ਅੱਜ ਦਾ ਰਾਸ਼ੀਫਲ : ਜਾਣੋ ਕੀ ਕਹਿੰਦੇ ਨੇ ਤੁਹਾਡੀ ਕਿਸਮਤ ਦੇ ਸਿਤਾਰੇ

9/10/2018 7:37:06 AM

ਮੇਖ- ਸਿਤਾਰਾ ਪੂਰਵ ਦੁਪਹਿਰ ਤਕ ਬਿਹਤਰ ਕਦਮ ਨੂੰ ਹਰ ਮੋਰਚੇ ’ਤੇ ਬੜ੍ਹਤ ਵੱਲ ਰੱਖੇਗਾ, ਮਾਣ ਸਨਮਾਨ ਬਣਿਆ ਰਹੇਗਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੰਗੇ ਦੇ ਜਾਗਣ ਦਾ ਡਰ ਰਹੇਗਾ।
ਬ੍ਰਿਖ- ਪੂਰਵ ਦੁਪਹਿਰ ਤਕ ਜ਼ਮੀਨੀ ਕੰਮਾਂ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਫਿਰ ਬਾਅਦ ’ਚ ਵੀ ਸਫਲਤਾ ਸਾਥ ਦੇਵੇਗੀ।
ਮਿਥੁਨ- ਪੂਰਵ ਦੁਪਹਿਰ ਤਕ ਉਤਸ਼ਾਹ, ਹਿੰਮਤ ਅਤੇ ਸੰਘਰਸ਼ ਸ਼ਕਤੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਅਤੇ ਨਿਸਤੇਜ ਰਹਿਣਗੇ ਪਰ ਸਿਹਤ ਦੇ ਵਿਗੜਨ ਦਾ ਡਰ ਰਹੇਗਾ। 
ਕਰਕ- ਸਿਤਾਰਾ ਪੂਰਵ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਚੰਗਾ, ਹਰ ਪੱਖੋਂ ਬਿਹਤਰੀ ਹੋਵੇਗੀ, ਪੈਠ ਵਧੇਗੀ ਪਰ ਬਾਅਦ ’ਚ ਵੀ ਹਰ ਪੱਖੋਂ ਆਪ ਹਾਵੀ-ਪ੍ਰਭਾਵੀ-ਵਿਜਈ ਰਹੋਗੇ।
ਸਿੰਘ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਸਹੀ ਰਹੇਗਾ, ਵੈਸੇ ਮਾਣ- ਸਨਮਾਨ ਦੀ ਪ੍ਰਾਪਤੀ।
ਕੰਨਿਆ- ਸਿਤਾਰਾ ਪੂਰਵ ਦੁਪਹਿਰ ਤਕ ਠੀਕ ਨਹੀਂ, ਨੁਕਸਾਨ ਦਾ ਡਰ, ਇਸ ਲਈ ਲੈਣ- ਦੇਣ ਦੇ ਕੰਮ ਸੁਚੇਤ ਰਹਿ ਕੇ ਨਿਪਟਾਓ ਪਰ ਬਾਅਦ ’ਚ ਸਮਾਂ ਸੁਧਰੇਗਾ।
ਤੁਲਾ- ਸਿਤਾਰਾ ਪੂਰਵ ਦੁਪਹਿਰ ਤਕ ਕਾਰੋਬਾਰੀ ਕੰਮਾਂ ਲਈ ਬਿਹਤਰ ਰਹੇਗਾ ਪਰ ਬਾਅਦ ’ਚ ਟੈਨਸ਼ਨ ਪ੍ਰੇਸ਼ਾਨੀ ਵਧੇਗੀ, ਧਨ ਹਾਨੀ, ਪ੍ਰੇਸ਼ਾਨੀ ਦਾ ਡਰ ਰਹੇਗਾ।
ਬ੍ਰਿਸ਼ਚਕ- ਜਨਰਲ ਸਿਤਾਰਾ ਸਫਲਤਾ ਦੇਣ, ਮਾਣ- ਸਨਮਾਨ ਵਧਾਉਣ ਵਾਲਾ ਪਰ ਪੂਰਵ ਦੁਪਹਿਰ ਤੋਂ ਬਾਅਦ ਸਮਾਂ ਆਮਦਨ ਅਤੇ ਕਾਰੋਬਾਰੀ ਲਾਭ ਵਾਲਾ।
ਧਨ- ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਰੱਖੇਗਾ ਪਰ ਸਿਹਤ ਪ੍ਰਤੀ ਸੁਚੇਤ ਰਹਿਣਾ ਸਹੀ ਰਹੇਗਾ।
ਮਕਰ- ਸਿਤਾਰਾ ਪੂਰਵ ਦੁਪਹਿਰ ਤਕ ਪੇਟ ਲਈ ਕਮਜ਼ੋਰ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ, ਵੈਸੇ ਪੈਰ ਫਿਸਲਣ ਦਾ ਡਰ ਵੀ ਬਣਿਆ ਰਹੇਗਾ।
ਕੁੰਭ- ਸਿਤਾਰਾ ਪੂਰਵ ਦੁਪਹਿਰ ਤਕ ਅਰਥ ਦਸ਼ਾ ਬਿਹਤਰ, ਸਫਲਤਾ ਸਾਥ ਦੇਵੇਗੀ ਪਰ ਬਾਅਦ ’ਚ ਅਚਾਨਕ ਤਬੀਅਤ ’ਚ ਗੜਬੜੀ ਪੈਦਾ ਹੋਣ ਦਾ ਡਰ।
ਮੀਨ- ਸਿਤਾਰਾ ਪੂਰਵ ਦੁਪਹਿਰ ਤਕ ਠੀਕ ਨਹੀਂ, ਨਾ ਚਾਹੁੰਦੇ ਹੋਏ ਵੀ ਕੋਈ ਨਾ ਕੋਈ ਸਮੱਸਿਆ ਜਾਗਦੀ ਰਹੇਗੀ, ਫਿਰ ਬਾਅਦ ’ਚ ਹਰ ਮੋਰਚੇ ’ਤੇ ਹਾਲਾਤ ਸੁਧਰਨਗੇ।

ਦਿਸ਼ਾ ਸ਼ੂਲ
ਪੂਰਬ ਅਤੇ ਈਸ਼ਾਨ ਦਿਸ਼ਾ ਦੀ ਯਾਤਰਾ ਨਹੀਂ ਕਰਨੀ ਚਾਹੀਦੀ।
ਸਪੈਸ਼ਲ ਦਿਵਸ
ਪੰ. ਗੋਵਿੰਦ ਵੱਲਭ ਪੰਤ ਜਨਮ ਦਿਨ