ਤੁਲਸੀ ਦੀ ਪੂਜਾ ਕਰਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ, ਹੋਵੇਗਾ ਲਾਭ

6/15/2018 12:41:48 PM

ਜਲੰਧਰ— ਜਿਆਦਾਤਰ ਲੋਕ ਆਪਣੇ ਘਰ ਵਿਚ ਤੁਲਸੀ ਦਾ ਪੌਦਾ ਲਗਾਉਂਦੇ ਹਨ। ਘਰ ਵਿਚ ਤੁਲਸੀ ਦੇ ਪੌਦੇ ਨੂੰ ਰੱਖਣ ਦੇ ਕਈ ਧਾਰਮਿਕ ਕਾਰਨ ਹਨ। ਇਸ ਤੋਂ ਇਲਾਵਾ ਇਸ ਤੋਂ ਕਈ ਵਾਸਤੂ ਦੋਸ਼ ਵੀ ਦੂਰ ਹੋ ਜਾਂਦੇ ਹਨ। ਹਰ ਇਕ ਘਰ 'ਚ ਤੁਲਸੀ ਦਾ ਪੌਦਾ ਤਾਂ ਹੁੰਦਾ ਹੀ ਹੈ ਅਤੇ ਲੋਕ ਸਵੇਰੇ ਅਤੇ ਸ਼ਾਮ ਨੂੰ ਪੂਜਾ ਵੀ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਤੁਲਸੀ ਦੀ ਰੋਜ਼ ਦਰਸ਼ਨ ਅਤੇ ਪੂਜਾ ਕਰਨ ਨਾਲ ਵਿਅਕਤੀ ਦੇ ਕੁੱਲ ਪਾਪ ਖਤਮ ਹੋ ਜਾਂਦੇ ਹਨ ਅਤੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਇਹ ਲਕਸ਼ਮੀ ਅਤੇ ਨਰਾਇਣ ਦੋਵਾਂ ਨੂੰ ਪਿਆਰੀ ਹੈ। ਹਿੰਦੂ ਮਾਨਤਾਵਾਂ ਅਨੁਸਾਰ ਤੁਲਸੀ ਨੂੰ ਘਰ ਆਦਿ 'ਚ ਰੱਖਣ ਨਾਲ ਸੁਖ-ਸ਼ਾਂਤੀ ਦਾ ਮਾਹੌਲ ਹਮੇਸ਼ਾਂ ਬਣਿਆ ਰਹਿੰਦਾ ਹੈ। ਇਸ ਦੀ ਪੂਜਾ ਨਾਲ ਮਨ ਇਕਾਗਰ ਹੁੰਦਾ ਹੈ ਅਤੇ ਵਿਅਕਤੀ ਆਪਣੇ ਗੁੱਸੇ ਉੱਤੇ ਕਾਬੂ ਪਾਉਣ 'ਚ ਸਫਲ ਹੁੰਦਾ ਹੈ।
ਕੁਝ ਧਾਰਮਿਕ ਮਾਨਤਾਵਾਂ ਅਨੁਸਾਰ ਤੁਲਸੀ ਨੂੰ ਮਾਂ ਲਕਸ਼ਮੀ ਦਾ ਹੀ ਇਕ ਰੂਪ ਮੰਨਿਆ ਜਾਂਦਾ ਹੈ। ਇਸ ਲਈ ਇਸ ਦੀ ਪੂਜਾ ਦਾ ਇੰਨਾ ਮਹੱਤਵ ਹੈ। ਤੁਲਸੀ ਦੇ ਪੌਦੇ ਦੇ ਸਾਹਮਣੇ ਰੋਜ਼ਾਨਾ ਧੂਫ-ਬੱਤੀ ਕਰਕੇ ਪਾਣੀ ਤਾਂ ਸਾਰੇ ਲੋਕ ਚੜ੍ਹਾਉਂਦੇ ਹਨ ਪਰ ਜੇਕਰ ਇਨ੍ਹਾਂ ਦੀ ਪੂਜਾ ਕਰਦੇ ਸਮੇਂ ਕੁਝ ਮੰਤਰਾਂ ਦਾ ਉਚਾਰਣ ਕੀਤਾ ਜਾਵੇ ਤਾਂ ਜ਼ਿਆਦਾ ਸ਼ੁਭ ਫਲ ਪ੍ਰਾਪਤ ਹੁੰਦੇ ਹਨ।
ਆਓ ਜਾਣਦੇ ਹਾਂ ਤੁਲਸੀ ਦੀ ਪੂਜਾ ਕਰਦੇ ਵੇਲੇ ਕਿਸ ਮੰਤਰ ਦਾ ਉਚਾਰਣ ਕਰਨਾ ਚਾਹੀਦਾ ਹੈ—
ਤੁਲਸੀ ਦੀ ਪੂਜਾ ਕਰਦੇ ਵੇਲੇ ਕਰੋ ਇਸ ਮੰਤਰ ਦਾ ਜਾਪ—
ਤੁਲਸੀ ਸ਼੍ਰੀਰਮਹਾਲਕਸ਼ਮੀਰ੍ਵਿਦਿਆਵਿਦਿਆ ਯਸ਼ਸ੍ਵਿਨੀ।
ਧਰਮਆ ਧਰਮਾਨਨਾ ਦੇਵੀ ਦੇਵੀਦੇਵਮਨ: ਪ੍ਰਿਯਾ।।
ਲਭਤੇ ਸੁਤਰਾਂ ਭਕਤੀਮਨਤੇ ਵਿਸ਼ਣੂਪਦੰ ਲਭੇਤ੍।
ਤੁਲਸੀ ਭੂਰਮਹਾਲਕਸ਼ਮੀ : ਪਦਿਮਨੀ ਸ਼੍ਰੀਹਰਰਪ੍ਰਿਯਾ।।
 

ਧਿਆਨ ਰੱਖੋ ਕਿ ਜਦੋਂ ਵੀ ਤੁਲਸੀ ਦੇ ਪੌਦੇ ਨੂੰ ਤੋੜੋ ਤਾਂ ਇਸ ਮੰਤਰ ਦਾ ਜਾਪ ਕਰਨਾ ਚਾਹੀਦਾ—
ਓਮ ਸੁਭਦ੍ਰਾਅ ਨਮ :
ਓਮ ਸੁਪ੍ਰਭਾਯ ਨਮ :
ਮਾਤਸਤੁਲਸੀ ਗੋਵਿਨਦ ਹ੍ਰਦਯਾਨਨਦ ਕਾਰਿਣੀ
ਨਾਰਾਯਣਸਯ ਪੂਜਾਰਥੰ ਚਿਨੋਮਿ ਤ੍ਵਾੰ ਨਮੋਸਤੁਤੇ ।।

ਤੁਲਸੀ ਨੂੰ ਜਲ ਚੜ੍ਹਾਉਣ ਵੇਲੇ ਮਨ 'ਚ ਕਰੋ ਇਸ ਮੰਤਰ ਦਾ ਜਾਪ—
ਮਹਾਪ੍ਰਸਾਦ ਜਨਨੀ, ਸਰ੍ਵ ਸੌਭਾਗਯਵਰਿਧਨੀ
ਆਧਿ ਵਯਾਧਿ ਹਰਾ ਨਿਤਯੰ, ਤੁਲਸੀ ਤ੍ਵੰ ਨਮੋਸਤੂਤੇ।।

ਇਸ ਮੰਤਰ ਦੁਆਰਾ ਤੁਲਸੀ ਜੀ ਦਾ ਧਿਆਨ ਕਰੋ।
ਦੇਵੀ ਤ੍ਵੰ ਨਿਰ੍ਮਿਤਾ ਪੂਰ੍ਵਮਰਿਚਤਾਸੀ ਮੁਨੀਸ਼੍ਵਰੈ :
ਨਮੋ ਨਮਸਤੇ ਤੁਲਸੀ ਪਾਪੰ ਹਰ ਹਰਿਪ੍ਰਿਯੇ।।