ਵਾਸਤੂ : ਇਨ੍ਹਾਂ ਕੰਮਾਂ ਨੂੰ ਕਰਨ ਲਈ ਇਹ ਦਿਸ਼ਾਵਾਂ ਮੰਨੀਆਂ ਜਾਂਦੀਆਂ ਹਨ ਸ਼ੁੱਭ

2/22/2018 12:11:11 PM

ਜਲੰਧਰ— ਵਾਸਤੂ ਅਨੁਸਾਰ ਵਿਅਕਤੀ ਦੀ ਹਰ ਪ੍ਰਤੀਕਿਰਿਆ 'ਤੇ ਦਿਸ਼ਾਵਾਂ ਦਾ ਬਹੁਤ ਪ੍ਰਭਾਵ ਪੈਂਦਾ ਹੈ। ਇਸ ਦੇ ਮੁਤਾਬਕ ਹਰ ਇਕ ਦਿਸ਼ਾ ਦਾ ਸੰਬੰਧ ਕਈ ਤਰ੍ਹਾਂ ਦੀਆਂ ਊਰਜਾਵਾਂ ਨਾਲ ਹੁੰਦਾ ਹੈ। ਇਹ ਊਰਜਾਵਾਂ ਇੰਨੀਆਂ ਪ੍ਰਭਾਵਸ਼ਾਲੀਆਂ ਹੁੰਦੀਆਂ ਹਨ ਕਿ ਵਿਅਕਤੀ ਦੀ ਸਫਲਤਾ-ਅਸਫਲਤਾ 'ਤੇ ਆਪਣਾ ਗਹਿਰਾ ਪ੍ਰਭਾਵ ਪਾਉਂਦੀਆਂ ਹਨ। ਇਸ ਕਾਰਨ ਹੀ ਵਾਸਤੂ 'ਚ ਹਰ ਕੰਮ ਕਰਨ ਤੋਂ ਪਹਿਲਾਂ ਠੀਕ ਦਿਸ਼ਾ ਦਾ ਸੰਗ੍ਰਹਿ ਕਰਨ ਦਾ ਇੰਨਾ ਮਹੱਤਵ ਮੰਨਿਆ ਜਾਂਦਾ ਹੈ। ਤਾਂ ਜੇਕਰ ਤੁਸੀਂ ਵੀ ਆਪਣੇ ਜੀਵਨ 'ਚ ਸਫਲਤਾ ਪਾਉਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਗਏ ਇਸ ਨਿਯਮਾਂ ਨੂੰ ਜ਼ਰੂਰ ਆਪਣਾਓ।
ਜਾਣੋ ਕਿਹੜੇ ਕੰਮ ਕਰਨ ਲਈ ਕਿਸ ਦਿਸ਼ਾ ਨੂੰ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ।
— ਦੁਕਾਨ ਜਾਂ ਦਫਤਰ 'ਚ ਕੰਮ ਕਰਦੇ ਸਮੇਂ ਉੱਥੋਂ ਦੇ ਮੁਖੀ ਦਾ ਮੂੰਹ ਹਮੇਸ਼ਾ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਸ ਨਾਲ ਕੰਮ 'ਚ ਹਮੇਸ਼ਾ ਸਫਲਤਾ ਮਿਲਦੀ ਹੈ।
— ਘਰ 'ਚ ਟੀ. ਵੀ. ਅਜਿਹੀ ਜਗ੍ਹਾ ਲਗਾਓ ਕਿ ਟੀ. ਵੀ. ਦੇਖਦੇ ਹੋਏ ਘਰ ਦੇ ਮੈਬਰਾਂ ਦਾ ਚਿਹਰਾ ਦੱਖਣ ਜਾਂ ਉੱਤਰ-ਦੱਖਣ ਦਿਸ਼ਾ ਵੱਲ ਹੋਵੇ।
— ਭੋਜਨ ਖਾਂਦੇ ਸਮੇਂ ਮੂੰਹ ਪੂਰਬ ਅਤੇ ਉੱਤਰ ਦਿਸ਼ਾ ਵੱਲ ਹੋਣਾ ਸਭ ਤੋਂ ਚੰਗਾ ਹੁੰਦਾ ਹੈ। ਇਸ ਨਾਲ ਸਰੀਰ ਨੂੰ ਭੋਜਨ ਤੋਂ ਮਿਲਣ ਵਾਲੀ ਊਰਜਾ ਪੂਰੀ ਤਰ੍ਹਾਂ ਨਾਲ ਮਿਲ ਜਾਂਦੀ ਹੈ।
— ਘਰ 'ਚ ਪੜ੍ਹਾਈ ਕਰ ਰਹੇ ਬੱਚਿਆਂ ਦਾ ਮੂੰਹ ਪੂਰਬ ਦਿਸ਼ਾ ਵੱਲ ਹੋਵੇ ਤਾਂ ਇਹ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਇਸ ਨਾਲ ਬੱਚਿਆਂ ਦਾ ਮਨ ਪੂਰੀ ਤਰ੍ਹਾਂ ਨਾਲ ਪੜ੍ਹਾਈ 'ਚ ਲੱਗ ਪਾਉਂਦਾ ਹੈ।
— ਕਿਸੇ ਵੀ ਨਵੇਂ ਕੰਮ ਦੀ ਸ਼ੁਰੂਵਾਤ ਉੱਤਰ ਦਿਸ਼ਾ ਵੱਲ ਮੂੰਹ ਰੱਖ ਕੇ ਹੀ ਕਰਨੀ ਚਾਹੀਦੀ ਹੈ। ਉੱਤਰ ਦਿਸ਼ਾ ਨੂੰ ਸਫਲਤਾ ਦੀ ਦਿਸ਼ਾ ਮੰਨਿਆ ਜਾਂਦਾ ਹੈ।
— ਖਾਨਾ ਬਣਾਉਂਦੇ ਸਮੇਂ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਖਾਨਾ ਬਣਾਉਣ ਵਾਲੇ ਦਾ ਮੂੰਹ ਪੂਰਬ ਜਾਂ ਉੱਤਰ-ਪੂਰਬ ਦਿਸ਼ਾ ਵੱਲ ਹੋਵੇ।
— ਸੌਂਦੇ ਸਮੇਂ ਦੱਖਣ ਦਿਸ਼ਾ ਵੱਲ ਸਿਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਹੋਰ ਦਿਸ਼ਾ 'ਚ ਸਿਰ ਕਰਕੇ ਸੌਂਣਾ ਬੁਰਾ ਮੰਨਿਆ ਜਾਂਦਾ ਹੈ।
— ਘਰ ਦੀ ਉਤਰ ਅਤੇ ਦੱਖਣ ਦਿਸ਼ਾ ਵੱਲ ਮੇਨ ਗੇਟ ਨਹੀਂ ਬਣਾਉਣਾ ਚਾਹੀਦਾ ਹੈ, ਨਾ ਹੀ ਇਸ ਦਿਸ਼ਾਵਾਂ 'ਚ ਬਾਲਕਨੀ ਹੋਣੀ ਚਾਹੀਦੀ ਹੈ। ਜੇਕਰ ਅਜਿਹਾ ਹੋਵੇ ਤਾਂ ਉਨ੍ਹਾਂ 'ਤੇ ਹਮੇਸ਼ਾ ਪਰਦਾ ਲਗਾ ਕੇ ਰੱਖਣਾ ਚਾਹੀਦਾ ਹੈ।