ਪੰਜਾਬ ਸਰਕਾਰ ਦੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਜਲੰਧਰ ਤੋਂ 165 ਨਵੇਂ ਮੁਹੱਲਾ ਕਲੀਨਿਕਾਂ ਦੀ ਕੀਤੀ ਸ਼ੁਰੂਆਤ

Saturday, Mar 02, 2024 - 06:54 PM (IST)

ਜਲੰਧਰ (ਰਮਨਦੀਪ ਸਿੰਘ ਸੋਢੀ )- ''ਆਪ' ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ 165 ਹੋਰ ਨਵੇਂ ਮੁਹੱਲਾ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਅੱਜ ਦੁਪਹਿਰ ਬਾਅਦ ਜਲੰਧਰ ਪਹੁੰਚੇ ਅਤੇ ਪੰਜਾਬ ਵਿਚ ਸਿਹਤ ਕ੍ਰਾਂਤੀ ਵਿਚ ਇਕ ਹੋਰ ਕਦਮ ਚੁੱਕਦੇ ਹੋਏ 165 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ। 

ਇਸ ਮੌਕੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਰਾਮ ਲੀਲਾ ਗਰਾਊਂਡ ਵਿਚੋਂ ਸ਼ੁਰੂ ਹੋਈ ਸਿਹਤ ਸਬੰਧੀ ਕ੍ਰਾਂਤੀ ਹੁਣ ਜਲੰਧਰ ਦੀਆਂ ਬਸਤੀਆਂ ਅਤੇ ਛੋਟੇ-ਛੋਟੇ ਕਸਬਿਆਂ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਅਸੀਂ ਕਦੇ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਹੁਣ ਪੰਜਾਬ ਵਿਚ ਕੁੱਲ 829 ਆਮ ਆਦਮੀ ਕਲੀਨਿਕ ਹੋ ਚੁੱਕੇ ਹਨ। ਪੰਜਾਬ ਵਿਚ ਹਸਪਤਾਲਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਹੁਣ ਹਸਪਤਾਲ ਤੋਂ ਹਰ ਦਵਾਈ ਮੁਫ਼ਤ ਮਿਲਦੀ ਹੈ। 

PunjabKesari

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਸਰਕਾਰੀ ਹਸਪਤਾਲ ਵਿੱਚ ਡਾਕਟਰ ਵੱਲੋਂ ਦੱਸੀ ਗਈ ਦਵਾਈ ਉਪਲੱਬਧ ਨਹੀਂ ਹੋਵੇਗੀ ਤਾਂ ਡਾਕਟਰ ਨੂੰ ਇਸ ਦਾ ਪ੍ਰਬੰਧ ਕਰਨਾ ਪਵੇਗਾ। ਮਰੀਜ਼ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ। ਸਾਰੇ ਹਸਪਤਾਲਾਂ ਵਿੱਚ ਅਤਿ-ਆਧੁਨਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਪਰ ਜੇਕਰ ਕਿਸੇ ਵੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚ ਮਸ਼ੀਨ ਨਹੀਂ ਹੈ ਤਾਂ ਸਰਕਾਰ ਪ੍ਰਾਈਵੇਟ ਕਲੀਨਿਕਾਂ ਦੀ ਮਦਦ ਲਵੇਗੀ। ਸਰਕਾਰ ਇਸ ਦਾ ਭੁਗਤਾਨ ਕਰੇਗੀ। ਸਿਹਤ ਦੇ ਮਾਮਲੇ 'ਚ ਇਹ ਕ੍ਰਾਂਤੀ ਦਿੱਲੀ ਦੇ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋਈ ਸੀ। ਅੱਜ ਇਹ ਪੰਜਾਬ ਦੇ ਦੋ ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਗਿਆ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋਈ ਗੜ੍ਹੇਮਾਰੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਗਾਰੰਟੀ ਦੇ ਕਾਰਨ ਅੱਜ ਅਸੀਂ ਸਾਰੇ ਗਾਰੰਟੀ ਬੋਲਣ ਲੱਗ ਗਏ ਹਾਂ। ਪਹਿਲਾਂ ਘੋਸ਼ਣਾ ਪੱਤਰ ਅਤੇ ਸੰਕਲਪ ਪੱਤਰ ਬੋਲਦੇ ਸੀ। ਹੁਣ ਉਹ ਵੀ ਮੋਦੀ ਦੀ ਗਾਰੰਟੀ ਬੋਲਣ ਲੱਗੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਦੁੱਧ ਦਿੱਲੀ ਜਾਵੇਗਾ। ਵੇਰਕਾ ਦੇ ਪ੍ਰੋਡਕਟਸ ਦਿੱਲੀ ਜਾਣਗੇ। ਦਿੱਲੀ ਵਿਚ ਵੇਰਕਾ ਦੇ ਬੂਥ ਖੋਲ੍ਹਣ ਦੀ ਇਜਾਜ਼ਤ ਮਿਲ ਗਈ ਹੈ। 

ਅਕਾਲੀ-ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ 
ਅਕਾਲੀ-ਭਾਜਪਾ ਦੇ ਗਠਜੋੜ ਬਾਰੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਕਿਹੜੇ ਮੂੰਹ ਨਾਲ ਹੋਣ ਵਾਲਾ ਹੈ। ਅਕਾਲੀ ਦਲ ਵਾਲੇ ਭਾਜਪਾ ਨਾਲ ਗਠਜੋੜ ਕਰਕੇ ਕਿਵੇਂ ਕਿਸਾਨਾਂ ਦੇ ਸਾਹਮਣੇ ਜਾਣਗੇ। ਇਹ ਗਠਜੋੜ ਕਦੇ ਟੁੱਟਿਆ ਹੀ ਨਹੀਂ ਸੀ। ਇਹ ਨਹੁੰ-ਮਾਸ ਦਾ ਰਿਸ਼ਤਾ ਹੈ ਪਰ ਜ਼ੀਰੋ ਬਟਾ ਜ਼ੀਰੋ ਹੀ ਰਹੇਗਾ। 

PunjabKesari

ਵੱਧ ਤੋਂ ਵੱਧ ਸੰਸਦ ਮੈਂਬਰ ਜਿਤਾਓ ਤਾਂ ਜੋ ਕੇਂਦਰ 'ਤੇ ਦਬਾਅ ਬਣਾ ਸਕੀਏ
ਭਗਵੰਤ ਮਾਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚ 13-0 ਹੋ ਗਿਆ ਤਾਂ 10 ਸਾਡੇ ਕੋਲ ਰਾਜ ਸਭਾ ਵਿਚ ਪਹਿਲਾਂ ਹੀ ਹਨ, ਕੁਝ ਮਦਦ ਹਰਿਆਣਾ, ਗੁਜਰਾਤ ਸਮੇਤ ਹੋਰ ਸੂਬਿਆਂ ਤੋਂ ਵੀ ਸਾਨੰੂ ਿਮਲੇਗੀ। 25 ਸੀਟਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਮਜ਼ਬੂਤੀ ਨਾਲ ਕੇਂਦਰ ਦੇ ਅੱਗੇ ਰੱਖ ਸਕਾਂਗੇ। ਜਦੋਂ ਸਾਡੇ ਇੰਨੇ ਲੋਕ ਇਕੱਠੇ ਬੋਲਣਗੇ ਤਾਂ ਕੇਂਦਰ ਸਰਕਾਰ 'ਤੇ ਦਬਾਅ ਬਣੇਗਾ। ਉਨ੍ਹਾਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੌਰਾਨ ਵੱਧ ਤੋਂ ਵੱਧ ਸੰਸਦ ਮੈਂਬਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ।   ਜਲੰਧਰ ਵਾਸੀਆਂ ਨੇ ਜਲੰਧਰ ਵਿਚ 'ਆਪ' ਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਚੁਣ ਕੇ ਸਾਡੇ 'ਤੇ ਯਕੀਨ ਕੀਤਾ ਹੈ। ਇਕ ਸਾਲ ਵੀ ਨਹੀਂ ਹੋਇਆ ਸੀ ਅਜੇ ਕਿ ਜ਼ਿਮਨੀ ਚੋਣ ਵਿਚ 'ਆਪ' ਨੂੰ ਜਿਤਾ ਦਿੱਤਾ। ਅਸੀਂ ਇਕ ਮੌਕਾ ਮੰਗਿਆ ਸੀ। ਅਸੀਂ ਜਲੰਧਰ ਨੂੰ ਹਰ ਹਾਲ ਵਿਚ ਸੁਧਾਰਿਆ। 283 ਕਰੋੜ ਰੁਪਏ ਦੀ ਗਰਾਂਟ ਜਲੰਧਰ ਨੂੰ ਦਿੱਤੀ ਗਈ ਹੈ। ਇਕ-ਇਕ ਪੈਸੇ ਦਾ ਅਧਿਕਾਰੀਆਂ ਕੋਲੋਂ ਹਿਸਾਬ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਲੁਧਿਆਣਾ ਵਿਖੇ ਇੰਦਰਾਪੂਰੀ ਵਿਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨ ਜਾ ਰਹੇ ਹਾਂ।

PunjabKesari 

ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਦੇ 2 ਦਿਨਾਂ ਦੌਰੇ ’ਤੇ ਆਏ ਹਨ। ਉਨ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਲੋਕ ਸਭਾ ਦੀਆਂ ਆਮ ਚੋਣਾਂ ਨੇੜੇ ਆ ਰਹੀਆਂ ਹਨ। ਉਸ ਨੂੰ ਧਿਅਾਨ ’ਚ ਰੱਖਦਿਆਂ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾਂ ਹੈ ਕਿ ਸ਼ਨੀਵਾਰ ਦੋਵੇਂ ਨੇਤਾ ਆਮ ਆਦਮੀ ਕਲੀਨਿਕਾਂ ਦੇ ਨਾਲ-ਨਾਲ ਕੁਝ ਉੱਘੇ ਸਕੂਲ ਵੀ ਲੋਕਾਂ ਨੂੰ ਸਮਰਪਿਤ ਕਰਨਗੇ। ਕੇਜਰੀਵਾਲ ਸਰਕਾਰ ਨੇ ਸਭ ਤੋਂ ਪਹਿਲਾਂ ਦਿੱਲੀ ’ਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਸਨ । ਪੰਜਾਬ ਚ ਪਿਛਲੇ ਕੁਝ ਸਮੇਂ ’ਤੋਂ ਮੁਹੱਲਾ ਕਲੀਨਿਕ ਲਗਾਤਾਰ ਖੋਲ੍ਹੇ ਜਾ ਰਹੇ ਹਨ। ਐਤਵਾਰ ਦੋਵੇਂ ਆਗੂ ਲੁਧਿਆਣਾ ਅਤੇ ਅੰਮ੍ਰਿਤਸਰ ’ਚ ਉੱਦਮੀਆਂ ਨਾਲ ਮੀਟਿੰਗਾਂ ਵਿੱਚ ਹਿੱਸਾ ਲੈ ਸਕਦੇ ਹਨ।

PunjabKesari

2 ਦਿਨਾਂ ਦੌਰੇ ਦੌਰਾਨ ਕੇਜਰੀਵਾਲ ਅਤੇ ਭਗਵੰਤ ਮਾਨ ਲੋਕ ਸਭਾ ਦੇ ਪੰਜਾਬ ਦੇ ਸੰਭਾਵੀ ਉਮੀਦਵਾਰਾਂ ਬਾਰੇ ਵੀ ਆਪਸ ’ਚ ਗੱਲਬਾਤ ਕਰ ਸਕਦੇ ਹਨ। ਇਸ ਲਈ ਕੇਜਰੀਵਾਲ ਦੀ ਫੇਰੀ ਨੂੰ ਹੋਰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਕੇਂਦਰੀ ਚੋਣ ਕਮਿਸ਼ਨ ਵੱਲੋਂ ਇਸ ਮਹੀਨੇ ਦੇ ਦੂਜੇ ਹਫ਼ਤੇ ਆਮ ਚੋਣਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕੱਲ੍ਹ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਕੋਦਰ ’ਚ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਸੀ । ਜੱਚਾ-ਬੱਚਾ ਹਸਪਤਾਲ ਵੀ ਲੋਕਾਂ ਨੂੰ ਸਮਰਪਿਤ ਕੀਤਾ ਸੀ। ਮਾਨ ਨੇ ਡੀ. ਜੀ. ਪੀ. ਗੌਰਵ ਯਾਦਵ ਨਾਲ ਮਿਲ ਕੇ ਫਿਲੌਰ ’ਚ 410 ਨਵੀਆਂ ਹਾਈਟੈੱਕ ਗੱਡੀਆਂ ਪੁਲਸ ਨੂੰ ਸੌਂਪੀਆਂ ਸਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News