ਕਰਜ਼ੇ ਤੋਂ ਮੁਕਤੀ ਪਾਉਣ ਲਈ ਗਣਪਤੀ ਪੂਜਨ ਦੇ ਸਮੇਂ ਕਰੋ ਇਹ ਕੰਮ

9/18/2018 1:34:10 PM

ਨਵੀਂ ਦਿੱਲੀ— ਮੰਗਲਵਾਰ 18.9.18 ਨੂੰ ਭਾਦਰਪਦ ਸ਼ੁਕਲ ਨੌਵੀਂ 'ਤੇ ਸਿੰਧੂਰੀ ਵਿਨਾਇਕ ਮਤਲਬ ਗਣੇਸ਼ ਪੂਜਾ ਕੀਤੀ ਜਾਵੇਗੀ। ਭਾਦਰਪਦ ਮੰਗਲਵਾਰ ਦਾ ਸੰਬੰਧ ਭਗਵਾਨ ਗਣਪਤੀ ਦੇ ਸਿੰਧੂਰੀ ਸਵਰੂਪ ਨਾਲ ਹੈ। ਕਈ ਸੂਬਿਆਂ 'ਚ ਮੰਗਲ ਨੂੰ ਗਣੇਸ਼ ਦਾ ਦਿਨ ਮੰਨਿਆ ਗਿਆ ਹੈ। ਇਸ ਕਾਰਨ ਗਣਪਤੀ ਨੂੰ ਮੰਗਲਮੂਰਤੀ ਕਿਹਾ ਜਾਂਦਾ ਹੈ। ਸ਼ਾਸਤਰਾਂ 'ਚ ਗਣੇਸ਼ ਜੀ ਦੀ ਉਪਾਸਨਾ ਸੰਤਾਨ, ਸਿੱਖਿਆ ਅਤੇ ਚੰਗੀ ਕਿਸਮਤ ਲਈ ਸਭ ਤੋਂ ਉਤਮ ਦੱਸੀ ਗਈ ਹੈ। ਮਾਨਤਾ ਮੁਤਾਬਕ ਮੰਗਲਵਾਰ ਨੂੰ ਗਣੇਸ਼ ਪੂਜਨ ਨਾਲ ਘਰ 'ਚ ਸੁੱਖ ਸਮਰਿੱਧੀ ਆਉਂਦੀ ਹੈ ਅਤੇ ਸੰਤਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਗਣੇਸ਼ ਪੂਜਨ ਨਾਲ ਸਾਰੇ ਵਿਗੜੇ ਕੰਮ ਬਣ ਜਾਂਦੇ ਹਨ। ਮੰਗਲਵਾਰ ਨੂੰ ਗਣੇਸ਼ ਪੂਜਨ ਨਾਲ ਵਿਅਕਤੀ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਕਰਜ਼ੇ ਤੋਂ ਮੁਕਤੀ ਮਿਲਦੀ ਹੈ। 
ਵਿਸ਼ੇਸ਼ ਪੂਜਨ— ਸਿੰਧੂਰੀ ਗਣੇਸ਼ ਦਾ ਵਿਧੀ ਵਿਧਾਨ ਨਾਲ ਪੂਜਨ ਕਰੋ। ਚਮੇਲੀ ਦੇ ਤੇਲ ਦਾ ਦੀਵਾ ਜਗਾਓ, ਗੁੱਗਲ ਧੂਫ ਕਰੋ, ਲਾਲ ਫੁੱਲ ਚੜ੍ਹਾਓ, ਸਿੰਧੂਰ ਚੜ੍ਹਾਓ, ਗੁੜ ਦਾ ਭੋਗ ਲਗਵਾਓ ਅਤੇ ਲਾਲ ਚੰਦਨ ਦੀ ਮਾਲਾ ਨਾਲ ਇਸ ਖਾਸ ਮੰਤਰ ਦੇ ਜਾਪ ਤੋਂ ਬਾਅਦ ਸੰਕਟਨਾਸ਼ਨਮ ਗਣੇਸ਼ਸਤੋਤਰਮ ਦਾ 8 ਵਾਰ ਪਾਠ ਕਰੋ। ਪੂਜਾ ਤੋਂ ਬਾਅਦ ਗੁੜ ਗਊ ਮਾਤਾ ਨੂੰ ਖਵਾਓ।
ਸਪੈਸ਼ਲ ਮੰਤਰ—ਵੰ ਵਿਘਨ-ਨਾਆਕਾਯ ਨਮ:£ 
ਸਪੈਸ਼ਲ ਮਹੂਰਤ—9.30 ਤੋਂ 10.30 ਤਕ 
ਸਪੈਸ਼ਲ ਉਪਾਅ
ਸੰਕਟਾਂ ਦੇ ਨਾਸ਼ ਲਈ:
ਗਣੇਸ਼ ਮੰਦਰ 'ਚ ਲੌਂਗ ਲੱਗਿਆ ਗੁੜ ਚੜ੍ਹਾਓ।
ਕਰਜ਼ੇ ਤੋਂ ਮੁਕਤੀ ਲਈ:ਸ਼ੁੱਧ ਘਿਉ 'ਚ ਸਿੰਧੂਰ ਮਿਲਾ ਕੇ ਗਣਪਤੀ 'ਤੇ ਚੜ੍ਹਾਓ। 
ਸੁੱਖਾਂ ਦੀ ਪ੍ਰਾਪਤੀ ਲਈ:ਗਣੇਸ਼ ਮੰਦਰ 'ਚ ਮੋਦਕ ਚੜ੍ਹਾ ਕੇ ਗਰੀਬਾਂ ਨੂੰ ਵੰਡੋ।
ਉਪਾਅ ਚਮਤਕਾਰ
ਚੰਗੀ ਸਿਹਤ ਲਈ:
ਗਣਪਤੀ 'ਤੇ ਸਿੰਧੂਰ ਚੜ੍ਹਾ ਕੇ ਮੱਥੇ 'ਤੇ ਤਿਲਕ ਕਰੋ।
ਨੁਕਸਾਨ ਤੋਂ ਬਚਣ ਲਈ:ਗਣਪਤੀ 'ਤੇ ਪਿੱਪਲ ਦਾ ਪੱਤਾ ਚੜ੍ਹਾਓ।
ਕਾਰੋਬਾਰ 'ਚ ਸਫਲਤਾ ਹਾਸਲ ਕਰਨ ਲਈ:ਗਣਪਤੀ 'ਤੇ ਪਾਨ ਦਾ ਪੱਤਾ ਚੜ੍ਹਾਓ। 
ਸਿੱਖਿਆ 'ਚ ਸਫਲਤਾ ਲਈ:ਟੈਕਸਟਬੁੱਕ 'ਚ ਹਰੇ ਪੈੱਨ ਨਾਲ ਸਵਾਸਤਿਕ ਬਣਾਓ।
ਬਿਜ਼ਨੈੱਸ 'ਚ ਸਫਲਤਾ ਲਈ:ਗਣੇਸ਼ ਜੀ 'ਤੇ ਚੜ੍ਹੀ ਸੁਪਾਰੀ ਨੂੰ ਗੱਲੇ 'ਚ ਰੱਖੋ। 
ਪਰਿਵਾਰਿਕ ਖੁਸ਼ਹਾਲੀ ਲਈ:ਓਮ ਦੁਰਵਾਬਿਲਵਪ੍ਰਿਯਾਯ ਨਮ:ਮੰਤਰ ਦਾ ਜਾਪ ਕਰੋ।
ਮੈਰਿਡ ਲਾਈਫ 'ਚ ਸਫਲਤਾ ਲਈ :ਗਣੇਸ਼ ਮੰਦਰ 'ਚ ਕਣਕ ਅਤੇ ਗੁੜ ਚੜ੍ਹਾਓ।