16 ਸੋਮਵਾਰ ਵਰਤ ਦਾ ਫਲ ਮਿਲੇਗਾ ਸਿਰਫ ਇਕ ਕੰਮ ਨਾਲ

5/21/2018 12:42:54 PM

ਜਲੰਧਰ— ਭਗਵਾਨ ਸ਼ਿਵ ਆਪਣੀ ਥੋੜੀ ਜਿਹੀ ਪੂਜਾ ਨਾਲ ਹੀ ਖੁਸ਼ ਹੋ ਜਾਂਦੇ ਹਨ ਅਤੇ ਆਸ਼ੀਰਵਾਦ ਦੇ ਦਿੰਦੇ ਹਨ। ਕਈ ਲੋਕ ਸੋਮਵਾਰ ਦਾ ਵਰਤ ਰੱਖਦੇ ਹਨ। ਸੋਮਵਾਰ ਦਾ ਵਰਤ ਚੰਗਾ ਜੀਵਨਸਾਥੀ ਪਾਉਣ ਲਈ ਕੀਤਾ ਜਾਂਦਾ ਹੈ, ਇਸ ਦੇ ਨਾਲ ਹੀ ਧਨ ਅਤੇ ਖੁਸ਼ਹਾਲੀ ਲਈ ਵੀ ਭਗਵਾਨ ਸ਼ਿਵ ਅਤੇ ਮਾਂ ਗੌਰੀ ਦੀ ਪੂਜਾ ਕੀਤੀ ਜਾਂਦੀ ਹੈ। ਜੋ ਲੋਕ ਕਿਸੇ ਕਾਰਨ ਵਰਤ ਨਹੀਂ ਰੱਖ ਸਕਦੇ, ਉਹ ਜੇਕਰ ਸੋਮਵਾਰ ਦੇ ਦਿਨ ਕੁਝ ਉਪਾਅ ਕਰ ਲੈਣ ਤਾਂ ਉਨ੍ਹਾਂ ਨੂੰ ਵਰਤ ਦਾ ਫਲ ਮਿਲ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ 16 ਸੋਮਵਾਰ ਦਾ ਵਰਤ ਦਾ ਫਲ ਦਿੰਦਾ ਹੈ ਇਹ ਛੋਟਾ ਜਿਹਾ ਉਪਾਅ।

PunjabKesari
— ਸੋਮਵਾਰ ਦੇ ਦਿਨ ਸ਼ਿਵਲਿੰਗ ਤੇ ਕੇਸਰ ਮਿਲਿਆ ਦੁੱਧ ਚੜ੍ਹਾਉਣ ਨਾਲ ਵਿਆਹ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਖਤਮ ਹੁੰਦੀਆਂ ਹਨ। ਇਸ ਦੇ ਨਾਲ ਹੀ ਜਲਦੀ ਵਿਆਹ ਹੋਣ ਦੇ ਯੋਗ ਬਣਦੇ ਹਨ।
— ਇੱਛਾ ਅਨੁਸਾਰ ਸੋਮਵਾਰ ਨੂੰ 21 ਬਿਲਵ ਪੱਤਿਆਂ ਨੂੰ ਚੰਦਨ ਨਾਲ ਓਮ ਨਮ: ਸ਼ਿਵਾਏ ਲਿਖ ਕੇ ਸ਼ਿਵਲਿੰਗ 'ਤੇ ਚੜ੍ਹਾਓ।

PunjabKesari
— ਖੁਸ਼ਹਾਲੀ ਦੀ ਪ੍ਰਾਪਤੀ ਅਤੇ ਪ੍ਰੇਸ਼ਾਨੀਆਂ ਤੋਂ ਛੁਟਕਾਰੇ ਲਈ ਸੋਮਵਾਰ ਨੂੰ ਨੰਦੀ (ਬੈਲ) ਨੂੰ ਹਰੀ ਘਾਹ ਖਿਲਾਓ।
— ਗਰੀਬਾਂ ਨੂੰ ਭੋਜਨ ਕਰਵਾਓ। ਇਸ ਦੇ ਨਾਲ ਹੀ ਪਿੱਤਰਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲਦੀ ਹੈ।

PunjabKesari
— ਜਲ 'ਚ ਕਾਲੇ ਤਿੱਲ ਮਿਲਾ ਕੇ ਸ਼ਿਵਲਿੰਗ 'ਤੇ ਅਭਿਸ਼ੇਕ ਕਰਦੇ ਸਮੇਂ ਓਮ ਨਮ: ਸ਼ਿਵਾਏ ਦਾ ਜਾਪ ਕਰੋ। ਇਸ ਤਰ੍ਹਾਂ ਕਰਨ ਨਾਲ ਆਤਮਾ ਨੂੰ ਸ਼ਾਂਤੀ ਮਿਲੇਗੀ।

PunjabKesari
— ਧਨ ਦੇ ਵਾਧੇ ਲਈ ਘਰ 'ਚ ਸ਼ਿਵਲਿੰਗ ਦੀ ਰੋਜ਼ਾਨਾ ਪੂਜਾ ਕਰੋ।

PunjabKesari