਵਾਲਿਆਂ ਨੂੰ ਸਬਕ ਸਿਖਾਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
