ਖੰਨਾ 'ਚ ਸਕੂਲ ਬਾਹਰ ਮਾਸੂਮ ਬੱਚੀ ਨੂੰ ਬੁਲੇਟ ਨੇ ਦਰੜਿਆ, ਦਰਦਨਾਕ ਤਸਵੀਰਾਂ ਹਰ ਕਿਸੇ ਨੂੰ ਰੁਆ ਦੇਣਗੀਆਂ

Wednesday, Nov 23, 2022 - 01:22 PM (IST)

ਖੰਨਾ 'ਚ ਸਕੂਲ ਬਾਹਰ ਮਾਸੂਮ ਬੱਚੀ ਨੂੰ ਬੁਲੇਟ ਨੇ ਦਰੜਿਆ, ਦਰਦਨਾਕ ਤਸਵੀਰਾਂ ਹਰ ਕਿਸੇ ਨੂੰ ਰੁਆ ਦੇਣਗੀਆਂ

ਖੰਨਾ (ਵਿਪਨ) : ਖੰਨਾ ਦੇ ਅਮਲੋਹ ਰੋਡ 'ਤੇ ਸਥਿਤ ਕਾਨਪੁਰ ਪਿੰਡ ਦੇ ਸਰਕਾਰੀ ਸਕੂਲ ਬਾਹਰ ਤੇਜ਼ ਰਫ਼ਤਾਰ ਬੁਲੇਟ ਸਵਾਰ ਨੇ ਪਹਿਲੀ ਜਮਾਤ 'ਚ ਪੜ੍ਹਦੀ ਬੱਚੀ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ਦੌਰਾਨ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਬੁਲੇਟ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ। ਸਕੂਲ ਦੇ ਅਧਿਆਪਕ ਜਦੋਂ ਬੱਚੀ ਨੂੰ ਹਸਪਤਾਲ ਲੈ ਕੇ ਪੁੱਜੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨ ਜ਼ਰਾ ਪੜ੍ਹ ਲੈਣ ਇਹ ਖ਼ਬਰ, ਮੋਹਾਲੀ 'ਚ ਰੱਦ ਕੀਤੇ ਗਏ 32 ਅਸਲਾ ਲਾਇਸੈਂਸ

PunjabKesari

ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਆਪਣੇ ਕੰਮ ਲਈ ਘਰੋਂ ਚਲਾ ਗਿਆ ਸੀ ਅਤੇ ਬੱਚੀ ਅੱਜ ਇਕੱਲੀ ਹੀ ਸਕੂਲ ਨੂੰ ਗਈ ਸੀ। ਸਕੂਲ ਇੰਚਾਰਜ ਇੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ ਅੰਦਰ ਸਵੇਰ ਦੀ ਪ੍ਰਾਰਥਨਾ ਹੋ ਰਹੀ ਸੀ ਤਾਂ ਬਾਹਰੋਂ ਜ਼ੋਰਦਾਰ ਆਵਾਜ਼ ਆਈ।

ਇਹ ਵੀ ਪੜ੍ਹੋ : ਪੰਜਾਬ 'ਚ ਗੰਨ ਕਲਚਰ ਦੇ ਖ਼ਾਤਮੇ ਲਈ 'ਆਪ' ਵਿਧਾਇਕ ਨੇ ਚੁੱਕਿਆ ਅਹਿਮ ਕਦਮ, ਘਰ ਬਾਹਰ ਲਾ ਦਿੱਤੇ ਪੋਸਟਰ

PunjabKesari

ਜਦੋਂ ਉਹ ਸਕੂਲ ਦੇ ਬਾਹਰ ਨਿਕਲੇ ਤਾਂ ਪਿੰਡ ਦੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਤੁਰੰਤ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।

PunjabKesari
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News