ਜਾਣੋ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਖਾਸ

9/14/2018 5:56:09 AM

ਮੇਖ- ਸਿਤਾਰਾ ਸ਼ਾਮ ਤੱਕ ਕੰਮਕਾਜੀ ਦਸ਼ਾ ਠੀਕ ਰਖੇਗਾ, ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਸਫਲਤਾ ਮਿਲੇਗੀ ਪਰ ਬਾਅਦ ’ਚ ਸਮਾਂ ਅਹਿਤਿਆਤ ਪ੍ਰੇਸ਼ਾਨੀ ਵਾਲਾ ਬਣੇਗਾ।
ਬ੍ਰਿਖ- ਕਿਸੇ ਪ੍ਰਬਲ ਸ਼ਤਰੂ ਕਰ ਕੇ ਸ਼ਾਮ ਤੱਕ ਕੋਈ ਨਾ ਕੋਈ ਸਮੱਸਿਆ ਜਾਗਦੀ ਰਹੇਗੀ, ਸਫਰ ਨਾ ਕਰੋ ਪਰ ਬਾਅਦ ’ਚ ਟੈਨਸ਼ਨ ਪ੍ਰੇਸ਼ਾਨੀ ਉੱਭਰੀ ਰਹੇਗੀ।
ਮਿਥੁਨ- ਸ਼ਾਮ ਤੱਕ ਜਨਰਲ ਸਿਤਾਰਾ ਬਿਹਤਰ, ਆਪ ਦਾ ਪ੍ਰਭਾਵ ਦਬਦਬਾ ਬਣਿਆ ਰਹੇਗਾ, ਧਾਰਮਿਕ ਸਮਾਜਿਕ ਕੰਮਾਂ ’ਚ ਧਿਆਨ ਪਰ ਬਾਅਦ ’ਚ ਪ੍ਰਤੀਕੂਲ ਹਾਲਾਤ ਬਣਨਗੇ।
ਕਰਕ- ਜ਼ਮੀਨ ਜਾਇਦਾਦ ਨਾਲ ਜੁੜੇ ਕਿਸੇ ਕੰਮ ਲਈ ਕੀਤਾ ਗਿਆ ਸ਼ੁਰੂਆਤੀ ਯਤਨ ਚੰਗਾ ਨਤੀਜਾ ਦੇਵੇਗਾ, ਮਿੱਤਰ, ਸੱਜਣ-ਸਾਥੀ ਆਪ ਦੀ ਉਮੀਦ ’ਤੇ ਪੂਰਾ ਉਤਰਨਗੇ।
ਸਿੰਘ- ਮਿੱਤਰਾਂ-ਸੱਜਣ ਸਾਥੀਆਂ ਨਾਲ ਮੇਲ, ਸਹਿਯੋਗ, ਉਪਯੋਗੀ ਰਹੇਗਾ, ਦੁਸ਼ਮਣਾਂ ਦੀ ਆਪ ਅੱਗੇ ਜ਼ਿਆਦਾ ਪੇਸ਼ ਨਾ ਚਲ ਸਕੇਗੀ ਪਰ  ਸੁਭਾਅ ’ਚ ਗੁੱਸਾ।
ਕੰਨਿਆ- ਸਿਤਾਰਾ ਆਮਦਨ ਲਈ ਚੰਗਾ, ਜਿਹੜੇ ਲੋਕ ਕਾਰੋਬਾਰੀ ਟੂਰਿੰਗ, ਸਪਲਾਈ ਦਾ ਕੰਮ ਕਰਦੇ ਹਨ, ਉਨ੍ਹਾਂ ਨੂੰ ਆਪਣੀ ਭੱਜ-ਦੌੜ ਹੀ ਸਹੀ ਰਿਟਰਨ ਮਿਲੇਗੀ।
ਤੁਲਾ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ ਪਰ ਮਨ ਕੁਝ ਅਸ਼ਾਂਤ, ਡਿਸਟਰਬ ਅਤੇ ਪ੍ਰੇਸ਼ਾਨ ਰਹੇਗਾ।
ਬ੍ਰਿਸ਼ਚਕ- ਸ਼ਾਮ ਤਕ ਕਮਜ਼ੋਰ ਸਿਤਾਰੇ ਕਰ ਕੇ ਕੋਈ ਨਾ ਕੋਈ ਝਮੇਲਾ ਜਾਗਦਾ ਰਹੇਗਾ, ਬਚਾਅ ਰੱਖੋ ਪਰ ਬਾਅਦ ’ਚ ਕੁਝ ਬਿਹਤਰੀ ਹੋਵੇਗੀ।
ਧਨ- ਸਿਤਾਰਾ ਸ਼ਾਮ ਤੱਕ ਧਨ ਲਾਭ ਅਤੇ ਬਿਹਤਰੀ ਕਰਨ ਵਾਲਾ, ਯਤਨ ਕਰਨ ’ਤੇ ਕਿਸੇ ਕੰਮਕਾਜੀ ਕੰਮ ’ਚ ਕੋਈ ਬਿਹਤਰੀ ਹੋਵੇਗੀ ਪਰ ਬਾਅਦ ’ਚ ਸਮਾਂ ਕਮਜ਼ੋਰ, ਨੁਕਸਾਨ ਦਾ ਡਰ।
ਮਕਰ- ਸਿਤਾਰਾ ਸ਼ਾਮ ਤਕ ਸਰਕਾਰੀ ਕੰਮ ਸੰਵਾਰਨ ਅਤੇ ਇੱਜ਼ਤਮਾਣ ਵਧਾਉਣ ਵਾਲਾ ਪਰ ਬਾਅਦ ’ਚ ਅਰਥ ਮੋਰਚੇ ’ਤੇ ਬਿਹਤਰੀ ਹੋਵੇਗੀ।
ਕੁੰਭ- ਸਿਤਾਰਾ ਸ਼ਾਮ ਤਕ ਬਿਹਤਰ, ਪਲਾਨਿੰਗ ’ਚੋਂ ਕੋਈ ਪੇਚੀਦਗੀ ਹਟੇਗੀ ਪਰ ਬਾਅਦ ’ਚ ਕਿਸੇ ਰੁਕਾਵਟ, ਮੁਸ਼ਕਲ ਦੇ ਉਭਰਨ ਦਾ ਡਰ।
ਮੀਨ- ਸ਼ਾਮ ਤਕ ਸਮਾਂ ਪੇਟ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਚਾਹੀਦਾ ਹੈ ਪਰ ਬਾਅਦ ’ਚ ਕੋਈ ਨਾ ਕੋਈ ਰੁਕਾਵਟ ਸਮੱਸਿਆ ਸਿਰ ਚੁੱਕ ਸਕਦੀ ਹੈ।
ਦਿਸ਼ਾ ਸ਼ੂਲ
ਪੱਛਮ ਅਤੇ ਨੇਰਿਤਿਯ ਦਿਸ਼ਾ ਦੀ ਯਾਤਰਾ ਤਿਆਗਨੀ ਚਾਹੀਦੀ ਹੈ।
ਸਪੈਸ਼ਲ ਦਿਵਸ
ਰਿਸ਼ੀ ਪੰਚਮੀ ਪੁਰਬ ਸੰਮਤਸਰੀ ਮਹਾਪੁਰਬ (ਜੈਨ), ਸ੍ਰੀ ਗਰਗ ਆਚਾਰੀਆ ਜਯੰਤੀ, ਹਿੰਦੀ ਦਿਵਸ, ਭਾਰਤ ਸਰਕਾਰ ਦੇ ਦਫਤਰਾਂ ’ਚ ਅੱਜ ਹਿੰਦੀ ਦਿਵਸ ਮਨਾਇਆ ਜਾਂਦਾ ਹੈ। ਅੱਜ ਤੋਂ ਹੀ ਹਿੰਦੀ ਸਪਤਾਹ ਸ਼ੁਰੂ ਹੁੰਦਾ ਹੈ।