ਮਸ਼ਹੂਰ YouTuber ਨਾਲ ਵਾਪਰ ਗਿਆ ਭਿਆਨਕ ਹਾਦਸਾ, ਪਲਟੀਆਂ ਖਾ ਕੇ ਖੇਤਾਂ ''ਚ ਡਿੱਗੀ ਗੱਡੀ

Monday, Oct 21, 2024 - 11:24 PM (IST)

ਜਲਾਲਾਬਾਦ (ਆਦਰਸ਼,ਜਤਿੰਦਰ)- ਜਲਾਲਾਬਾਦ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੰਡੀ ਰੋੜਾਂ ਵਾਲੀ ਤੋਂ ਜੰਡਵਾਲਾ ਭੀਮੇ ਸ਼ਾਹ ਰੋਡ ’ਤੇ ਦਿੱਲੀ ਤੋਂ ਮਸ਼ਹੂਰ ਯੂਟਿਊਬ ਅਰਸ਼ ਪਾਹਵਾ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸਾ ਉਸ ਵੇਲੇ ਹੋਇਆ ਜਦ ਅਰਸ਼ ਪਾਹਵਾ ਆਪਣੇ ਇੱਕ ਹੋਰ ਸਾਥੀ ਦੇ ਨਾਲ ਆਪਣੀ ਕਾਰ ਦੇ ਵਿੱਚ ਸਵਾਰ ਹੋ ਜਾ ਰਹੇ ਸਨ ਤਾਂ ਅਚਾਨਕ ਕਾਰ ਮਿੱਟੀ ਦੇ ਢੇਰ ਤੇ ਚੜ੍ਹ ਗਈ ਜਿਸ ਤੋਂ ਬਾਅਦ ਬੇਕਾਬੂ ਹੋ ਕੇ ਪਲਟ ਗਈ। 

ਇਹ ਵੀ ਪੜ੍ਹੋ- ਘਰੋਂ ਰੋਜ਼ੀ-ਰੋਟੀ ਕਮਾਉਣ ਗਏ ਨੌਜਵਾਨ ਨਾਲ ਵਾਪਰੀ ਅਣਹੋਣੀ, ਖੇਤਾਂ 'ਚ ਕੰਮ ਕਰਦੇ ਸਮੇਂ ਆਈ ਦਰਦਨਾਕ ਮੌਤ

ਹਾਦਸੇ ਦੌਰਾਨ ਅਰਸ਼ ਪਾਹਵਾ ਅਤੇ ਉਸ ਦੇ ਸਾਥੀ ਦੇ ਸੱਟਾ ਲੱਗੀਆਂ ਅਤੇ ਗੱਡੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਈ। ਇਸੇ ਦੌਰਾਨ ਉਥੋਂ ਲੰਘ ਰਹੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਆਪਣਾ ਕਾਫਲਾ ਰੋਕ ਇਸ ਯੂਟੀਊਬਰ ਦੀ ਮਦਦ ਕੀਤੀ ਅਤੇ ਇਸ ਨੂੰ ਗੱਡੀ ਤੋਂ ਬਾਹਰ ਕੱਢਿਆ। ਫਿਲਹਾਲ ਯੂਟੀਊਬਰ ਅਤੇ ਉਸ ਦੇ ਸਾਥੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿੰਨਾਂ ਨੂੰ ਤੁਰੰਤ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News