ਲਕਸ਼ਮੀ ਨੂੰ ਆਪਣੇ ਘਰ ਬੁਲਾਉਣ ਲਈ ਸ਼ਨੀਵਾਰ ਨੂੰ ਘਰ ''ਚੋਂ ਬਾਹਰ ਕੱਢੋ ਇਹ ਸਮਾਨ

3/23/2018 11:42:50 AM

ਜਲੰਧਰ— ਕਿਸੇ ਵੀ ਘਰ ਵਿਚ ਧਨ ਆਉਣ ਦਾ ਪ੍ਰਤੀਕ ਤਾਂ ਇਹੀ ਹੈ ਕਿ ਘਰ ਵਿਚ ਬੇਬਾਤ ਤਨਾਅ ਨਾ ਹੋਵੇ। ਪਰਿਵਾਰ ਦਾ ਹਰ ਮੈਂਬਰ ਖੁਦ ਕੰਮ ਵਿਚ ਲੱਗਾ ਹੋਵੇ। ਤੰਦੁਰੁਸਤ-ਖੁਸ਼ ਹੋਵੇ। ਘਰ ਇੰਨਾ ਦਮਕਦਾ ਹੋਵੇ ਕਿ ਬੀਮਾਰੀਆਂ ਕੋਲ ਨਾ ਆਉਣ। ਘਰ ਵਿਚ ਇੰਨਾ ਪੈਸਾ ਹੋਵੇ ਕਿ ਸਭ ਦੀ ਜਰੂਰਤਾਂ ਪੂਰੀ ਹੋਣ ਹੋਣ ਕਿਸੇ ਭੈੜੇ ਵਕਤ ਲਈ ਸਮਰੱਥ ਬਚਤ ਵੀ ਹੋਵੇ। ਘਰ ਵਿਚ ਖੁਸ਼ਹਾਲੀ ਆਉਣ ਦਾ ਮਤਲੱਬ ਇਹ ਵੀ ਹੈ ਕਿ ਘਰ ਵਿਚ ਮਹਿਲਾ-ਪੁਰਸ਼ 'ਚ ਤਾਲਮੇਲ ਹੋਵੇ। ਅਜਿਹੇ ਘਰ ਵਿਚ ਸੁਖ ਦੀ ਰੋਸ਼ਨੀ ਹੋਵੇਗੀ ਅਤੇ ਧਨ 'ਚ ਵੀ ਵਾਧਾ ਹੋਵੇਗਾ।
ਤੁਸੀਂ ਵੀ ਆਪਣੇ ਘਰ ਵਿਚ ਅਜਿਹਾ ਮਾਹੌਲ ਚਾਹੁੰਦੇ ਹੋ ਤਾਂ ਘਰ ਨੂੰ ਸਾਫ਼-ਸੁਥਰਾ ਰੱਖੋ। ਘਰ ਵਿਚ ਗੰਦਗੀ ਦਾ ਹੋਣਾ ਗਰੀਬੀ ਦੀ ਨਿਸ਼ਾਨੀ ਹੈ। ਘਰ ਵਿਚ ਰੱਖੀ ਗਈ ਛੋਟੀ ਤੋਂ ਛੋਟੀ ਚੀਜ਼ ਵਿਚ ਵੀ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਹੁੰਦੀ ਹੈ। ਜਿਸ ਦਾ ਪ੍ਰਭਾਵ ਪਰਿਵਾਰ ਵਿਚ ਰਹਿ ਰਹੇ ਸਾਰੇ ਮੈਬਰਾਂ 'ਤੇ ਪੈਂਦਾ ਹੈ। ਘਰ ਵਿਚ ਪਿਆ ਕੁਝ ਸਾਮਾਨ ਅਜਿਹਾ ਵੀ ਹੁੰਦਾ ਹੈ, ਜਿਸ ਨੂੰ ਘਰ ਵਿਚ ਰੱਖਣ ਨਾਲ ਮਹਾਲਕਸ਼ਮੀ ਆ ਜਾਂਦੀ ਹੈ। ਮਹਾਲਕਸ਼ਮੀ ਨੂੰ ਆਪਣੇ ਘਰ ਬੁਲਾਉਣ ਲਈ ਸ਼ਨੀਵਾਰ ਘਰ ਤੋਂ ਬਾਹਰ ਕਰੋ ਇਹ ਉਪਾਅ।
ਜੋਤਿਸ਼ ਵਿਦਵਾਨਾਂ ਦਾ ਮੰਨਣਾ ਹੈ ਦੀ ਸ਼ਨੀਵਾਰ ਦਾ ਦਿਨ ਕਬਾੜ ਵੇਚਣ ਲਈ ਸਭ ਤੋਂ ਉੱਤਮ ਹੈ। ਜੋਤਿਸ਼ਸ਼ਾਸਤਰ 'ਤੇ ਆਧਾਰਿਤ ਗ੍ਰੰਥ ਜਾਤਕ ਉਤਪੰਨ 'ਚ ਕਿਹਾ ਗਿਆ ਹੈ, ਸ਼ਨੀਵਾਰ ਨੂੰ ਘਰ ਦਾ ਕਬਾੜ ਵੇਚਣ ਨਾਲ ਤਨਾਅ, ਕਲੇਸ਼ ਅਤੇ ਦੁਖ ਖ਼ਤਮ ਹੁੰਦੇ ਹਨ। ਮਾਨਤਾ ਹੈ ਸ਼ਨੀ ਕਬਾੜ, ਬੇਕਾਰ ਸਾਮਾਨ ਅਤੇ ਪੁਰਾਣੀ ਵਸਤੂਆਂ ਦੇ ਕਾਰਕ ਗ੍ਰਹਿ ਹਨ। ਜਿਨ੍ਹਾਂ ਦੀ ਕੁੰਡਲੀ ਵਿਚ ਸ਼ਨੀ ਦਾ ਯੋਗ ਚੱਲ ਰਿਹਾ ਹੋਵੇ, ਉਨ੍ਹਾਂ ਨੂੰ ਆਪਣੇ ਘਰ 'ਚੋਂ ਕਬਾੜ ਸ਼ਨੀਵਾਰ ਦੇ ਦਿਨ ਜਰੂਰ ਬਾਹਰ ਕਰ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਘਰ ਵਿਚ ਚੋਰੀ ਅਤੇ ਐਕਸੀਡੈਂਟ ਤੋਂ ਵੀ ਸੁਰੱਖਿਆ ਹੁੰਦੀ ਹੈ।

ਸ਼ਨੀਵਾਰ ਦੇ ਦਿਨ ਸਵੇਰੇ ਪੁਰਾਣੇ ਸਫੈਦ ਕਾਲੇ ਕੱਪੜੇ, ਪੁਰਾਣੇ ਸਟੀਲ ਦੇ ਬਰਤਨ ਦਾਨ ਕਰਨ ਨਾਲ ਅਤੇ ਪੁਰਾਣੀ ਲੱਕੜੀ ਦਾ ਫਰਨੀਚਰ ਦਾਨ ਕਰਨ ਨਾਲ ਜ਼ਿੰਦਗੀ ਦੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਸ਼ਨੀਵਾਰ ਦੀ ਸ਼ਾਮ ਨੂੰ ਬੰਦ ਪਈ ਹੋਈ ਘੜੀ, ਜੰਗ ਲੱਗਿਆ ਲੋਹੇ ਦਾ ਸਾਮਾਨ ਅਤੇ ਭਬਰੇ ਕੱਪੜੇ ਕਿਸੇ ਸਫਾਈ ਕਰਮਚਾਰੀ ਨੂੰ ਦਾਨ ਕਰਵ ਵੀਲ ਤੰਤਰ-ਮੰਤਰ ਤੋਂ ਮੁਕਤੀ ਮਿਲਦੀ ਹੈ।
ਧਿਆਨ ਰੱਖੋ— ਸ਼ਨੀਵਾਰ ਨੂੰ ਸਵੇਰੇ-ਸਵੇਰੇ ਸਾਰੇ ਘਰ ਦੀ ਚੰਗੀ ਤਰ੍ਹਾਂ ਸਫਾਈ ਕਰੋ। ਕੋਈ ਵੀ ਕੋਨਾ ਛੁੱਟਣਾ ਨਹੀਂ ਚਾਹੀਦਾ ਹੈ।
ਘਰ ਦੀ ਛੱਤ 'ਤੇ ਕਬਾੜ ਅਤੇ ਬੇਕਾਰ ਸਾਮਾਨ ਇਕੱਠਾ ਨਾ ਕਰੋ।
ਬਿ‌ਜਲੀ ਦੇ ਖ਼ਰਾਬ ਸਮਾਨ ਨੂੰ ਠੀਕ ਕਰਵਾਓ ਜਾਂ ਕਬਾੜ ਵਿਚ ਦੇ ਦਿਓ।