ਇਨ੍ਹਾਂ ਥਾਂਵਾ 'ਤੇ ਰੱਖੋ ਐਕੁਏਰੀਅਮ, ਨਹੀਂ ਆਵੇਗੀ ਘਰ 'ਚ ਨਕਾਰਾਤਮਕ ਊਰਜਾ

2/23/2018 4:47:59 PM

ਨਵੀਂ ਦਿੱਲੀ— ਘਰ ਨੂੰ ਸਜਾਉਣ ਲਈ ਲੋਕ ਕਈ ਤਰ੍ਹਾਂ ਦੇ ਸਾਮਾਨ ਦੀ ਵਰਤੋਂ ਕਰਦੇ ਹਨ। ਕੁਝ ਲੋਕ ਕੁਦਰਤੀ ਤਰੀਕਿਆਂ ਨਾਲ ਜੁੜੇ ਰਹਿਣ ਲਈ ਘਰ 'ਚ ਐਕੁਏਰੀਅਮ ਰੱਖਦੇ ਹਨ। ਇਸ 'ਚ ਰੰਗ ਬਿਰੰਗੀ ਅਤੇ ਪਿਆਰੀ-ਪਿਆਰੀ ਮੱਛੀਆਂ ਘਰ ਦੀ ਸਾਜ ਸਜਾਵਟ ਨੂੰ ਹੋਰ ਵੀ ਵਧਾ ਦਿੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਘਰ 'ਚ ਰੱਖਣ ਨਾਲ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ ਪਰ ਗਲਤ ਤਰੀਕਿਆਂ ਨਾਲ ਇਸ ਨੂੰ ਰੱਖਣ ਨਾਲ ਘਰ 'ਚ ਨਾਕਾਰਾਤਮਕ ਊਰਜਾ ਵੀ ਆ ਸਕਦੀ ਹੈ। ਜੇ ਤੁਹਾਡੇ ਘਰ 'ਚ ਵੀ ਐਕੁਏਰੀਅਮ ਹੈ ਤਾਂ ਅਜਿਹੇ 'ਚ ਤੁਹਾਨੂੰ ਵਾਸਤੂ ਟਿਪਸ ਫੋਲੋ ਕਰਨੇ ਚਾਹੀਦੇ ਹਨ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਨੈਗੇਟਿਵ ਐਨਰਜੀ ਨੂੰ ਦੂਰ ਕਰਨ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾ ਸਕਦੇ ਹੋ।
1. ਐਕੁਏਰੀਅਮ 'ਚ ਮੱਛੀਆਂ ਰੱਖਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਕਦੇ ਵੀ ਨਾਰੰਗੀ ਰੰਗ ਦੀਆਂ ਮੱਛੀਆਂ ਨੂੰ ਇਕੱਲੇ ਨਾ ਰੱਖੋ। ਜੇ ਤੁਹਾਨੂੰ ਇਸ ਰੰਗ ਦੀਆਂ ਮੱਛੀਆਂ ਚੰਗੀਆਂ ਲੱਗਦੀਆਂ ਹਨ ਤਾਂ ਉਨ੍ਹਾਂ ਨਾਲ ਕਾਲੀਆਂ ਮੱਛੀਆਂ ਜ਼ਰੂਰ ਰੱਖੋ। ਅਜਿਹਾ ਕਰਨ ਨਾਲ ਘਰ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ।

PunjabKesari
2. ਐਕੁਏਰੀਅਮ ਨੂੰ ਹਮੇਸ਼ਾ ਉੱਤਰ ਜਾਂ ਪੂਰਬ ਦਿਸ਼ਾ 'ਚ ਹੀ ਰੱਖੋ। ਮੱਛੀਆਂ ਨੂੰ ਇਸ ਤਰ੍ਹਾਂ ਰੱਖਣ ਨਾਲ ਘਰ 'ਚ ਰਹਿਣ ਵਾਲੇ ਲੋਕਾਂ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਭੁੱਲ ਕੇ ਵੀ ਐਕੁਏਰੀਅਮ ਨੂੰ ਘਰ ਦੇ ਵਿਚੋ-ਵਿਚ ਨਾ ਰੱਖੋ।
3. ਰਾਤ ਦੇ ਸਮੇਂ ਐਕੁਏਰੀਅਮ ਵਾਲੇ ਹਿੱਸੇ ਦੀ ਲਾਈਟ ਬੰਦ ਨਾ ਕਰੋ। ਹਮੇਸ਼ਾ ਲਾਈਟ ਨੂੰ ਜਗਾ ਕੇ ਹੀ ਰੱਖੋ, ਅਜਿਹਾ ਕਰਨ ਨਾਲ ਘਰ 'ਚ ਕਿਸੇ ਵੀ ਤਰ੍ਹਾਂ ਦੀ ਨਾਕਾਰਾਤਮਕ ਊਰਜਾ ਪ੍ਰਵੇਸ਼ ਨਹੀਂ ਕਰਦੀ।

PunjabKesari
4. ਘਰ 'ਚ ਰੰਗ-ਬਿਰੰਗੀ ਮੱਛੀਆਂ ਨੂੰ ਇਕੱਠਾ ਰੱਖਣ ਨਾਲ ਪਰਿਵਾਰ ਦੇ ਮੈਂਬਰ ਹਮੇਸ਼ਾ ਐਜੁਕੇਟ ਰਹਿੰਦੇ ਹਨ। ਇਸ ਲਈ ਆਪਣੇ ਐਕੁਏਰੀਅਮ 'ਚ ਹਮੇਸ਼ਾ ਰੰਗ-ਬਿਰੰਗੀ ਮੱਛੀਆਂ ਹੀ ਰੱਖੋ। ਇਸ ਨਾਲ ਐਕੁਏਰੀਅਮ ਵੀ ਡੈਕੋਰੇਟਿਵ ਲੱਗਦਾ ਹੈ।
5. ਐਕੁਏਰੀਅਮ ਨੂੰ ਰਸੋਈ ਜਾਂ ਬੈੱਡਰੂਮ 'ਚ ਰੱਖਣ ਨਾਲ ਘਰ 'ਚ ਨੈਗੇਟਿਵ ਐਨਰਜੀ ਆਉਂਦੀ ਹੈ ਅਤੇ ਨਾਲ ਹੀ ਇਸ ਨਾਲ ਪਰਿਵਾਰ ਦੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਵਾਸਤੂ ਦੇ ਮੁਤਾਬਕ ਰਸੋਈ ਜਾਂ ਬੈੱਡਰੂਮ 'ਚ ਐਕੁਏਰੀਅਮ ਰੱਖਣ ਦੀ ਬਜਾਏ ਡ੍ਰਾਇੰਗ ਰੂਮ ਜਾਂ ਹਾਲ 'ਚ ਰੱਖੋ।

PunjabKesari