10ਵੀਂ ਦਾ ਵਿਦਿਆਰਥੀ ਸੀ ਘਰ ''ਚ ਇਕੱਲਾ, ਜਦ ਘਰ ਆਈ ਵੱਡੀ ਭੈਣ ਤਾਂ ਕਮਰੇ ਦੇ ਅੰਦਰ ਭਰਾ ਦੀ ਲਾਸ਼ ਵੇਖ ਉੱਡੇ ਹੋਸ਼

Saturday, Jul 27, 2024 - 06:46 PM (IST)

10ਵੀਂ ਦਾ ਵਿਦਿਆਰਥੀ ਸੀ ਘਰ ''ਚ ਇਕੱਲਾ, ਜਦ ਘਰ ਆਈ ਵੱਡੀ ਭੈਣ ਤਾਂ ਕਮਰੇ ਦੇ ਅੰਦਰ ਭਰਾ ਦੀ ਲਾਸ਼ ਵੇਖ ਉੱਡੇ ਹੋਸ਼

ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੋਟਲਾ ਸੂਰਜ ਮੱਲ ਵਿਖੇ 10ਵੀਂ ਦੇ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਸਪ੍ਰੀਤ ਸਿੰਘ ਕਾਲੂ (16) ਪੁੱਤਰ ਪਾਲ ਸਿੰਘ ਵਾਸੀ ਪਿੰਡ ਕੋਟਲਾ ਸੂਰਜ ਮੱਲ ਘਰ ’ਚ ਇਕੱਲਾ ਸੀ ਅਤੇ ਬਾਕੀ ਪਰਿਵਾਰ ਨਜ਼ਦੀਕੀ ਪਿੰਡ ਵਿਖੇ ਮੇਲੇ ’ਤੇ ਗਿਆ ਹੋਇਆ ਸੀ, ਜਦ ਬਾਅਦ ਦੁਪਹਿਰ ਕਰੀਬ 4 ਵਜੇ ਮੁੰਡੇ ਦੀ ਵੱਡੀ ਭੈਣ ਘਰ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ।

PunjabKesari

ਉਸ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਖੁੱਲ੍ਹਿਆ ਫਿਰ ਉਸ ਨੇ ਨਜ਼ਦੀਕ ਰਹਿੰਦੇ ਰਿਸ਼ੇਤਦਾਰਾਂ ਨੂੰ ਬੁਲਾਇਆ, ਜਿਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜਸਪ੍ਰੀਤ ਸਿੰਘ ਕਾਲੂ ਨੇ ਛੱਤ ਦੇ ਗਾਡਰ ਨਾਲ ਸਾਫ਼ਾ ਲਾ ਕੇ ਫਾਹਾ ਲਿਆ ਹੋਇਆ ਸੀ। ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਜਸਪ੍ਰੀਤ ਨੂੰ ਸਰਕਾਰੀ ਹਸਪਾਲ ਸ਼ਾਹਕੋਟ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰ ਨੇ ਜਾਂਚ ਉਪਰੰਤ ਜਸਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੇ ਐੱਸ. ਐੱਚ. ਓ. ਸ਼ਾਹਕੋਟ ਅਮਨ ਸੈਣੀ ਨੇ ਲਾਸ਼ ਕਬਜ਼ੇ ’ਚ ਲੈ ਕੇ ਸਰਕਾਰੀ ਹਸਪਤਾਲ ਨਕੋਦਰ ਵਿਖੇ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ। ਐੱਸ. ਐੱਚ. ਓ. ਅਮਨ ਸੈਣੀ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਜਸਵਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ 184 ਦੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News