ਭਵਿੱਖਫਲ : ਜਾਣੋਂ ਕਿਸ ਰਾਸ਼ੀ ਨੂੰ ਹੋਵੇਗਾ ਅੱਜ ਧਨ ਲਾਭ

4/21/2018 7:45:35 AM

ਮੇਖ- ਕੰਮਕਾਜੀ ਸਾਥੀ ਅਜਿਹਾ ਕੁਝ ਨਹੀਂ ਕਰ ਸਕਣਗੇ, ਜਿਹੜਾ ਆਪ ਨੂੰ ਪਸੰਦ ਨਹੀਂ, ਆਪਣੇ ਕੰਮਾਂ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਸ ਦੀ ਚੰਗੀ ਰਿਟਰਨ ਮਿਲੇਗੀ।
ਬ੍ਰਿਖ- ਸਿਤਾਰਾ ਵਪਾਰ-ਕਾਰੋਬਾਰ 'ਚ ਲਾਭ ਵਾਲਾ, ਯਤਨ ਕਰਨ 'ਤੇ ਕੋਈ ਕਾਰੋਬਾਰੀ ਮੁਸ਼ਕਿਲ ਰਸਤੇ 'ਚੋਂ ਹਟੇਗੀ, ਵੈਸੇ ਜਨਰਲ ਤੌਰ 'ਤੇ ਬਿਹਤਰੀ ਹੋਵੇਗੀ, ਸਫਲਤਾ ਸਾਥ ਦੇਵੇਗੀ।
ਮਿਥੁਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਠੰਡੀਆਂ ਵਸਤਾਂ ਦੀ ਵਰਤੋਂ ਘੱਟ ਕਰੋ।
ਕਰਕ- ਖਰਚਿਆਂ ਕਰਕੇ ਅਰਥ ਦਸ਼ਾ ਤੰਗ ਰਹੇਗੀ, ਝਮੇਲਿਆਂ ਨਾਲ ਵਾਸਤਾ ਰਹੇਗਾ, ਕਿਸੇ ਵੀ ਨਵੀਂ ਕੋਸ਼ਿਸ਼ ਦਾ ਨਤੀਜਾ ਨਾ ਦੇ ਬਰਾਬਰ ਹੀ ਮਿਲੇਗਾ, ਸਫ਼ਰ ਟਾਲ ਦਿਓ।
ਸਿੰਘ- ਸਿਤਾਰਾ ਆਮਦਨ ਲਈ ਚੰਗਾ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ, ਯਤਨ ਕਰਨ 'ਤੇ ਕੰਮਕਾਜੀ ਪਲਾਨਿੰਗ ਕੁਝ ਅੱਗੇ ਵਧੇਗੀ।
ਕੰਨਿਆ- ਵੱਡੇ ਲੋਕਾਂ ਦੇ ਨਰਮ ਅਤੇ ਹਮਦਰਦਾਨਾ ਰੁਖ਼ ਕਰਕੇ ਰਾਜ-ਦਰਬਾਰ ਨਾਲ ਜੁੜੇ ਕਿਸੇ ਕੰਮ 'ਚ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ।
ਤੁਲਾ- ਪ੍ਰਬਲ ਸਿਤਾਰਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ ਅਤੇ ਵਿਜਈ ਰੱਖੇਗਾ, ਧਾਰਮਿਕ ਤੇ ਸਮਾਜਿਕ ਕੰਮਾਂ 'ਚ ਧਿਆਨ, ਸੋਚ 'ਚ ਗੰਭੀਰਤਾ ਰਹੇਗੀ।
ਬ੍ਰਿਸ਼ਚਕ- ਪੇਟ 'ਚ ਗੜਬੜੀ ਦਾ ਡਰ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖੋ, ਸਫ਼ਰ ਨਾ ਕਰੋ ਕਿਉਂਕਿ ਉਹ ਨੁਕਸਾਨ ਵਾਲਾ ਹੋਵੇਗਾ।
ਧਨ- ਵਪਾਰ ਤੇ ਕੰਮਕਾਜ ਦੀ ਦਸ਼ਾ ਚੰਗੀ, ਜਨਰਲ ਤੌਰ 'ਤੇ ਆਪ ਦਾ ਹਰ ਦਾਅ ਸਿੱਧਾ ਪਵੇਗਾ, ਤਬੀਅਤ 'ਚ ਖੁਸ਼ਦਿਲੀ, ਰੰਗੀਨੀ, ਜ਼ਿੰਦਾਦਿਲੀ ਰਹੇਗੀ।
ਮਕਰ- ਕਮਜ਼ੋਰ ਮਨੋਬਲ ਅਤੇ ਉਤਸ਼ਾਹੀਣਤਾ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ 'ਚ ਲੈਣ ਦਾ ਹੌਸਲਾ ਨਹੀਂ ਰੱਖੋਗੇ, ਪ੍ਰੇਸ਼ਾਨੀ-ਮਾਯੂਸੀ ਬਣੀ ਰਹੇਗੀ।
ਕੁੰਭ- ਧਾਰਮਿਕ ਤੇ ਸਮਾਜਿਕ ਕੰਮਾਂ 'ਚ ਧਿਆਨ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਸੰਤਾਨ ਸਹਿਯੋਗ ਦੇਵੇਗੀ ਅਤੇ ਆਪ ਦੇ ਕੰਮਾਂ ਨੂੰ ਸੰਵਾਰਨ 'ਚ ਮਦਦਗਾਰ ਹੋਵੇਗੀ।
ਮੀਨ- ਸਿਤਾਰਾ ਜਾਇਦਾਦੀ ਕੰਮ ਸੰਵਾਰਨ ਤੇ ਬਿਹਤਰੀ ਦੇ ਹਾਲਾਤ ਬਣਾਉਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ ਪਰ ਸੰਤਾਨ ਦਾ ਰੁਖ਼ ਮਿਲਿਆ-ਜੁਲਿਆ, ਕਦੀ ਨੈਗੇਟਿਵ ਤੇ ਕਦੀ ਪਾਜ਼ੇਟਿਵ ਜਿਹਾ ਰਹੇਗਾ।
21 ਅਪ੍ਰੈਲ, 2018, ਸ਼ਨੀਵਾਰ
 ਵਿਸਾਖ ਸੁਦੀ ਤਿਥੀ ਛੱਠ (ਸ਼ਾਮ 6.28 ਤਕ)
ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮੇਖ 'ਚ
ਚੰਦਰਮਾ ਮਿਥੁਨ 'ਚ
ਮੰਗਲ ਧਨ 'ਚ 
ਬੁੱਧ ਮੀਨ 'ਚ
ਗੁਰੂ ਤੁਲਾ 'ਚ
ਸ਼ੁੱਕਰ ਬ੍ਰਿਖ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ
ਬਿਕ੍ਰਮੀ ਸੰਮਤ : 2075, ਵਿਸਾਖ ਪ੍ਰਵਿਸ਼ਟੇ : 8, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 1 (ਵਿਸਾਖ), ਹਿਜਰੀ ਸਾਲ : 1439, ਮਹੀਨਾ : ਸ਼ਬਾਨ, ਤਰੀਕ : 4, ਨਕਸ਼ੱਤਰ : ਆਰਦਰਾ (ਸ਼ਾਮ 7.43 ਤਕ), ਯੋਗ : ਅਤਿਗੰਡ (ਸਵੇਰੇ 8.10 ਤਕ ਅਤੇ ਮਗਰੋਂ ਯੋਗ ਸੁਕਰਮਾ), ਚੰਦਰਮਾ : ਮਿਥੁਨ ਰਾਸ਼ੀ 'ਤੇ।  ਦਿਸ਼ਾ ਸ਼ੂਲ : ਪੂਰਬ ਤੇ ਈਸ਼ਾਨ (ਪੂਰਬ-ਉੱਤਰ) ਦਿਸ਼ਾ ਲਈ, ਰਾਹੂਕਾਲ : ਸਵੇਰੇ 9 ਤੋਂ ਸਾਢੇ ਦਸ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਰਾਮਾਨੁਜਾਚਾਰੀਆ ਜਯੰਤੀ, ਰਾਸ਼ਟਰੀ ਸ਼ਕ ਵਿਸਾਖ ਮਹੀਨਾ ਸ਼ੁਰੂ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ  ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)।