ਗੁਰੂ ਸਾਹਿਬ ਦੀ ਹਜ਼ੂਰੀ ''ਚ 100 ਤੋਂ ਵੱਧ ਬੱਚਿਆਂ ਦੀ ਕੀਤੀ ਦਸਤਾਰ ਬੰਦੀ ਰਸਮ : ਭਾਈ ਅਮਨਦੀਪ ਸਿੰਘ

Saturday, Feb 01, 2025 - 06:17 AM (IST)

ਗੁਰੂ ਸਾਹਿਬ ਦੀ ਹਜ਼ੂਰੀ ''ਚ 100 ਤੋਂ ਵੱਧ ਬੱਚਿਆਂ ਦੀ ਕੀਤੀ ਦਸਤਾਰ ਬੰਦੀ ਰਸਮ : ਭਾਈ ਅਮਨਦੀਪ ਸਿੰਘ

ਅੰਮ੍ਰਿਤਸਰ (ਸਰਬਜੀਤ) : ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ ਵੱਲੋਂ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮਤੀਰਥ ਰੋਡ ਵਿਖੇ ਕਰਵਾਇਆ ਗਿਆ ਜਿਸ ਵਿੱਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਪਹੁੰਚ ਕੇ ਗੁਰੂ ਜਸ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। 

ਇਸ ਮੌਕੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਵਾਲੇ, ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਭਾਈ ਰਵਿੰਦਰ ਸਿੰਘ ਕੰਗ ਲੁਧਿਆਣੇ ਵਾਲੇ, ਭਾਈ ਗੁਰਚਰਨ ਸਿੰਘ ਕਥਾਵਾਚਕ, ਬਾਬਾ ਰਵਿੰਦਰ ਸਿੰਘ ਜੋਨੀ ਨਾਨਕਸਰ ਵਾਲਿਆਂ ਨੇ ਵੀ ਹਾਜ਼ਰੀ ਭਰੀ। ਵਿਸ਼ੇਸ਼ ਕਰਕੇ ਭਾਈ ਅਮਨਦੀਪ ਸਿੰਘ ਦੀ ਪ੍ਰੇਰਨਾ ਸਦਕਾ ਅਨੇਕਾਂ ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ। ਉਪਰੰਤ ਚਲਦੇ ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਵੱਲੋਂ ਦਸਤਾਰ-ਬੰਦੀ ਦੀ ਰਸਮ ਨਿਭਾਈ ਗਈ ਜਿਸ ਵਿਚ 100 ਤੋਂ ਵੱਧ ਬੱਚਿਆਂ ਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦਸਤਾਰ ਸਜਾਈ ਗਈ। ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਦਸਤਾਰਬੰਦੀ ਕੀਤੀ ਗਈ।

ਇਹ ਵੀ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਕਿਸਤਾਨੀ ਤਿੰਨ ਮੈਂਬਰੀ ਐੱਮਪੀ ਵਫ਼ਦ ਦਰਸ਼ਨਾਂ ਲਈ ਪੁੱਜਾ 

ਭਾਈ ਅਮਨਦੀਪ ਸਿੰਘ ਨੇ ਦਸਤਾਰ ਦੀ ਮਹੱਤਤਾ ਬਾਰੇ ਕਿਹਾ ਕਿ ਦਸਤਾਰ ਇੱਕ ਅਨਮੋਲ ਖਜ਼ਾਨਾ ਹੈ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਵਾਰ ਕੇ ਦਿੱਤੀ ਹੈ। ਇਸ ਮੌਕੇ ਭਾਈ ਅਮਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ, ਭਾਈ ਅਵਤਾਰ ਸਿੰਘ, ਸਿਮਰਨਜੀਤ ਸਿੰਘ ਤੇ ਭਾਈ ਵਰਿਆਮ ਸਿੰਘ ਸਟੇਜ ਸੈਕਟਰੀ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8a


author

Sandeep Kumar

Content Editor

Related News