ਜੋਤਿਸ਼ ਨਾਲ ਜਾਣੋ ਕਿ ਤੁਹਾਡੀ ਕਿਸਮਤ ''ਚ ਹੈ ਖੁਦ ਦੇ ਮਕਾਨ ਦਾ ਯੋਗ

2/23/2018 12:35:14 PM

ਨਵੀਂ ਦਿੱਲੀ— ਚਾਹੇ ਛੋਟਾ ਜਾਂ ਵੱਡਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ ਪਰ ਇਸ ਗੱਲ ਦਾ ਪਤਾ ਲਗਾ ਪਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਉਸ ਦੇ ਨਸੀਬ 'ਚ ਘਰ ਦਾ ਸੁੱਖ ਹੈ ਜਾਂ ਨਹੀਂ। ਕਿਉਂਕਿ ਹਰੇਕ ਵਿਅਕਤੀ ਕਿਸੇ ਵੀ ਤਰ੍ਹਾਂ ਨਾਲ ਆਪਣਾ ਘਰ ਬਣਾਵਾਉਣਾ ਚਾਹੁੰਦਾ ਹੁੰਦਾ ਹੈ। ਇਸ ਲਈ ਉਸ ਹਰ ਤਰ੍ਹਾਂ ਦਾ ਕੋਸ਼ਿਸ਼ ਕਰਦਾ ਹੈ ਪਰ ਕਿਸੇ ਦਾ ਇਹ ਸੁਪਨਾ ਪੂਰਾ ਹੁੰਦਾ ਹੈ ਤਾਂ ਕਿਸੇ ਦਾ ਅਧੂਰਾ ਰਹਿ ਜਾਂਦਾ ਹੈ। ਜਿੱਥੇ ਲੋਕ ਆਪਣਾ ਘਰ ਬਣਵਾਉਣ ਦੀਆਂ ਤਮਾਮ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਫਲ ਨਹੀਂ ਹੋ ਪਾਉਂਦੇ ਉਂਝ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਇਸ ਬਾਰੇ ਕਦੇ ਸੋਚਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਪੈਂਦੀ ਕਿਉਂਕਿ ਉਨ੍ਹਾਂ ਨੂੰ ਸਾਰੀ ਸੁੱਖ ਸਹੂਲਤ ਵਿਰਾਸਤ 'ਚ ਮਿਲੀ ਹੁੰਦੀ ਹੈ।
ਪਰ ਅਖੀਰ ਅਜਿਹਾ ਕਿਉਂ ਹੁੰਦਾ ਹੈ ਇਹ ਇਕ ਵਿਚਾਰ ਵਾਲਾ ਸਵਾਲ ਮੰਨਿਆ ਜਾਂਦਾ ਹੈ। ਤੁਹਾਨੂੰ ਇਸ 'ਤੇ ਜ਼ਿਆਦਾ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਦਾ ਉੱਤਰ ਤੁਹਾਨੂੰ ਜੋਤਿਸ਼ ਤੋਂ ਮਿਲ ਸਕਦਾ ਹੈ। ਕਿਸੇ ਵਿਅਕਤੀ ਦੀ ਜਨਮ ਕੁੰਡਲੀ 'ਚ ਮੌਜੂਦ ਗ੍ਰਹਿ ਆਦਿ ਨਾਲ ਫਲਾਦੇਸ਼ ਕੀਤਾ ਜਾ ਸਕਦਾ ਹੈ ਕਿ ਵਿਅਕਤੀ ਆਪਣੇ ਸੁਪਨੇ ਦਾ ਘਰ ਬਣਾ ਪਾਏਗਾ ਜਾਂ ਨਹੀਂ। ਕੁੰਡਲੀ ਦੇ ਭਾਵ ਅਤੇ ਗ੍ਰਹਿ ਸਥਿਤੀ ਕਿਸੇ ਵਿਅਕਤੀ ਨੂੰ ਆਪਣਾ ਮਕਾਨ ਬਣਾਉਣ 'ਚ ਸਫਲਤਾ ਮਿਲੇਗੀ ਜਾਂ ਨਹੀਂ। ਇਸ ਲਈ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਕੁੰਡਲੀ ਦਾ ਚੋਥਾ ਭਾਵ। ਇਹ ਭਾਵ ਸੰਪਤੀ ਦਾ ਭਾਵ ਹੁੰਦਾ ਹੈ। ਇਹ ਭਾਵ ਜਿੰਨਾ ਬਲੀ ਹੁੰਦਾ ਹੈ ਉਨ੍ਹਾਂ ਹੀ ਇਹ ਭਵਨ ਨਿਰਮਾਣ ਹੋਣ ਦੇ ਯੋਗ ਵੀ ਪ੍ਰਬਲ ਹੁੰਦੇ ਹਨ। ਇਸ ਦੇ ਨਾਲ ਹੀ ਇਸ ਭਾਵ ਦਾ ਸੁਆਮੀ ਮਤਲੱਬ ਚਤੁਰਥੇਸ਼ ਦੇ ਨਾਲ ਇਸ ਭਾਵ 'ਚ ਬੈਠਾ ਹੁੰਦਾ ਹੈ।
ਇਸ ਭਾਵ ਦਾ ਸੁਆਮੀ ਮੰਗਲ ਹੁੰਦਾ ਹੈ। ਜਿਨ੍ਹਾਂ ਦੀ ਸਥਿਤੀ ਦਾ ਹੀ ਪ੍ਰਭਾਵ ਪੈਂਦਾ ਹੈ। ਕਿਉਂਕਿ ਇਸ ਭਾਵ ਨਾਲ ਹੀ ਭੂਮੀ ਅਤੇ ਭਵਨ ਦਾ ਕਾਰਕ ਮੰਗਲ ਹੀ ਹੁੰਦਾ ਹੈ। ਉਂਝ ਤਾਂ ਜੇ ਮੰਗਲ ਇਕੱਲਾ ਇਸ ਭਾਵ 'ਚ ਹੋਵੇ ਤਾਂ ਵੀ ਚੰਗੇ ਨਤੀਜੇ ਨਹੀਂ ਦਿੰਦਾ। ਅਜਿਹੇ ਵਿਅਕਤੀ ਦਾ ਜੇਕਰ ਮਕਾਨ ਬਣ ਵੀ ਜਾਵੇ ਤਾਂ ਵੀ ਉਹ ਪ੍ਰੇਸ਼ਾਨ ਹੀ ਰਹਿੰਦਾ ਹੈ। ਇਸ ਲਈ ਮੰਗਲ ਦਾ ਸ਼ੁੱਭ ਅਤੇ ਬਲੀ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਮਕਾਨ ਬਣਾਉਣ ਅਤੇ ਉਸ ਦਾ ਸੁੱਖ ਭੋਗਨ 'ਚ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। 
ਕਦੋਂ ਬਣੇਗਾ ਮਕਾਨ 
ਜੋਤਿਸ਼ 'ਚ ਮੰਗਲ ਨੂੰ ਭੂਮੀ ਅਤੇ ਭਵਨ ਦੇ ਨਾਲ ਚੋਥੇ ਭਵਨ ਭਾਵ ਦਾ ਕਾਰਨ ਮੰਨਿਆ ਗਿਆ ਹੈ। ਤਾਂ ਸ਼ਨੀ ਨੂੰ ਕਿਸੇ ਵੀ ਤਰ੍ਹਾਂ ਦੇ ਨਿਰਮਾਣ ਦਾ ਕਾਰਕ ਹੈ। ਇਸ ਲਈ ਮੰਗਲ ਅਤੇ ਸ਼ਨੀ ਦੀ ਦਸ਼ਾ ਅਤੇ ਅੰਤਰਦਸ਼ਾ ਮਕਾਨ ਬਣਾਉਣ ਦੇ ਸਮੇਂ ਨੂੰ ਦੱਸਦੀ ਹੈ। 
ਪੈਤ੍ਰਿਕ ਸੰਪਤੀ 
ਕਈ ਅਜਿਹੇ ਜਾਤਰ ਵੀ ਹੁੰਦੇ ਹਨ ਜਿਨ੍ਹਾਂ ਨੂੰ ਪੈਤ੍ਰਿਕ ਸੰਪਤੀ ਮਿਲ ਜਾਂਦੀ ਹੈ ਪਰ ਉਹ ਉਨ੍ਹਾਂ ਦੇ ਸੁੱਖ ਤੋਂ ਹਮੇਸ਼ਾ ਵੰਚਿਤ ਰਹਿ ਜਾਂਦੇ ਹਨ। ਅਜਿਹੇ 'ਚ ਲੋਕਾਂ ਦੇ ਕਿਸੇ ਬਣ ਜਾਂਦੇ ਹਨ ਕਿਉਂਕਿ ਸੰਪਤੀ ਹੁੰਦੇ ਹੋਏ ਵੀ ਉਸ ਨੂੰ ਵੰਚਿਤ ਕਰ ਦਿੱਤਾ ਜਾਂਦਾ ਹੈ। ਜਾਂ ਫਿਰ ਅਜਿਹਾ ਕਹਿ ਸਕਦੇ ਹਾਂ ਕਿ ਆਪਣੇ ਕਰਮਾ ਦੇ ਕਾਰਨ ਉਹ ਉਸ ਨੂੰ ਗਵਾ ਬੈਠਦੇ ਹਨ। 
ਅਜੇਹ 'ਚ ਇਹ ਦੇਖਣਾ ਜ਼ਰੂਰੀ ਹੁੰਦਾ ਹੈ ਕਿ ਕੁੰਡਲੀ 'ਚ ਬ੍ਰਹਿਸਪਤੀ ਦਾ ਅਸ਼ਟਮ ਭਾਵ ਅਤੇ ਅਸ਼ਟਮੇਸ਼ ਦਾ ਕਿਹੋ ਜਿਹਾ ਸਬੰਧ ਨਿਰਮਿਤ ਹੋ ਰਿਹਾ ਹੈ। ਜੇਕਰ ਇਹ ਸਬੰਧ ਸ਼ੁੱਭ ਹੈ ਤਾਂ ਅਜਿਹੇ ਵਿਅਕਤੀ ਜ਼ਰੂਰ ਪੈਤ੍ਰਿਕ ਸੰਪਤੀ ਪ੍ਰਾਪਤ ਕਰਦੇ ਹਨ ਅਤੇ ਉਨ੍ਹਾਂ ਨੂੰ ਸੁੱਖ ਭੋਗ ਸਕਦੇ ਹਨ। ਇਸ ਦੇ ਉਲਟ ਫਲ ਅਜਿਹੇ ਜਾਤਕ ਨੂੰ ਮਿਲਦੇ ਹਨ ਜਿਸ ਦੀ ਕੁੰਡਲੀ 'ਚ ਬ੍ਰਹਿਸਪਤੀ ਦਾ ਅਸ਼ਟਮ ਭਾਵ ਨਾਲ ਅਸ਼ੁੱਭ ਸਬੰਧ ਬਣ ਰਿਹਾ ਹੋਵੇ।