ਰਾਸ਼ੀਫਲ ਦੇ ਸਿਤਾਰੇ ਪ੍ਰਬਲ ਹੋਣ ਕਾਰਨ ਹੋ ਸਕਦਾ ਹੈ ਧਨ ਲਾਭ

3/31/2018 7:56:27 AM

ਮੇਖ- ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਮਨ ਵੀ ਕੁਝ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਅਤੇ ਡਾਵਾਂਡੋਲ ਜਿਹਾ ਰਹੇਗਾ।
ਬ੍ਰਿਖ- ਯਤਨ ਕਰਨ 'ਤੇ ਆਪ ਦੀ ਪਲਾਨਿੰਗ 'ਚੋਂ ਕੋਈ ਪੇਚੀਦਗੀ ਹਟੇਗੀ, ਜਨਰਲ ਤੌਰ 'ਤੇ ਆਪ ਦਾ ਕਦਮ ਬੜ੍ਹਤ ਵੱਲ ਰਹੇਗਾ, ਧਾਰਮਿਕ ਕੰਮਾਂ 'ਚ ਰੁਚੀ।
ਮਿਥੁਨ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਕਰਨ 'ਤੇ ਕੁਝ ਨਾ ਕੁਝ ਬਿਹਤਰੀ ਹੋਣ ਦੀ ਆਸ, ਇੱਜ਼ਤ-ਮਾਣ ਦੀ ਪ੍ਰਾਪਤੀ।
ਕਰਕ- ਵੱਡੇ ਲੋਕ ਆਪ ਦੇ ਪੱਖ ਤੇ ਨਜ਼ਰੀਏ ਵੱਲ ਧਿਆਨ ਦੇਣਗੇ, ਕੰਮਕਾਜੀ ਭੱਜ-ਦੌੜ ਵੀ ਚੰਗਾ ਨਤੀਜਾ ਦੇਵੇਗੀ, ਜਨਰਲ ਹਾਲਾਤ ਵੀ ਬਿਹਤਰ।
ਸਿੰਘ- ਸਿਤਾਰਾ ਧਨ ਲਾਭ ਅਤੇ ਕਾਰੋਬਾਰੀ ਕੰਮਾਂ ਲਈ ਤਾਂ ਸਹੀ ਹੈ, ਫਿਰ ਵੀ ਕੰਮਕਾਜੀ ਕੰਮਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਰਹੇਗੀ।
ਕੰਨਿਆ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ, ਪਤੀ-ਪਤਨੀ ਰਿਸ਼ਤਿਆਂ 'ਚ ਮਿਠਾਸ, ਸਦਭਾਓ ਰਹੇਗਾ।
ਤੁਲਾ- ਸਿਤਾਰਾ ਕਿਉਂਕਿ ਉਲਝਣਾਂ-ਝਮੇਲਿਆਂ ਵਾਲਾ ਹੈ, ਇਸ ਲਈ ਆਪਣੀ ਪਲਾਨਿੰਗ ਨੂੰ ਸੋਚ-ਸਮਝ ਕੇ ਅੱਗੇ ਵਧਾਓ, ਸਫ਼ਰ ਵੀ ਨੁਕਸਾਨ ਵਾਲਾ ਹੋ ਸਕਦਾ ਹੈ।
ਬ੍ਰਿਸ਼ਚਕ- ਕੰਸਲਟੈਂਸੀ, ਡੈਕੋਰੇਸ਼ਨ, ਗਾਰਮੈਂਟ, ਬੁਟੀਕ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਇੱਜ਼ਤ-ਮਾਣ ਦੀ ਪ੍ਰਾਪਤੀ।
ਧਨ- ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਕੁਝ ਨਾ ਕੁਝ ਸਫਲਤਾ ਤਾਂ ਜ਼ਰੂਰ ਮਿਲੇਗੀ, ਦੂਜਿਆਂ 'ਤੇ ਆਪ ਦਾ ਪ੍ਰਭਾਵ-ਦਬਦਬਾ-ਪੈਠ ਵੀ ਬਣੀ ਰਹੇਗੀ।
ਮਕਰ- ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਪੱਖੋਂ ਹਾਵੀ-ਪ੍ਰਭਾਵੀ, ਵਿਜਈ ਰੱਖੇਗਾ, ਧਾਰਮਿਕ ਅਤੇ ਸਮਾਜਿਕ ਕੰਮਾਂ 'ਚ ਧਿਆਨ, ਇੱਜ਼ਤ-ਮਾਣ ਦੀ ਪ੍ਰਾਪਤੀ।
ਕੁੰਭ- ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰਨਾ ਸਹੀ ਰਹੇਗਾ, ਦੂਜਿਆਂ 'ਤੇ ਜ਼ਿਆਦਾ ਭਰੋਸਾ ਨਾ ਕਰੋ, ਸਫ਼ਰ ਵੀ ਟਾਲ ਦਿਓ।
ਮੀਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਆਪੋਜ਼ਿਟ ਸੈਕਸ ਪ੍ਰਤੀ ਖਿੱਚ 'ਚ ਵਾਧਾ ਰਹੇਗਾ, ਮਨ 'ਚ ਸਫ਼ਰ ਦੀ ਚਾਹਤ ਰਹੇਗੀ।
31 ਮਾਰਚ, 2018, ਸ਼ਨੀਵਾਰ
 ਚੇਤ ਸੁਦੀ ਤਿਥੀ ਪੁੰਨਿਆ  (ਸ਼ਾਮ 6.07 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਮੀਨ 'ਚ
ਚੰਦਰਮਾ ਕੰਨਿਆ 'ਚ
ਮੰਗਲ ਧਨ 'ਚ 
ਬੁੱਧ ਮੀਨ 'ਚ
ਗੁਰੂ ਤੁਲਾ 'ਚ
ਸ਼ੁੱਕਰ ਮੇਖ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ

ਬਿਕ੍ਰਮੀ ਸੰਮਤ : 2075, ਚੇਤ ਪ੍ਰਵਿਸ਼ਟੇ : 18, ਰਾਸ਼ਟਰੀ ਸ਼ਕ ਸੰਮਤ : 1940, ਮਿਤੀ : 10 (ਚੇਤ), ਹਿਜਰੀ ਸਾਲ : 1439, ਮਹੀਨਾ : ਰਜ਼ਬ, ਤਰੀਕ : 12, ਨਕਸ਼ੱਤਰ : ਉੱਤਰਾ ਫਾਗੁਣੀ (ਸਵੇਰੇ 6.30 ਤਕ ਅਤੇ ਮਗਰੋਂ ਨਕਸ਼ੱਤਰ ਹਸਤ), ਯੋਗ : ਵ੍ਰਿਧੀ (ਸਵੇਰੇ 7.20 ਤਕ ਅਤੇ ਮਗਰੋਂ ਯੋਗ ਧਰੁਵ), ਚੰਦਰਮਾ : ਕੰਨਿਆ ਰਾਸ਼ੀ 'ਤੇ, ਭਦਰਾ ਰਹੇਗੀ (ਸਵੇਰੇ 6.51 ਤਕ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ (ਪੂਰਬ-ਉੱਤਰ) ਦਿਸ਼ਾ ਲਈ, ਰਾਹੂਕਾਲ : ਸਵੇਰੇ 9 ਤੋਂ ਸਾਢੇ 10 ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਚੇਤ ਪੁੰਨਿਆ, ਸ਼੍ਰੀ ਹਨੂਮਾਨ ਜਯੰਤੀ (ਦੱਖਣ-ਭਾਰਤ), ਵਿਸਾਖ ਸ਼ਨਾਨ ਸ਼ੁਰੂ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)