ਪ੍ਰਵਾਸੀ ਮਜ਼ਦੂਰਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਮੈਂਬਰ ਕਾਬੂ

Saturday, Jan 27, 2018 - 06:24 PM (IST)

ਪ੍ਰਵਾਸੀ ਮਜ਼ਦੂਰਾਂ ਨਾਲ ਧੋਖਾਧੜੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 6 ਮੈਂਬਰ ਕਾਬੂ

ਨਵਾਂਸ਼ਹਿਰ (ਤ੍ਰਿਪਾਠੀ)— ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ 'ਚ ਲੈ ਕੇ ਧੋਖਾਧੜੀ ਕਰਨ ਦੇ ਇੰਟਰ ਸਟੇਟ ਗਿਰੋਹ ਦੇ 6 ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਰਾਜਕੁਮਾਰ ਨੇ ਦੱਸਿਆ ਕਿ ਗਣਤੰਤਰਤ ਦਿਵਸ ਦੇ ਸਬੰਧ ਕੀਤੀ ਜਾ ਰਹੀ ਵਿਸ਼ੇਸ਼ ਨਾਕੇਬੰਦੀ ਦੌਰਾਨ ਥਾਣਾ ਬਹਿਰਾਮ ਦੀ ਪੁਲਸ ਪਾਰਟੀ ਨੇ ਬਹਿਰਾਮ ਟੀ-ਪੁਆਇੰਟ ਮਾਹਿਲਪੁਰ ਮੋੜ 'ਤੇ ਪੁਲਸ ਨੇ ਨਾਕਾ ਲਗਾਇਆ ਹੋਇਆ ਸੀ ਕਿ ਮੁਖਬਰ ਦੀ ਸੂਚਨਾ 'ਤੇ ਇਕ ਕਾਰ 'ਚ ਆ ਰਹੇ 6 ਲੋਕਾਂ ਨੂੰ ਗ੍ਰਿਫਤਾਰ ਕਰਕੇ ਧੋਖੇ ਨਾਲ ਖੋਹੀ ਗਈ ਨਕਦੀ ਬਰਾਮਦ ਕੀਤੀ ਹੈ । ਐੱਸ. ਐੱਚ. ਓ. ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਮਿਤਲੇਸ਼ ਮਹਾਤੋਂ ਪੁੱਤਰ ਜੈਰਾਮ ਮਹਾਤੋਂ ਨਿਵਾਸੀ ਪਿੰਡ ਸਿਹਾਨ ਜ਼ਿਲਾ ਬਸੋਲੀ ਥਾਣਾ ਚਿਹਰਾ ਕਾਲਾ ਬਿਹਾਰ, ਸੰਤੋਸ਼ ਕੁਮਾਰ ਪੁੱਤਰ ਲਖਨਿੰਦਰ ਮਹਾਤੋਂ ਨਿਵਾਸੀ ਸਿਲੋਤਾ ਜ਼ਿਲਾ ਮੁਜੱਫਰਨਗਰ (ਬਿਹਾਰ), ਰਾਜਕੁਮਾਰ ਪੁੱਤਰ ਕਿਸ਼ੋਰੀ ਮਹਾਤੋ ਨਿਵਾਸੀ ਪਿੰਡ ਪਠਾਣ ਪੱਟੀ ਜ਼ਿਲਾ ਸਿਵਾਨ (ਬਿਹਾਰ), ਸੋਮਵੀਰ ਪੁੱਤਰ ਸੰਤਰਾਮ ਨਿਵਾਸੀ ਪਿੰਡ ਸਿਕਰੋਗ ਜ਼ਿਲਾ ਬਦਾਅ (ਯੂ.ਪੀ.), ਦੀਪਕ ਪੁੱਤਰ ਰਮੇਸ਼ਵਰ ਪ੍ਰਸ਼ਾਦ ਨਿਵਾਸੀ ਪਿੰਡ ਪ੍ਰਤਾਪਗੜ (ਯੂ.ਪੀ.) ਅਤੇ ਰਾਜੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਨਿਵਾਸੀ ਪਿੰਡ ਆਲਮ ਬਾਗ ਜ਼ਿਲਾ ਲਖਨਊ (ਯੂ.ਪੀ.) ਸਾਰੇ ਕਸਬਾ ਫਗਵਾੜਾ 'ਚ ਇਕ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਇਹ ਕਾਰ 'ਚ ਸਵਾਰ ਹੋ ਕੇ ਸਟੇਟ ਬੈਂਕ ਆਫ ਇੰਡਿਆ, ਬਿਲਡਿੰਗ ਕੰਸਟਰੰਕਸ਼ਨ ਵਾਲੀਆਂ ਥਾਵਾਂ ਜਿੱਥੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ, ਉਨ੍ਹÎਾਂ ਦੇ ਈਰਦ-ਗਿਰਦ ਘੁੰਮਦੇ ਹਨ। 
ਐੱਸ. ਐੱਚ. ਓ. ਨੇ ਦੱਸਿਆ ਕਿ ਰੈਕੀ ਕਰਨ ਦੇ ਉਪਰੰਤ ਜਿਸ ਬੈਂਕ 'ਚ ਕੋਈ ਪ੍ਰਵਾਸੀ ਮਜ਼ਦੂਰ ਆਪਣੇ ਪਿੰਡ ਪੈਸੇ ਭੇਜਣ ਲਈ ਖੜ੍ਹਾ ਹੁੰਦਾ ਹੈ, ਉਥੇ ਜਾਲਾਸਾਜਾਂ 'ਚ 3-4 ਵਿਅਕਤੀ ਵੀ ਲਾਈਨ 'ਚ ਲੱਗ ਜਾਂਦੇ ਹਨ। 1 ਰੈਕੀ ਕਰਦਾ ਹੈ ਅਤੇ 1 ਵਿਅਕਤੀ ਕਾਰ 'ਚ ਬੈਠਾ ਰਹਿੰਦਾ ਹੈ। ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਪ੍ਰਵਾਸੀ ਮਜ਼ਦੂਰ  ਕੋਲ ਉਕਤ 'ਚੋਂ ਇਕ ਵਿਅਕਤੀ ਆਉਂਦਾ ਹੈ ਅਤੇ ਉਸ ਨੂੰ ਦੱਸਿਆ ਹੈ ਕਿ ਉਸ ਦਾ ਬੈਂਕ ਖਾਤਾ ਨਹੀਂ ਹੈ ਅਤੇ ਉਸ ਦੇ ਕੋਲ ਚੋਰੀ ਦੇ ਪੈਸੇ ਹਨ, ਉਹ ਆਪਣੇ ਬੈਂਕ ਖਾਤੇ 'ਚੋਂ ਆਪਣੇ ਪਿੰਡ ਪੈਸੇ ਭੇਜ ਦੇਵੇ। ਇਸੇ ਤਰ੍ਹਾਂ ਦੀਆਂ ਗੱਲਾਂ ਹੋਰ ਜਾਲਸਾਜੀ ਕਰਦੇ ਹੋਏ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਪ੍ਰਵਾਸੀ ਮਜ਼ਦੂਰ ਨੂੰ ਆਪਣੇ ਝਾਂਸੇ 'ਚ ਲੈ ਕੇ ਨੋਟਾਂ ਦੀ ਗੱਡੀ ਦਿਖਾਂਉਂਦੇ ਹਨ, ਜਿਸ ਵਿਚ ਅਸਲੀਅਤ 'ਚ ਉਪਰ 500 ਰੁਪਏ ਦਾ ਨੋਟ ਲੱਗੇ ਹੁੰਦੇ ਹਨ ਜਦਕਿ ਹੇਠਾਂ ਸਧਾਰਨ ਕਾਗਜ਼ ਹੁੰਦੇ ਹਨ। ਉਕਤ ਜਾਲਸਾਜ ਉਸ ਨੂੰ ਬੈਂਕ ਦੀ ਲਾਈਨ ਤੋਂ ਬਾਹਰ ਲਿਆ ਕੇ ਦੱਸਦੇ ਹਨ ਕਿ ਉਨ੍ਹਾਂ ਦੇ ਪਿੱਛੇ ਪੁਲਸ ਲੱਗੀ ਹੋਈ ਹੈ, ਉਹ ਉਨ੍ਹਾਂ ਨੂੰ ਜੋ ਖਰਚ ਦੇ ਤੌਰ 'ਤੇ ਆਪਣੇ ਜਮ੍ਹਾ ਕਰਵਾਉਣ ਵਾਲੇ ਪੈਸੇ ਦੇ ਦੇਣ ਜਦਕਿ ਉਸ ਨੂੰ ਉਨ੍ਹਾਂ ਨੇ 1 ਲੱਖ ਰੁਪਏ ਦੀ ਗੱਡੀ ਦੇ ਦਿੱਤੀ ਹੈ। ਉਹ ਉਸ ਨੂੰ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਦੇ  ਪਿੱਛੇ ਲੱਗੀ ਪੁਲਸ ਉਸ ਤੱਕ ਨਾ ਪਹੁੰਚ ਜਾਵੇ ਇਸ ਲਈ ਉਹ ਸਿੱਧਾ ਆਪਣੇ ਕੁਆਰਟਰ ਚਲਾ ਜਾਵੇ ਅਤੇ ਇਸ ਦੌਰਾਨ ਉਹ ਜਲਦੀ ਨਾਲ ਪਹਿਲਾਂ ਤੋਂ ਸਟਾਰਟ ਖੜ੍ਹੀ ਕਾਰ 'ਚ ਨਿਕਲ ਜਾਂਦੇ ਹਨ। 
ਐੱਸ. ਐੱਚ. ਓ. ਨੇ ਦੱਸਿਆ ਕਿ ਜਦੋਂ ਪ੍ਰਵਾਸੀ ਮਜ਼ਦੂਰ ਆਪਣੇ ਕੁਆਰਟਰ ਪਹੁੰਚ ਕੇ ਪੈਸੇ ਦੇਖਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਲਾਲਚ ਅਤੇ ਝਾਂਸੇ 'ਚ ਆਉਣ ਕਾਰਨ ਉਸ ਨਾਲ ਧੌਖਾਦੇਹੀ ਹੋਈ ਹੈ। ਇੰਸਪੈਕਟਰ ਨੇ ਦੱਸਿਆ ਕਿ ਉਕਤ ਗਿਰੋਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ 'ਚ ਉਕਤ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ । ਐੱਸ. ਐੱਚ. ਓ. ਨੇ ਦੱਸਿਆ ਕਿ ਗ੍ਰਿਫਤਾਰ ਗਿਰੋਹ ਦੇ ਮੈਂਬਰਾਂ ਵੱਲੋਂ ਧੋਖਾਧੜੀ ਕੀਤੀ। ਵਾਰਦਾਤਾਂ 'ਚ ਵਰਤੀ ਕਾਰ ਅਤੇ ਕਰੀਬ 4 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਗਿਰੋਹ ਦੇ ਮੈਂਬਰਾਂ ਨੂੰ ਅੱਜ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ ।  


Related News