13 ਸੰਤਬਰ ਨੂੰ ਭੁੱਲ ਕੇ ਨਾ ਕਰੀਓ ਇਹ ਕੰਮ

9/12/2018 12:55:05 PM

ਜਲੰਧਰ— 13 ਸੰਤਬਰ ਤੋਂ ਪੂਰੇ ਦੇਸ਼ ਵਿਚ ਗਣੇਸ਼ ਚਤੁਰਥੀ ਦਾ ਪਾਵਨ ਤਿਉਹਾਰ ਧੂੰਮ-ਧਾਮ ਨਾਲ ਦੇਖਣ ਨੂੰ ਮਿਲੇਗਾ। ਸਗੋਂ ਦੇਸ਼ ਹੀ ਨਹੀਂ ਇਸ ਤਿਉਹਾਰ ਦੀ ਧੂੰਮ ਵਿਦੇਸ਼ਾਂ ਤੱਕ ਦੇਖਣ-ਸੁਣਨ ਨੂੰ ਮਿਲਦੀ ਹੈ। ਇਸ ਤਿਉਹਾਰ ਦੇ ਪਹਿਲੇ ਦਿਨ ਗਣਪਤੀ ਜੀ ਦੀ ਮੂਰਤੀ ਘਰ ਲਿਆਈ ਜਾਂਦੀ ਹੈ। ਮਾਨਤਾ ਅਨੁਸਾਰ 10 ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦਾ ਅਰੰਭ ਹੋਵੇਗਾ ਅਤੇ ਅਨੰਤ ਚਤੁਰਥੀ ਦੇ ਦਿਨ ਖ਼ਤਮ ਹੋਵੇਗਾ। ਇਹ ਤਿਉਹਾਰ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ। ਮਹਾਰਾਸ਼ਟਰ ਦੇ ਹਰ ਘਰ 'ਚ ਭਗਵਾਨ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਈ ਲੋਕ ਆਪਣੇ ਦਫਤਰ, ਦੁਕਾਨ ਅਤੇ ਕਈ ਵੱਡੀਆਂ ਥਾਵਾਂ 'ਤੇ ਗਣੇਸ਼ ਜੀ ਦੀ ਮੂਰਤੀ ਦੀ ਸਥਾਪਨਾ ਕਰਦੇ ਹਨ। ਤਾਂਕਿ ਬੱਪਾ ਦੀ ਕ੍ਰਿਪਾ ਉਨ੍ਹਾਂ 'ਤੇ ਬਣੀ ਰਵੇ।

Image result for ਗਣੇਸ਼ ਚਤੁਰਥੀ
ਕਿਉਂ ਮਨਾਹੀ ਜਾਂਦੀ ਹੈ ਗਣੇਸ਼ ਚਤੁਰਥੀ
ਉਂਝ ਤਾਂ ਗਣੇਸ਼ ਚਤੁਰਥੀ ਹਰ ਮਹੀਨੇ 'ਚ ਇਕ ਵਾਰ ਮਨਾਈ ਜਾਂਦੀ ਹੈ। ਜਿਵੇਂ ਕ੍ਰਿਸ਼ਣਪੱਖ ਦੀ ਚਤੁਰਥੀ ਨੂੰ ਸੰਕਸ਼ਟੀ ਗਣੇਸ਼ ਚਤੁਰਥੀ ਮਨਾਈ ਜਾਂਦੀ ਹੈ, ਸ਼ੁਕਲ ਪੱਖ ਦੀ ਚਤੁਰਥੀ ਨੂੰ ਵੈਨਾਇਕੀ ਗਣੇਸ਼ ਚਤੁਰਥੀ ਮਨਾਈ ਜਾਂਦੀ ਹੈ ਪਰ ਸਭ ਤੋਂ ਵੱਡੀ ਅਤੇ ਖਾਸ ਚਤੁਰਥੀ ਭਾਦਰਪਦ ਮਹੀਨੇ ਵਿਚ ਮਨਾਈ ਜਾਂਦੀ ਹੈ ਕਿਉਂਕਿ ਮਾਨਤਾ ਹੈ ਕਿ ਇਸ ਮਹੀਨੇ ਵਿਚ ਆਉਣ ਵਾਲੀ ਚਤੁਰਥੀ ਦੇ ਦਿਨ ਗਣੇਸ਼ ਜੀ ਪ੍ਰਗਟ ਹੋਏ ਸਨ। ਜਿਸ ਕਾਰਨ ਇਸ ਦਿਨ ਗਣਪਤੀ ਜੀ   ਦੇ ਅਵਤਾਰ ਲੈਣ ਦੀ ਖੁਸ਼ੀ 'ਚ ਗਣੇਸ਼ ਚਤੁਰਥੀ ਧੂੰਮ-ਧਾਮ ਨਾਲ ਮਨਾਈ ਜਾਂਦੀ ਹੈ ਅਤੇ ਗਣਪਤੀ ਜੀ ਦੀ ਵਿਸ਼ੇਸ਼ ਪੂਜਾ ਕੀਤੀ ਜਾਂਦੀ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਸ ਮਹੀਨੇ 'ਚ ਆਉਣ ਵਾਲੀ ਚਤੁਰਥੀ ਤੋਂ ਅਗਲੇ 10 ਦਿਨਾਂ ਤੱਕ ਇਹ ਤਿਉਹਾਰ ਚੱਲਦਾ ਹੈ।

PunjabKesari
ਇਸ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਕੰਮ
— ਚਤੁਰਥੀ ਦੇ ਦਿਨ ਜਾਂ ਪੂਜਾ ਸਮੇਂ ਪੀਲੇ ਜਾਂ ਸਫੈਦ ਕੱਪੜੇ ਹੀ ਪਾਓ।

PunjabKesari
— ਜੇਕਰ ਘਰ ਵਿਚ ਗਣੇਸ਼ ਜੀ ਦੀ ਮੂਰਤੀ ਸਥਾਪਤ ਕਰਦੇ ਹੋ ਤਾਂ ਮੂਰਤੀ ਬਹੁਤ ਵੱਡੀ ਨਹੀਂ ਹੋਣੀ ਚਾਹੀਦੀ।

PunjabKesari
— ਗਣੇਸ਼ ਜੀ ਨੂੰ ਭੋਗ ਲਗਾਉਂਦੇ ਸਮੇਂ ਧਿਆਨ ਰੱਖੋ ਕਿ ਉਨ੍ਹਾਂ ਨੂੰ ਤੁਲਸੀ ਦਲ ਨਾ ਚੜ੍ਹਾਓ।