ਜ਼ਿਲਾ ਸ੍ਰੀ ਮੁਕਤਸਰ ਸਾਹਿਬ ''ਚ ਪਿਛਲੇਂ ਸਾਲ ਨਾਲੋਂ ਨਰਮੇਂ ਦਾ ਏਰੀਆ 13 ਹਜ਼ਾਰ ਹੈਕਟੇਅਰ ਘਟਿਆ

06/12/2018 1:43:44 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : ਭਾਵੇਂ ਪੰਜਾਬ ਸਰਕਾਰ ਵਲੋਂ ਸੂਬੇ 'ਚ ਦਿਨੋਂ ਦਿਨ ਧਰਤੀ ਹੇਠਲਾਂ ਪਾਣੀ ਘੱਟਣ ਕਰਕੇ ਕਿਸਾਨਾਂ ਨੂੰ ਫਸਲੀ ਚੱਕਰ ਵਾਲੇ ਪਾਸੇ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਨਰਮਾ ਪੱਟੀ ਵਾਲੇ ਖੇਤਰ 'ਚ ਕਿਸਾਨਾਂ ਨੂੰ ਵੱਧ ਤੋਂ ਵੱਧ ਨਰਮਾ ਬੀਜਣ ਲਈ ਅਪੀਲਾਂ ਕੀਤੀਆਂ ਗਈਆਂ ਸਨ।  ਸਰਕਾਰ ਵਲੋਂ ਅਤੇ ਖੇਤੀਬਾੜੀ ਮਹਿਕਮੇਂ ਵਲੋਂ ਕੈਂਪ ਅਤੇ ਸੈਮੀਨਾਰ ਲਗਾ ਕੇ ਵੀ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਝੋਨੇ ਵਾਲਾ ਰਕਬਾ ਘਟਾ ਕੇ ਨਰਮੇਂ ਵਾਲਾ ਏਰੀਆ ਵਧਾਇਆ ਜਾਵੇ ਪਰ ਇਸ ਸਭ ਦੇ ਬਾਵਜੂਦ ਵੀ ਮਾਲਵੇ ਖੇਤਰ ਦੇ ਚਰਚਿਤ ਜ਼ਿਲੇ ਸ੍ਰੀ ਮੁਕਤਸਰ ਸਾਹਿਬ 'ਚ ਨਰਮੇਂ ਦਾ ਏਰੀਆ ਪਿਛਲੇਂ ਸਾਲ ਨਾਲੋਂ ਹਜਾਰਾਂ ਏਕੜ ਘੱਟ ਗਿਆ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪਿਛਲੇਂ ਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੇ 65 ਹਜ਼ਾਰ ਹੈਕਟੇਅਰ ਰਕਬੇ 'ਚ ਨਰਮੇਂ ਦੀ ਕਾਸ਼ਤ ਕੀਤੀ ਸੀ। ਜਦ ਕਿ ਇਸ ਵਾਰ 52 ਹਜ਼ਾਰ 125 ਹੈਕਟੇਅਰ ਏਕੜ 'ਚ ਕਿਸਾਨਾਂ ਨੇ ਨਰਮਾ ਬੀਜਿਆ ਹੈ ਅਤੇ ਪਿਛਲੇਂ ਸਾਲ ਨਾਲੋ ਨਰਮੇਂ ਦਾ ਏਰੀਆ 15 ਹਜ਼ਾਰ ਹੈਕਟੇਅਰ ਘਟਿਆ ਹੈ। 
ਕੁੱਲ ਰਕਬਾ 2 ਲੱਖ 72 ਹਜ਼ਾਰ ਹੈਕਟੇਅਰ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਕੁੱਲ ਰਕਬਾ 2 ਲੱਖ 72 ਹਜ਼ਾਰ ਹੈਕਟੇਅਰ ਹੈ। ਜਿਸ 'ਚੋਂ 2 ਲੱਖ 45 ਹਜ਼ਾਰ ਹੈਕਟੇਅਰ ਰਕਬਾ ਵਾਹੀਯੋਗ ਹੈ। ਜਦ ਕਿ ਬਾਕੀ ਰਕਬਾ ਅਬਾਦੀ ਨਹਿਰਾਂ, ਕੱਸੀਆ, ਰਜਬਾਹਿਆਂ ਅਤੇ ਸੜਕਾ ਆਦਿ 'ਚ ਨਿਕਲ ਜਾਂਦਾ ਹੈ। 
ਹਰਾ ਚਾਰਾ, ਦਾਲਾਂ ਤੇ ਸ਼ਬਜੀਆਂ
ਇਸ ਤੋਂ ਇਲਾਵਾ ਕਿਸਾਨਾਂ ਵਲੋਂ ਪਸ਼ੂਆਂ ਦੇ ਪਾਉਣ ਲਈ ਹਰਾ ਚਾਰਾ, ਦਾਲਾਂ ਅਤੇ ਵੱਖ-ਵੱਖ ਤਰ੍ਹਾਂ ਦੀਆਂ ਸ਼ਬਜੀਆਂ ਆਦਿ ਬੀਜੀਆ ਗਈਆਂ ਹਨ।
ਝੋਨੇ ਹੇਠਲਾਂ ਰਕਬਾ ਪਿਛਲੇ ਸਾਲ ਨਾਲੋਂ ਹੋਰ ਵਧੇਗਾ 
ਜੋ ਸੰਕੇਤ ਕਿਸਾਨਾਂ ਵਲੋਂ ਮਿਲ ਰਹੇ ਹਨ ਉਸ ਅਨੁਸਾਰ ਇਸ ਵਾਰ ਜ਼ਿਲੇ ਭਰ 'ਚ ਝੋਨੇ ਹੇਠਲਾਂ ਰਕਬਾ ਹੋਰ ਵਧੇਗਾ। ਜ਼ਿਕਰਯੋਗ ਹੈ ਕਿ ਪਿਛਲੇਂ ਸਾਲ ਜ਼ਿਲੇ 'ਚ 1 ਲੱਖ 35 ਹਜ਼ਾਰ ਹੈਕਟੇਅਰ ਰਕਬੇ 'ਚ ਕਿਸਾਨਾਂ ਨੇ ਝੋਨਾ ਲਗਾਇਆ ਸੀ। 
20 ਜੂਨ ਤੋਂ ਲਗਾਇਆ ਜਾਣਾ ਹੈ ਝੋਨਾ
ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਸਖਤ ਹਦਾਇਤਾ ਕੀਤੀਆਂ ਗਈਆਂ ਹਨ ਕਿ ਕੋਈ ਵੀ ਕਿਸਾਨ 20 ਜੂਨ ਤੋਂ ਪਹਿਲਾਂ ਆਪਣÎੇ ਖੇਤਾਂ 'ਚ ਝੋਨਾ ਨਾ ਲਗਵਾਏ। ਜਿਸ ਕਰਕੇ ਕਿਸਾਨਾਂ ਨੇ ਝੋਨਾ ਲਾਉਣ ਲਈ ਆਪਣੀਆਂ ਜ਼ਮੀਨਾਂ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰ ਲਈਆਂ ਹਨ ਅਤੇ ਲੇਬਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 20 ਤਰੀਕ ਆਉਂਦਿਆ ਹੀ ਉਹ ਝੋਨਾ ਲਗਾਉਣਾ ਸ਼ੁਰੂ ਕਰ ਦੇਣਗੇ। 
ਖੇਤੀ ਮਾਹਰਾਂ ਵਲੋਂ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ 
ਕਿਸਾਨਾਂ ਨੂੰ ਫਸਲਾਂ ਬਾਰੇ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵਲੋਂ ਜ਼ਿਥੇ ਜ਼ਿਲਾ ਅਤੇ ਬਲਾਕ ਪੱਧਰੀ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਪਿੰਡ ਪੱਧਰ ਤੱਕ ਵੀ ਖੇਤੀ ਮਾਹਰਾਂ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਮਹਿਕਮੇਂ ਵਲੋਂ ਕਿਸਾਨਾਂ ਨੂੰ ਬੀਜ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਤੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਵੱਧ ਝਾੜ ਦਿਵਾਉਣ ਲਈ ਖੇਤੀਬਾੜੀ ਵਿਭਾਗ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਸਮੇਂ -ਸਮੇਂ ਸਿਰ ਵਿਸ਼ੇਸ਼ ਉਪਰਾਲੇ ਕਰ ਰਿਹਾ ਹੈ। ਪੰਜਾਬ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਸਕੀਮਾ ਨੂੰ ਹੇਠਲੇ ਪੱਧਰ ਤੱਕ ਲਿਜਾ ਕੇ ਕਿਸਾਨਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦਿਵਾਇਆ ਜਾ ਰਿਹਾ ਹੈ। 
ਸਬਸਿਡੀ ਦਿੱਤੀ ਗਈ
ਖਾਦਾਂ ਤੇ ਸਬਸਿਡੀ ਸਰਕਾਰ ਦੇ ਰਹੀ ਹੈ। ਖੇਤੀਬਾੜੀ ਮਹਿਕਮੇਂ ਵਲੋਂ ਕਿਸਾਨਾਂ ਵਲੋਂ ਲਿਆਂਦੀ ਗਈ ਮਿੱਟੀ ਅਤੇ ਪਾÎਣੀ ਦੀ ਪਰਖ ਦੇ ਨਮੂਨੇ ਮੁਫਤ ਟੈਸਟ ਕੀਤੇ ਜਾਂਦੇ ਹਨ।
ਹੇਠੋਂ ਰਕਬਾ ਕੱਢਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਿਸੇਸ਼ ਰਾਹਤ ਦੇ ਰਹੀ ਹੈ
ਜ਼ਮੀਨਾਂ ਹੇਠੋਂ ਪਾਣੀ ਦਾ ਪੱਧਰ ਘੱਟ ਰਿਹਾ ਹੈ, ਇਸੇ ਕਰਕੇ ਝੋਨੇ ਹੇਠੋਂ ਰਕਬਾ ਕੱਢਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵਿਸ਼ੇਸ਼ ਰਾਹਤ ਦੇ ਰਹੀ ਹੈ। ਜਿਹੜੇ ਕਿਸਾਨਾਂ ਨੇ ਝੋਨੇ ਦੀ ਥਾਂ ਨਰਮਾ ਬੀਜਿਆ ਹੈ, ਉਨ੍ਹਾਂ ਦੇ ਫਾਰਮ ਭਰੇ ਜਾ ਰਹੇ ਹਨ ਤੇ ਸਰਕਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਦੇ ਬੈਂਕ ਖਾਤਿਆ 'ਚ ਹਿੱਸੇ ਪਾਵੇਗੀ ਪਰ ਇਹ ਪੈਸੇ ਕਦੋਂ ਮਿਲਣਗੇ, ਇਹ ਪਤਾ ਨਹੀਂ ਲੱਗ ਸਕਿਆ। 
ਮਹਿਕਮਾ ਵੱਡੇ ਕਿਸਾਨ ਮੇਲੇ ਸ਼ਹਿਰਾਂ ਦੀ ਥਾਂ ਪਿੰਡਾਂ 'ਚ ਲਗਵਾਏ 
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਗਰੁੱਪ ਦੇ ਸੂਬਾ ਕਮੇਟੀ ਮੈਂਬਰ ਗੁਰਦਿੱਤਾ ਸਿੰਘ ਭਾਗਸਰ, ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ, ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਮਰੇਡ ਜਗਦੇਵ ਸਿੰਘ ਤੇ ਸੁਖਰਾਜ ਸਿੰਘ ਰਹੂੜਿਆਂਵਾਲੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀਬਾੜੀ ਮਹਿਕਮਾ ਵੱਡੇ ਕਿਸਾਨ ਮੇਲੇ ਸ਼ਹਿਰਾਂ ਦੀ ਥਾਂ ਪਿੰਡਾਂ 'ਚ ਲਵਾਏ ਤਾਂ ਕਿ ਵੱਧ ਤੋਂ ਵੱਧ ਇਨ੍ਹਾਂ ਮੇਲਿਆ ਦਾ ਲਾਭ ਪ੍ਰਾਪਤ ਕਰ ਸਕਣ। ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਦਿੱਤਾ ਜਾਵੇ, ਖਾਸ ਕਰਕੇ ਟੇਲਾਂ 'ਤੇ ਪੈਂਦੇ ਕਿਸਾਨ ਪਾਣੀ ਦੀ ਘਾਟ ਕਾਰਨ ਆਪਣੀਆ ਫਸਲਾਂ ਚੰਗੀ ਤਰ੍ਹਾਂ ਨਹੀਂ ਪਕਾ ਸਕਦੇ ਤੇ ਉਨ੍ਹਾਂ ਦਾ ਆਰਥਿਕ ਤੌਰ 'ਤੇ ਨੁਕਸਾਨ ਹੁੰਦਾ ਹੈ। 
ਯੂਰੀਆ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਖਪਤ ਪਹਿਲਾਂ ਨਾਲੋਂ ਘਟੀ 
ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਯੂਰੀਆ ਖਾਦ ਅਤੇ ਕੀਟਨਾਸ਼ਕ ਦਵਾਈਆ ਦੀ ਖਪਤ ਪਹਿਲਾਂ ਨਾਲੋਂ ਘਟੀ ਹੈ। ਕਿਸਾਨ ਲੋੜ ਤੋਂ ਵੱਧ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਨਾ ਕਰਨ। 
 


Related News