ਬਾਣੀ ਭਗਤ ਕਬੀਰ ਜੀ

6/18/2018 7:30:28 AM

ਖਖਾ ਖਿਰਤ ਖਪਤ ਗਏ ਕੇਤੇ£
ਖਿਰਤ ਖਪਤ ਅਜਹੂ ਨਰ ਚੇਤੇ£
ਅਬ ਜਗੁ ਜਾਨਿ ਜਉ ਮਨਾ ਰਹੈ£
ਜਹ ਕਾ ਬਿਛੁਰਾ ਤਹ ਥਿਰੁ ਲਹੈ£ 44£
ਇਸ ਖੱਖੇ ਅੱਖਰ ਵਿਚ ਕਬੀਰ ਸਾਹਿਬ ਜੀ ਫੁਰਮਾ ਰਹੇ ਹਨ ਕਿ ਇਸ ਜੀਵ ਨੂੰ ਮਰਦਿਆਂ-ਖਪਦਿਆਂ ਪਤਾ ਨਹੀਂ ਕਿੰਨੇ ਜਨਮ ਲੰਘ ਗਏ ਹਨ ਪਰ ਅਜੇ ਵੀ ਇਸ ਦਾ ਚੁਰਾਸੀ ਦਾ ਗੇੜ ਖਤਮ ਨਹੀਂ ਹੋਇਆ ਕਿਉਂਕਿ ਅਜੇ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਨਹੀਂ। ਯਾਦ ਨਹੀਂ ਕਰਦਾ। ਹੁਣ ਵੀ ਅੱਜ ਇਸ ਨੂੰ ਸੰਸਾਰ ਦੀ ਅਸਲੀਅਤ ਦਾ ਪਤਾ ਲੱਗ ਜਾਏ ਅਤੇ ਇਕ ਪ੍ਰਭੂ-ਚਰਨਾਂ ਨਾਲ ਜੁੜ ਜਾਏ। ਜਿਸ ਅਕਾਲ ਪੁਰਖ ਦੇ ਚਰਨਾਂ ਨਾਲੋਂ ਇਹ ਬੇਅੰਤ ਜਨਮਾਂ ਤੋਂ ਵਿਛੜਿਆ ਹੋਇਆ ਹੈ ਹੁਣ ਵੀ ਇਸ ਨੂੰ ਪ੍ਰਭੂ ਚਰਨਾਂ ਵਿਚ ਟਿਕਾਣਾ ਮਿਲ ਸਕਦਾ ਹੈ।
—ਬਾਬਾ ਸੁਖਬੀਰ ਸਿੰਘ ਖਾਲਸਾ