14 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

09/04/2017 11:21:45 AM

ਝਬਾਲ (ਮਨਜੀਤ) - ਐੱਸ. ਐੱਸ. ਪੀ ਦਰਸ਼ਨ ਸਿੰਘ ਮਾਨ ਦੇ ਹੁਕਮਾਂ ਅਤੇ ਡੀ. ਐੱਸ. ਪੀ. ਪਿਆਰਾ ਸਿੰਘ ਦੇ ਆਦੇਸ਼ਾ 'ਤੇ ਥਾਣਾ ਝਬਾਲ ਦੀ ਪੁਲਸ ਨੇ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਝਬਾਲ ਪੁਲਸ ਨੇ ਪਿੰਡ ਜਗਤਪੁਰਾ ਵਾਸੀ ਇਕ ਵਿਅਕਤੀ ਨੂੰ 14 ਬੋਤਲਾਂ ਦੇਸੀ ਸ਼ਰਾਬ ਸਮੇਤ ਕਾਬੂ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਕਿ ਹੌਲਦਾਰ ਇੰਦਰਜੀਤ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਹੱਥ 'ਚ ਬੋਰੀ ਫੜੀ ਸ਼ੱਕੀ ਹਾਲਤ 'ਚ ਆਉਂਦਿਆ ਵੇਖ ਜਦੋਂ ਬੋਰੀ ਦੀ ਤਲਾਸ਼ੀ ਲਈ ਤਾਂ ਹੱਥ 'ਚ ਫੜੀ ਬੋਰੀ 'ਚੋਂ ਪਲਾਸਟਿਕ ਦੀ ਕੈਨੀ ਜਿਸ 'ਚ ਦੇਸੀ ਸ਼ਰਾਬ ਸੀ, ਨੂੰ ਬਰਾਮਦ ਕੀਤਾ। ਸ਼ੱਕੀ ਵਿਅਕਤੀ ਦੀ ਪਛਾਣ ਪ੍ਰੇਮ ਸਿੰਘ ਉਰਫ ਬਿੱਟੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਜਗਤਪੁਰਾ ਵਜੋ ਹੋਈ। ਪੁਲਸ ਨੇ ਦੋਸ਼ੀ ਖਿਲਾਫ ਮਾਮਲੀ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News