ਨਵਰਾਤਰੇ ਦੇ ਛੇਵੇਂ ਦਿਨ ਕਰੋ ਮਾਤਾ ਕਾਤਯਾਯਨੀ ਦੀ ਪੂਜਾ, ਦੁੱਖਾਂ ਤੋਂ ਮਿਲੇਗਾ ਛੁਟਕਾਰਾ

3/23/2018 9:26:04 AM

ਨਵੀਂ ਦਿੱਲੀ— ਨਰਾਤਿਆਂ ਦਾ ਛੇਵਾਂ ਦਿਨ ਮਾਤਾ ਕਾਤਯਾਯਨੀ ਦੀ ਉਪਾਸਨਾ ਦਾ ਦਿਨ ਹੁੰਦਾ ਹੈ। ਮਾਤਾ ਦਾ ਇਹ ਸਵਰੂਪ ਬਹੁਤ ਹੀ ਸੋਹਣਾ ਹੈ। ਅਜਿਹੀ ਮਾਨਤਾ ਹੈ ਕਿ ਮਹਾਰਿਸ਼ੀ ਕਾਤਯਾਯਨ ਨੇ ਮਾਤਾ ਭਗਵਤੀ ਨੂੰ ਆਪਣੀ ਪੁੱਤਰੀ ਦੇ ਰੂਪ ਵਿਚ ਪਾਉਣ ਲਈ ਕਠੋਰ ਤਪੱਸਿਆ ਕੀਤੀ ਸੀ। ਮਹਾਰਿਸ਼ੀ ਦੀ ਤਪੱਸਿਆ ਤੋਂ ਖੁਸ਼ ਹੋ ਕੇ ਭਗਵਤੀ ਨੇ ਉਨ੍ਹਾਂ ਨੂੰ ਪੁੱਤਰੀ ਦਾ ਵਰਦਾਨ ਦਿੱਤਾ। ਮਹਾਰਿਸ਼ੀ ਕਾਤਯਾਯਨ ਦੇ ਨਾਂ 'ਤੇ ਹੀ ਇਨ੍ਹਾਂ ਦਾ ਨਾਮ ਕਾਤਯਾਯਨੀ ਰੱਖਿਆ ਗਿਆ।
ਮਾਂ ਕਾਤਯਾਯਨੀ ਦਾ ਰੂਪ ਬਹੁਤ ਹੀ ਮਨਭਾਉਂਦਾ ਹੈ। ਮਾਤਾ ਕਾਤਯਾਯਨੀ ਸ਼ੇਰ 'ਤੇ ਸਵਾਰ ਰਹਿੰਦੀ ਹੈ। ਇਨ੍ਹਾਂ ਦੀਆਂ ਚਾਰ ਬਾਹਾਂ ਹਨ। ਮਾਤਾ ਕਾਤਯਾਯਨੀ ਦਾ ਸਵਰੂਪ ਬਹੁਤ ਹੀ ਚਮਕੀਲਾ ਹੈ। ਉਨ੍ਹਾਂ ਦੇ ਖੱਬੇ ਪਾਸੇ ਉਪਰ ਵਾਲੇ ਹੱਥ ਵਿਚ ਤਲਵਾਰ ਅਤੇ ਥੱਲੇ ਵਾਲੇ ਹੱਥ ਵਿਚ ਕਮਲ ਦਾ ਫੁੱਲ ਸੁਸ਼ੋਭਿਤ ਹੈ।
ਮਾਤਾ ਕਾਤਯਾਯਨੀ ਦੀ ਪੂਜਾ ਉਪਾਸਨਾ ਕਰਨ ਨਾਲ ਮਨੁੱਖ ਨੂੰ ਮੁਸ਼ਕਲ ਤੋਂ ਮੁਸ਼ਕਲ ਕੰਮ ਵਿਚ ਆਸਾਨੀ ਨਾਲ ਸਫਲਤਾ ਮਿਲਦੀ ਹੈ। ਇਨ੍ਹਾਂ ਦੇ ਪੂਜਨ ਨਾਲ ਸ਼ਕਤੀ ਦਾ ਸੰਚਾਰ ਹੁੰਦਾ ਹੈ। 
ਜੋ ਭਗਤ ਸੱਚੇ ਮਨ ਨਾਲ ਮਾਂ ਦਾ ਧਿਆਨ ਕਰਦਾ ਹੈ ਉਸ ਦੇ ਰੋਗਾਂ ਅਤੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਭਗਵਾਨ ਕ੍ਰਿਸ਼ਨ ਨੂੰ ਪਤੀ ਰੂਪ ਵਿਚ ਪਾਉਣ ਲਈ ਗੋਪੀਆਂ ਨੇ ਮਾਤਾ ਕਾਤਯਾਯਨੀ ਦੀ ਪੂਜਾ ਕੀਤੀ ਸੀ। 
ਮਾਤਾ ਕਾਤਯਾਯਨੀ ਦੀ ਭਗਤੀ ਪਾਉਣ ਲਈ ਅਤੇ ਹਰ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਨਰਾਤਿਆਂ ਦੇ ਛੇਵੇਂ ਦਿਨ ਇਸ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। 
ਚਨ੍ਰਦ੍ਰਰਹਾਸੋਜ੍ਰਜਵਲਕਰਾ ਸ਼ਾਈਲਵਰਾਵਾਹਨਾ।
ਕਾਤਯਾਯਨੀ ਸ਼ੁਭੰ ਦਦਯਾਦ੍ਰਦੇਵੀ ਦਾਨਵਘਾਤਿਨੀ