ਸਰਹੱਦ ਪਾਰ ਦੀ ਸ਼ਰਮਨਾਕ ਘਟਨਾ: 3 ਨਾਬਾਲਗ ਬੱਚੀਆਂ ਨੂੰ ਕੀਤਾ ਅਗਵਾ, ਜਬਰ-ਜ਼ਿਨਾਹ ਮਗਰੋਂ 2 ਦਾ ਕੀਤਾ ਕਤਲ

Monday, Aug 01, 2022 - 04:13 PM (IST)

ਸਰਹੱਦ ਪਾਰ ਦੀ ਸ਼ਰਮਨਾਕ ਘਟਨਾ: 3 ਨਾਬਾਲਗ ਬੱਚੀਆਂ ਨੂੰ ਕੀਤਾ ਅਗਵਾ, ਜਬਰ-ਜ਼ਿਨਾਹ ਮਗਰੋਂ 2 ਦਾ ਕੀਤਾ ਕਤਲ

ਗੁਰਦਾਸਪੁਰ (ਵਿਨੋਦ) - ਪੇਸ਼ਾਵਰ ਦੇ ਪਿੰਡ ਸੂਫੇਦ ਢੇਰੀ ਦੇ ਰਹਿਣ ਵਾਲੇ ਇਕ ਦੋਸ਼ੀ ਨੂੰ ਪੁਲਸ ਨੇ ਤਿੰਨ ਨਾਬਾਲਿਗ ਕੁੜੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨਾਲ ਜਬਰ-ਜ਼ਿਨਾਹ ਅਤੇ ਫਿਰ 2 ਬੱਚੀਆਂ ਦਾ ਕਤਲ ਕਰ ਦੇਣ ਦੇ ਦੋਸ਼ ’ਚ ਗ੍ਰਿਫ਼ਤਾਰ ਕਰ ਲਿਆ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਦੋਸ਼ੀ ਸੋਹੇਲ ਉਰਫ਼ ਹਜ਼ਰਾਲ ਅਲੀ ਵਾਸੀ ਸੁਫ਼ੈਦ ਢੇਰੀ ਨੇ ਆਪਣੇ ਹੀ ਪਿੰਡ ਦੀਆਂ 3 ਬੱਚੀਆਂ ਨੂੰ ਅਗਵਾ ਕਰ ਕੇ ਆਪਣੇ ਘਰ ਲੈ ਗਿਆ। ਤਿੰਨਾਂ ਦੇ ਹੱਥ-ਪੈਰ ਬੰਨ੍ਹ ਕੇ ਜਬਰ-ਜ਼ਿਨਾਹ ਕਰਨ ਤੋਂ ਬਾਅਦ ਉਨ੍ਹਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਹ ਘਰ ਨੂੰ ਤਾਲਾ ਲਗਾ ਕੇ ਫ਼ਰਾਰ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਨਾਬਾਲਗ ਕੁੜੀਆਂ ਦੇ ਲਾਪਤਾ ਹੋਣ ਦਾ ਰੌਲਾ ਪੈਣ ’ਤੇ ਲੋਕਾਂ ਨੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਦੋਸ਼ੀ ਦੇ ਘਰ ਨੂੰ ਤਾਲਾ ਲੱਗਾ ਵੇਖ ਸ਼ੱਕ ਦੇ ਆਧਾਰ ’ਤੇ ਜਦੋਂ ਘਰ ’ਚ ਦਾਖਲ ਹੋ ਕੇ ਕਮਰਾ ਖੋਲ੍ਹਿਆ ਤਾਂ ਤਿੰਨੋਂ ਕੁੜੀਆਂ ਉੱਥੇ ਪਈਆਂ ਹੋਈਆਂ ਮਿਲੀਆਂ। ਤਿੰਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਤੀਜੇ ਨੂੰ ਬਚਾ ਲਿਆ ਗਿਆ। ਪੁਲਸ ਨੇ ਬਚੀ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖ਼ਬਰ: ਸਕਿਓਰਿਟੀ ਵਾਪਸ ਲੈਣ ਸਬੰਧੀ ਸੂਚਨਾ ਲੀਕ ਹੋਣ ਦਾ ਮਾਮਲਾ, ਸਰਕਾਰ ਨੇ ਸੀਲਬੰਦ ਰਿਪੋਰਟ ਲਈ ਮੰਗਿਆ ਸਮਾਂ


author

rajwinder kaur

Content Editor

Related News