ਜਿਮਖਾਨਾ ਕਲੱਬ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ’ਚ, 13 ਚੁਣੇ ਜਾਣਗੇ, 4078 ਵੋਟਰ ਕਰਨਗੇ ਫ਼ੈਸਲਾ

Wednesday, Aug 26, 2026 - 06:25 PM (IST)

ਜਿਮਖਾਨਾ ਕਲੱਬ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ’ਚ, 13 ਚੁਣੇ ਜਾਣਗੇ, 4078 ਵੋਟਰ ਕਰਨਗੇ ਫ਼ੈਸਲਾ

ਜਲੰਧਰ (ਖੁਰਾਣਾ)-30 ਅਗਸਤ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਇਸ ਵਾਰ ਕਾਫ਼ੀ ਰੋਚਕ ਹੋ ਗਈਆਂ ਹਨ। ਪਿਛਲੇ ਕੁਝ ਦਿਨਾਂ ਵਿਚ ਚੋਣਾਂ ਕਈ ਫੈਸਲਾਕੁੰਨ ਮੋੜ ਲੈ ਚੁੱਕੀਆਂ ਹਨ ਅਤੇ ਹੁਣ ਮੁਕਾਬਲਾ ਸਿੱਧੇ ਤੌਰ ’ਤੇ 'ਅਚੀਵਰਜ਼' ਅਤੇ 'ਪ੍ਰੋਗਰੈਸਿਵ' ਗਰੁੱਪ ਵਿਚਕਾਰ ਨਜ਼ਰ ਆ ਰਿਹਾ ਹੈ। ਇਸ ਵਾਰ ਕੁੱਲ੍ਹ 23 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 13 ਉਮੀਦਵਾਰ ਚੁਣੇ ਜਾਣਗੇ।

ਇਸ ਵਾਰ ਉਪਰਲੇ ਤਿੰਨ ਅਹੁਦਿਆਂ ਲਈ ਚੋਣ ਹੋਣੀ ਹੈ, ਕਿਉਂਕਿ ਜੁਆਇੰਟ ਸੈਕਟਰੀ ਦੀ ਪੋਸਟ ’ਤੇ ਅਚੀਵਰਜ਼ ਗਰੁੱਪ ਦੇ ਹਰਪ੍ਰੀਤ ਸਿੰਘ ਗੋਲਡੀ ਬਿਨਾਂ ਵਿਰੋਧ ਚੁਣੇ ਜਾ ਚੁੱਕੇ ਹਨ। ਅਚੀਵਰਜ਼ ਗਰੁੱਪ ਨੇ ਸੈਕਟਰੀ ਦੀ ਪੋਸਟ ਲਈ ਅਮਿਤ ਕੁਕਰੇਜਾ, ਵਾਈਸ ਪ੍ਰੈਜ਼ੀਡੈਂਟ ਲਈ ਧੀਰਜ ਸੇਠ ਅਤੇ ਕੈਸ਼ੀਅਰ ਦੀ ਪੋਸਟ ਲਈ ਸੌਰਭ ਖੁੱਲਰ ਨੂੰ ਮੈਦਾਨ ਵਿਚ ਉਤਾਰਿਆ ਹੈ। ਉੱਥੇ ਹੀ ਪ੍ਰੋਗਰੈਸਿਵ ਗਰੁੱਪ ਵੱਲੋਂ ਸੈਕਟਰੀ ਦੀ ਪੋਸਟ ’ਤੇ ਰੋਟੇਰੀਅਨ ਵਿਜੇ ਸਹਿਦੇਵ, ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ’ਤੇ ਐਡਵੋਕੇਟ ਦਲਜੀਤ ਸਿੰਘ ਛਾਬੜਾ ਅਤੇ ਕੈਸ਼ੀਅਰ ਦੀ ਪੋਸਟ ’ਤੇ ਇੰਜੀਨੀਅਰ ਗੁਰਦਰਸ਼ਨ ਸਿੰਘ ਕੋਚਰ ਚੋਣ ਲੜ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ ਮੁੰਡੇ-ਕੁੜੀਆਂ

ਐਗਜ਼ੀਕਿਊਟਿਵ ਮੈਂਬਰਾਂ ਲਈ ਕੁੱਲ 16 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ 10 ਦੀ ਚੋਣ ਹੋਣੀ ਹੈ। ਇਸ ਵਾਰ ਕਲੱਬ ਵਿਚ ਕੁੱਲ 4078 ਵੋਟਰ ਹਨ। ਹਰੇਕ ਵੋਟਰ ਨੂੰ 13 ਵੋਟਾਂ ਪਾਉਣ ਦਾ ਅਧਿਕਾਰ ਮਿਲੇਗਾ। ਜੇਕਰ ਸਾਰੇ ਵੋਟਰ ਆਪਣੀਆਂ ਸਾਰੀਆਂ ਵੋਟਾਂ ਦੀ ਵਰਤੋਂ ਕਰਦੇ ਹਨ ਤਾਂ ਕੁੱਲ ਵੋਟਾਂ ਦੀ ਗਿਣਤੀ 53 ਹਜ਼ਾਰ ਤੋਂ ਵੀ ਵੱਧ ਪਹੁੰਚ ਸਕਦੀ ਹੈ।

ਸਭ ਤੋਂ ਜ਼ਿਆਦਾ ਜ਼ੋਰ ਐਗਜ਼ੀਕਿਊਟਿਵ ਪੋਸਟ ਦੀ ਚੋਣ 'ਤੇ ਦਿਖਾਈ ਦੇ ਰਿਹਾ ਹੈ। ਇਸ ਵਾਰ ਪ੍ਰੋਫ਼ੈਸਰ ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਨਿਤਿਨ ਬਹਿਲ, ਸੀ. ਏ. ਰਾਜੀਵ ਬੰਸਲ, ਮਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਵਿੰਨੀ ਸ਼ਰਮਾ ਧਵਨ ਅਤੇ ਅਤੁਲ ਤਲਵਾੜ ਸਮੇਤ ਕਈ ਪੁਰਾਣੇ ਉਮੀਦਵਾਰ ਮੈਦਾਨ ਵਿਚ ਹਨ। ਐੱਮ. ਬੀ. ਬਾਲੀ ਪਹਿਲਾਂ ਐਗਜ਼ੀਕਿਊਟਿਵ ਰਹਿ ਚੁੱਕੇ ਹਨ ਅਤੇ ਕੁਝ ਸਮੇਂ ਬਾਅਦ ਫਿਰ ਚੋਣ ਮੈਦਾਨ ਵਿਚ ਉਤਰੇ ਹਨ।

ਇਹ ਵੀ ਪੜ੍ਹੋ: ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ

ਉੱਥੇ ਹੀ ਨਵੇਂ ਉਮੀਦਵਾਰਾਂ ਵਿਚ ਰਿਸ਼ੂ ਝਾਂਜੀ, ਐਡਵੋਕੇਟ ਤਰਨਜੋਤ ਸਿੰਘ ਸਿਦਾਨਾ, ਜੁਬਿਨ ਸ਼ਿੰਗਾਰੀ, ਗਗਨਦੀਪ ਉੱਪਲ, ਕੈਪਟਨ ਰਮਨ ਸਿੰਘ, ਜਸਦੀਪ ਸਿੰਘ ਛਾਬੜਾ ਅਤੇ ਮਨਿੰਦਰ ਸਿੰਘ ਬੇਦੀ ਪਹਿਲੀ ਵਾਰ ਚੋਣ ਲੜ ਰਹੇ ਹਨ। ਸਾਰੇ ਉਮੀਦਵਾਰਾਂ ਨੇ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਵੱਧ ਤੋਂ ਵੱਧ ਵੋਟਰਾਂ ਨਾਲ ਸੰਪਰਕ ਕਰਕੇ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਅਜਿਹੇ ਵਿਚ 30 ਅਗਸਤ ਨੂੰ ਹੋਣ ਵਾਲੀ ਜਿਮਖਾਨਾ ਕਲੱਬ ਚੋਣ ਕਿਸ ਦੇ ਪੱਖ ਵਿਚ ਜਾਂਦੀ ਹੈ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਕਹਿਰ ਓ ਰੱਬਾ: ਪਲਾਂ 'ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News