ਸਵਾਸਤਿਕ ਲਗਾਉਂਦੇ ਸਮੇਂ ਇਨ੍ਹਾਂ ਦਿਸ਼ਾਵਾਂ ਦਾ ਰੱਖੋ ਖਾਸ ਧਿਆਨ, ਹੋਵੇਗਾ ਲਾਭ

7/19/2018 2:22:45 PM

ਨਵੀਂ ਦਿੱਲੀ— ਘਰ 'ਚ ਕੋਈ ਵੀ ਸ਼ੁੱਭ ਕੰਮ ਕਰਨਾ ਹੋਵੇ ਤਾਂ ਸਭ ਤੋਂ ਪਹਿਲਾਂ ਸਵਾਸਤਿਕ ਦਾ ਚਿੰਨ੍ਹ ਬਣਾਇਆ ਜਾਂਦਾ ਹੈ। ਇਹ ਬਹੁਤ ਸ਼ੁੱਭ ਚਿੰਨ ਹੁੰਦਾ ਹੈ। ਸਵਾਸਤਿਕ ਦੇ ਬਿਨਾ ਕੋਈ ਵੀ ਪੂਜਾ ਅਧੂਰੀ ਰਹਿ ਜਾਂਦੀ ਹੈ, ਘਰ 'ਚ ਇਸ ਦਾ ਚਿੰਨ੍ਹ ਲਗਾਉਣਾ ਚੰਗਾ ਹੁੰਦਾ ਹੈ। ਵਾਸਤੂ ਮੁਤਾਬਕ ਜਿਸ ਤਰ੍ਹਾਂ ਦਿਸ਼ਾਵਾਂ ਬਹੁਤ ਮਹੱਤਵ ਰੱਖਦੀਆਂ ਹਨ, ਉਸੇ ਤਰ੍ਹਾਂ ਸਵਾਸਤਿਕ ਲਗਾਉਂਦੇ ਸਮੇਂ ਵੀ ਦਿਸ਼ਾਵਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਸਾਕਾਰਾਤਮਕ ਊਰਜਾ ਪਾਉਣ ਲਈ ਇਸ ਦਿਸ਼ਾ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿਸ ਦਿਸ਼ਾ 'ਚ ਲਗਾਉਣਾ ਚਾਹੀਦਾ ਹੈ ਸਵਾਸਤਿਕ।
ਘਰ ਦੀਆਂ ਇਨ੍ਹਾਂ ਦਿਸ਼ਾਵਾਂ 'ਚ ਲਗਾਓ ਸਵਾਸਤਿਕ 
1.
ਲਾਲ ਰੰਗ ਨਾਲ ਬਣਾਇਆ ਗਿਆ ਸਵਾਸਤਿਕ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਕੁਝ ਲੋਕ ਇਸ ਦੀਆਂ ਤਸਵੀਰਾਂ ਵੀ ਲਗਾ ਲੈਂਦੇ ਹਨ। ਇਸ ਨਾਲ ਵੀ ਸ਼ੁੱਭ ਲਾਭ ਮਿਲਦਾ ਹੈ। 
2. ਘਰ 'ਚ ਸਵਾਸਤਿਕ ਹਮੇਸ਼ਾ ਉੱਤਰ ਦਿਸ਼ਾ 'ਚ ਲਗਾਓ। ਇਹ ਕੁਬੇਰ ਦੇ ਪ੍ਰਭਾਵਾਂ ਨੂੰ ਵਧਾਉਂਦਾ ਹੈ, ਜਿਸ ਨਾਲ ਧਨ 'ਚ ਵਾਧਾ ਹੁੰਦਾ ਹੈ।
3. ਪੂਰਬ ਦਿਸ਼ਾ 'ਚ ਸਵਾਸਤਿਕ ਲਗਾਉਣ ਨਾਲ ਵਿਅਕਤੀ 'ਚ ਸਾਕਾਰਾਤਮਕ ਊਰਜਾ ਆਉਂਦੀ ਹੈ ਅਤੇ ਪ੍ਰੇਮ ਸੰਬੰਧ ਚੰਗੇ ਹੁੰਦੇ ਹਨ। ਇਸ ਨਾਲ ਸਨਮਾਨ ਵਧਦਾ ਹੈ। 
4. ਉੱਤਰ ਪੂਰਬ ਦਿਸ਼ਾ 'ਚ ਇਸ ਨੂੰ ਲਗਾਉਣ ਨਾਲ ਮਾੜੀ ਕਿਸਮਤ ਦਾ ਨਾਸ਼ ਹੁੰਦਾ ਹੈ।
5. ਸਵਾਸਤਿਕ ਨੂੰ ਕਦੇ ਵੀ ਦੱਖਣ-ਪੱਛਮ ਦਿਸ਼ਾ ਵੱਲ ਨਾ ਲਗਾਓ।
6. ਇਸ ਨੂੰ ਘਰ ਦੇ ਬਾਹਰੀ ਕੇਂਦਰ 'ਚ ਲਗਾਉਣ ਨਾਲ ਸਾਕਾਰਾਤਮਕਤਾ ਵਧਦੀ ਹੈ।
7. ਸਵਾਸਤਿਕ ਨੂੰ ਕਦੇ ਵੀ ਟੇਢਾ ਨਾ ਲਗਾਓ, ਇਹ ਤੁਹਾਡੇ ਦਿਮਾਗ ਨੂੰ ਵੀ ਟੇਢਾ ਕਰ ਦੇਵੇਗਾ।