ਸੁਲਤਾਨਪੁਰ ਲੋਧੀ 'ਚ ਹਾਈਟੈੱਕ ਇੰਤਜ਼ਾਮ, ਪੁਲਸ ਮੁਲਾਜ਼ਮ ਵੀ ਹੋ ਰਹੇ ਟਰੇਸ (ਤਸਵੀਰਾਂ)

11/09/2019 7:02:40 PM

ਸੁਲਤਾਨਪੁਰ ਲੋਧੀ (ਵਿਕਰਮ)— ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸੁਲਤਾਨਪੁਰ ਲੋਧੀ ਵਿਖੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸੁਲਤਾਨਪੁਰ ਲੋਧੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਵੱਲੋਂ ਵੱਖ-ਵੱਖ ਪ੍ਰਬੰਧ ਕੀਤੇ ਗਏ ਹਨ ਅਤੇ ਆਉਣ ਵਾਲੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੰਜਾਬ ਪੁਲਸ ਵੱਲੋਂ ਵੀ ਖਾਸ ਇੰਤਜਾਮ ਕੀਤੇ ਗਏ ਹਨ। ਸੁਲਤਾਨਪੁਰ ਲੋਧੀ ਸ਼ਹਿਰ ਨੂੰ 23 ਹਿੱਸਿਆਂ 'ਚ ਵੰਡ ਕੇ ਕਰੀਬ 1000 ਹਾਈ-ਤਕਨੀਕ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਦੇ ਨਾਲ ਫੇਸ ਡਿਟੈਕਟ ਸੋਫਟਵੇਅਰ ਵੀ ਲਗਾਇਆ ਗਿਆ ਹੈ।

PunjabKesari

ਆਉਣ-ਜਾਣ ਵਾਲੇ ਸਾਧਨਾਂ ਤੇ ਧਿਆਨ ਰੱਖਿਆ ਜਾ ਰਿਹਾ ਹੈ ਤੇ ਕੈਮਰਿਆਂ ਦੇ ਨਾਲ ਉਨ੍ਹਾਂ ਦੀ ਨੰਬਰਪਲੇਟ ਵੀ ਸਕੈਨ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਨ੍ਹਾਂ ਕੈਮਰਿਆਂ  'ਚ ਖਾਸ ਗੱਲ ਇਹ ਵੀ ਹੈ ਕਿ ਕੀਤੇ ਅੱਗ ਲਗਦੀ ਹੈ ਤਾਂ ਕੰਟਰੋਲ ਰੂਮ 'ਚ ਉਸ ਦਾ ਮੈਸੇਜ ਕੈਮਰੇ ਰਾਹੀਂ ਸਕ੍ਰੀਨ 'ਤੇ ਫਲੈਸ਼ ਹੋ ਜਾਵੇਗਾ। 

PunjabKesari
ਡਿਊਟੀ ਕਰ ਰਹੇ ਪੁਲਸ ਮੁਲਾਜ਼ਮ ਵੀ ਹੋ ਰਹੇ ਨੇ ਟਰੇਸ
ਸੁਲਤਾਨਪੁਰ ਲੋਧੀ 'ਚ ਸੁਰੱਖਿਆ ਦੇ ਲਿਹਾਜ਼ ਨਾਲ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਸਾਰੇ ਮੁਲਾਜਮਾਂ ਨੂੰ 12 ਨਵੰਬਰ ਤੱਕ ਮੋਬਾਇਲ ਫੋਨ 'ਚ ਇਕ ਐਪਲੀਕੇਸ਼ਨ ਡਾਊਨਲੋਡ ਕਰਵਾਈ ਗਈ ਹੈ ਅਤੇ ਉਸ ਦੇ ਨਾਲ ਉਨ੍ਹਾਂ ਮੁਲਾਜਮਾਂ ਦੀ ਲਾਈਵ ਲੋਕੇਸ਼ਨ ਕੰਟਰੋਲ ਰੂਮ 'ਚ ਸਕ੍ਰੀਨ 'ਤੇ ਪੂਰੀ ਡਿਟੇਲ ਦੇ ਨਾਲ ਫਲੈਸ਼ ਹੁੰਦੀ ਹੈ। ਕੰਟਰੋਲ ਰੂਮ 'ਚ ਮੁਲਾਜ਼ਮ ਦੀ ਡਿਊਟੀ ਦੀ ਲੋਕੇਸ਼ਨ, ਬੈਲਟ ਨੰਬਰ ਅਤੇ ਮੋਬਾਇਲ ਦੀ ਬੈਟਰੀ ਪਰਸੇਂਟੇਜ ਵੀ ਸਕ੍ਰੀਨ 'ਤੇ ਦੇਖੀ ਜਾ ਸਕਦੀ ਹੈ। 

PunjabKesari
'ਜਗ ਬਾਣੀ' ਨਾਲ ਗੱਲਬਾਤ ਕਰਦੇ ਆਈ. ਜੀ. ਨੌਨਿਹਾਲ ਸਿੰਘ ਨੇ ਕਿਹਾ ਕੀ ਚੱਪੇ-ਚੱਪੇ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਸ ਗੱਲ ਦਾ ਖਾਸ ਤੌਰ 'ਤੇ ਧਿਆਨ ਰੱਖਿਆ ਜਾ ਰਿਹਾ ਹੈ ਕਿ ਆਉਣ ਵਾਲੀ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ। ਇਸ ਦੇ ਲਈ ਪੀ. ਸੀ. ਆਰ. ਵੈਨਾਂ ਅਤੇ ਐਮਬੂਲੈਂਸ ਵੱਖ-ਵੱਖ ਥਾਵਾਂ 'ਤੇ ਮੌਜੂਦ ਹਨ। ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਹਰ ਪਾਸੇ ਨਜ਼ਰ ਰੱਖੀ ਜਾ ਰਹੀ ਹੈ।


shivani attri

Content Editor

Related News