ਪੰਜਾਬ 'ਚ ਕਿਸਾਨਾਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਮੌਸਮ ਨੇ ਲਈ ਅਚਾਨਕ ਕਰਵਟ, ਮਾਹਿਰਾਂ ਨੇ ਦਿੱਤੀ ਚਿਤਾਵਨੀ
Friday, Apr 10, 2026 - 02:10 PM (IST)
ਜਲੰਧਰ (ਮਾਹੀ)-ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਇਲਾਕਿਆਂ ’ਚ ਇਨੀਂ ਦਿਨੀਂ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਇਕ ਪਾਸੇ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਕਟਾਈ ਲਈ ਤਿਆਰ ਖੜ੍ਹੀ ਹੈ ਅਤੇ ਦੂਜੇ ਪਾਸੇ ਤੇਜ਼ ਬਾਰਿਸ਼ ਅਤੇ ਹਨ੍ਹੇਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ਵਿਚ ਖੜ੍ਹੀ ਸੁਨਹਿਰੀ ਫ਼ਸਲ ਹੁਣ ਭਿੱਜਣ ਲੱਗ ਪਈ ਹੈ, ਜਿਸ ਨਾਲ ਵੱਡੇ ਨੁਕਸਾਨ ਦੀ ਸੰਭਾਵਨਾ ਬਣ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਘਟਨਾ! ਮੰਦਿਰ 'ਚ ਸਿਲੰਡਰ ਨੂੰ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
ਮਾਹਿਰਾਂ ਦੀ ਚਿਤਾਵਨੀ : ਨੁਕਸਾਨ ਦਾ ਵਧਦਾ ਖ਼ਤਰਾ
ਖੇਤੀਬਾੜੀ ਮਾਹਿਰ ਡਾਕਟਰ ਨਰੇਸ਼ ਗੁਲਾਟੀ ਨੇ ਕਿਹਾ ਕਿ ਇਸ ਸਮੇਂ ਬਾਰਿਸ਼ ਹੋਣਾ ਕਿਸਾਨਾਂ ਲਈ ਚੰਗਾ ਸੰਕੇਤ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਕਣਕ ਦਾ ਦਾਣਾ ਇਸ ਵੇਲੇ ਪੂਰੀ ਤਰ੍ਹਾਂ ਪੱਕ ਚੁੱਕਾ ਹੁੰਦਾ ਹੈ ਅਤੇ ਕਟਾਈ ਦਾ ਸਮਾਂ ਵੀ ਆ ਜਾਂਦਾ ਹੈ। ਅਜਿਹੇ ਵਿਚ ਮੀਂਹ ਹੋਣ ਨਾਲ ਦਾਣੇ ਦੀ ਕੁਆਲਿਟੀ ਅਤੇ ਪੈਦਾਵਾਰ ਦੋਵਾਂ ’ਤੇ ਅਸਰ ਪੈਂਦਾ ਹੈ।
ਖੇਤਾਂ 'ਚ ਪਾਣੀ ਭਰਨ ਤੇ ਅੰਕੁਰਣ ਦੀ ਸਮੱਸਿਆ
ਬਾਰਿਸ਼ ਕਾਰਨ ਖੇਤਾਂ ’ਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਵੀ ਸਾਹਮਣੇ ਆਉਂਦੀ ਹੈ। ਜਿੱਥੇ ਪਾਣੀ ਨਿਕਾਸ ਦੀ ਸਹੀ ਸੁਵਿਧਾ ਨਹੀਂ ਹੁੰਦੀ, ਉੱਥੇ ਫ਼ਸਲ ਲੰਮੇ ਸਮੇਂ ਤੱਕ ਭਿੱਜੀ ਰਹਿੰਦੀ ਹੈ। ਇਸ ਨਾਲ ਕਣਕ ਦੇ ਦਾਣਿਆਂ ’ਚ ਅੰਕੁਰਣ (ਸਪ੍ਰਾਉਟਿੰਗ) ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਮੰਡੀ ’ਚ ਕੀਮਤ ਕਾਫ਼ੀ ਘੱਟ ਮਿਲਦੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ ਜਾਰੀ, ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਕੁਆਲਿਟੀ ਅਤੇ ਵਜ਼ਨ 'ਚ ਘਟਾਅ
ਡਾ. ਗੁਲਾਟੀ ਨੇ ਦੱਸਿਆ ਕਿ ਲਗਾਤਾਰ ਨਮੀ ਰਹਿਣ ਨਾਲ ਦਾਣਿਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ ਅਤੇ ਭਾਰ ਵੀ ਘੱਟ ਹੋ ਜਾਂਦਾ ਹੈ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਘੱਟ ਭਾਅ ਮਿਲਦਾ ਹੈ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਆਮਦਨ ’ਤੇ ਪੈਂਦਾ ਹੈ। ਉਨ੍ਹਾਂ ਨੇ ਸਲਾਹ ਦਿੱਤੀ ਕਿ ਮੌਸਮ ਸਾਫ਼ ਹੋਣ ’ਤੇ ਤੁਰੰਤ ਕਟਾਈ ਸ਼ੁਰੂ ਕੀਤੀ ਜਾਵੇ।
ਕਿਸਾਨਾਂ ਨੇ ਜਤਾਈ ਚਿੰਤਾ
ਸਥਾਨਕ ਕਿਸਾਨ ਜੁਗਲ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਦੀ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਿਆਰ ਖੜ੍ਹੀ ਹੈ ਪਰ ਲਗਾਤਾਰ ਬਾਰਿਸ਼ ਨਾਲ ਫ਼ਸਲ ਦੇ ਡਿੱਗਣ ਦਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਮੁਤਾਬਕ ਜੇ ਫ਼ਸਲ ਡਿੱਗ ਗਈ ਤਾਂ ਕਟਾਈ ਮੁਸ਼ਕਿਲ ਹੋਵੇਗੀ ਅਤੇ ਦਾਣਾ ਵੀ ਖ਼ਰਾਬ ਹੋ ਜਾਵੇਗਾ, ਜਿਸ ਨਾਲ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ। ਇਸੇ ਤਰ੍ਹਾਂ ਕਿਸਾਨ ਸੱਤਾ ਨੇ ਵੀ ਕਿਹਾ ਕਿ ਬਾਰਿਸ਼ ਨਾਲ ਖੇਤਾਂ ਵਿਚ ਨਮੀ ਵੱਧ ਰਹੀ ਹੈ, ਜਿਸ ਨਾਲ ਦਾਣਿਆਂ 'ਚ ਅੰਕੁਰਣ ਦਾ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਜੇ ਦਾਣਾ ਅੰਕੁਰਿਤ ਹੋ ਗਿਆ ਤਾਂ ਮੰਡੀ ਵਿਚ ਠੀਕ ਭਾਅ ਨਹੀਂ ਮਿਲੇਗਾ ਅਤੇ ਸਾਰੀ ਮਿਹਨਤ ਵਿਅਰਥ ਹੋ ਸਕਦੀ ਹੈ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
ਸਟੋਰੇਜ ਵਿਚ ਵੀ ਮੁਸ਼ਕਿਲਾਂ
ਕਿਸਾਨਾਂ ਲਈ ਗਿੱਲੀ ਫ਼ਸਲ ਨੂੰ ਸੰਭਾਲਣਾ ਵੀ ਵੱਡੀ ਚੁਣੌਤੀ ਬਣ ਜਾਂਦਾ ਹੈ। ਜੇ ਗਿੱਲੀ ਫ਼ਸਲ ਨੂੰ ਠੀਕ ਤਰੀਕੇ ਨਾਲ ਸੁਕਾਇਆ ਨਾ ਜਾਵੇ ਤਾਂ ਇਸ ਵਿਚ ਫਫੂੰਦ ਅਤੇ ਕੀੜੇ ਲੱਗ ਸਕਦੇ ਹਨ, ਜਿਸ ਨਾਲ ਪੂਰੀ ਫ਼ਸਲ ਖ਼ਰਾਬ ਹੋ ਸਕਦੀ ਹੈ।
ਸਮੇਂ ’ਤੇ ਕਟਾਈ ਹੀ ਬਚਾਅ
ਕੁੱਲ੍ਹ ਮਿਲਾ ਕੇ ਇਸ ਸਮੇਂ ਹੋ ਰਹੀ ਬਾਰਿਸ਼ ਕਣਕ ਦੀ ਫ਼ਸਲ ਲਈ ਵੱਡਾ ਨੁਕਸਾਨ ਲੈ ਕੇ ਆ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖਬਰ! ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ 2 ਨੌਜਵਾਨਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
