ਟਰਾਲੇ ਵੱਲੋਂ ਟੱਕਰ ਮਾਰਨ ’ਤੇ ਈ-ਰਿਕਸ਼ਾ ਚਾਲਕ ਦੀ ਮੌਤ

Sunday, Nov 29, 2026 - 03:11 PM (IST)

ਟਰਾਲੇ ਵੱਲੋਂ ਟੱਕਰ ਮਾਰਨ ’ਤੇ ਈ-ਰਿਕਸ਼ਾ ਚਾਲਕ ਦੀ ਮੌਤ

ਗੁਰਦਾਸਪੁਰ (ਵਿਨੋਦ) : ਟਰਾਲੇ ਵੱਲੋਂ ਟੱਕਰ ਮਾਰਨ ’ਤੇ ਦੋ ਈ-ਰਿਕਸ਼ਾ ਚਾਲਕਾਂ ਚੋਂ ਇਕ ਦੀ ਮੌਤ ਹੋਣ ’ਤੇ ਸਿਟੀ ਪੁਲਸ ਗੁਰਦਾਸਪੁਰ ਨੇ ਟਰਾਲੇ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਮਹਿੰਦਰ ਪਾਲ ਨੇ ਦੱਸਿਆ ਕਿ ਗੁਰਦੀਪ ਕੌਰ ਪਤਨੀ ਚੰਨਣ ਸਿੰਘ ਵਾਸੀ ਭੁੱਲੇਚੱਕ ਨੇ ਬਿਆਨ ਦਿੱਤਾ ਕਿ ਮੇਰਾ ਲੜਕੇ ਸੋਹਨ ਸਿੰਘ ਨੇ ਈ-ਰਿਕਸ਼ਾ ਪਾਇਆ ਹੋਇਆ ਹੈ। ਬੀਤੇ ਦਿਨੀਂ ਮੇਰਾ ਲੜਕਾ ਸੋਹਨ ਸਿੰਘ ਸਮੇਤ ਤਰਸੇਮ ਮਸੀਹ ਪੁੱਤਰ ਹੱਸੋ ਮਸੀਹ ਵਾਸੀ ਭੁੱਲੇਚੱਕ ਈ-ਰਿਕਸ਼ਾ ਲੈ ਕੇ ਗੁਰਦਾਸਪੁਰ ਗਿਆ ਸੀ ਤਾਂ ਮੈਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸੂਚਨਾ ਮਿਲੀ ਕਿ ਤੁਹਾਡਾ ਲੜਕਾ ਸੋਹਨ ਸਿੰਘ ਦਾ ਨਵੇ ਬੱਸ ਸਟੈਂਡ ਨਜ਼ਦੀਕ ਪੁਲ ਹੇਠਾਂ ਇਕ ਟਰਾਲੇ ਨਾਲ ਐਕਸੀਡੈਂਟ ਹੋਇਆ ਹੈ ਅਤੇ ਟਰਾਲੇ ਦਾ ਡਰਾਈਵਰ ਸੁਖਬੀਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਸਾਦਕ ਜ਼ਿਲ੍ਹਾ ਫਰੀਦਕੋਟ ਹੈ, ਤੁਹਾਡੇ ਲੜਕੇ ਅਤੇ ਤਰਸੇਮ ਮਸੀਹ ਦੇ ਸੱਟਾਂ ਲੱਗੀਆਂ ਹਨ ਅਤੇ ਈ-ਰਿਕਸ਼ਾ ਦਾ ਵੀ ਨੁਕਸਾਨ ਹੋਇਆ ਹੈ।

ਜਦ ਮੈਂ ਸਿਵਲ ਹਸਪਤਾਲ ਪਹੁੰਚੀ ਤਾਂ ਡਾਕਟਰ ਨੇ ਦੋਵਾਂ ਜ਼ਖਮੀਆ ਦੇ ਮੱਲਮ ਪੱਟੀ ਕਰਕੇ ਸਿਵਲ ਹਸਪਤਾਲ ਅੰਮਿ੍ਰਤਸਰ ਰੈਫਰ ਕਰ ਦਿੱਤਾ। ਜਿੱਥੇ ਮੇਰੇ ਲੜਕੇ ਸੋਹਨ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਟਰਾਲਾ ਚਾਲਕ ਸੁਖਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News