ਘਰ ''ਚ ਬੈੱਡਰੂਮ ਦੀਆਂ ਇਨ੍ਹਾਂ ਚੀਜ਼ਾਂ ''ਤੇ ਦਿਓ ਧਿਆਨ ਦੁੱਖਾਂ ਦਾ ਹੋਵੇਗਾ ਨਾਸ਼

2/20/2018 12:15:14 PM

ਨਵੀਂ ਦਿੱਲੀ— ਵਾਸਤੂ ਸ਼ਾਸਤਰ 'ਚ ਘਰ ਨੂੰ ਲੈ ਕੇ ਕਈ ਉਪਾਅ ਆਦਿ ਦੱਸੇ ਗਏ ਹਨ ਜਿਨ੍ਹਾਂ ਨੂੰ ਅਪਣਾਉਣ ਨਾਲ ਘਰ ਦੀ ਸੁੱਖ-ਸਮਰਿੱਧੀ 'ਚ ਵਾਧਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਵਾਸਤੂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਘਰ ਦੇ ਬੈੱਡਰੂਮ 'ਤੇ ਪੈਂਦਾ ਹੈ। ਇਸ ਲਈ ਘਰ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਬੈੱਡਰੂਮ ਨੂੰ ਸਜਾਉਂਦੇ ਸਮੇਂ ਵੀ ਇਨ੍ਹਾਂ ਦਾ ਖਾਸ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਜ਼ਿੰਦਗੀ 'ਚ ਖੁਸ਼ੀਆਂ ਦਾ ਆਗਮਨ ਹਮੇਸ਼ਾ ਬਣਿਆ ਰਹੇ। ਜੇ ਵਾਸਤੂ ਮੁਤਾਬਕ ਬੈੱਡਰੂਮ ਨੂੰ ਸਜਾਇਆ ਜਾਵੇ ਤਾਂ ਘਰ-ਪਰਿਵਾਰ 'ਚ ਸ਼ਾਂਤੀ ਅਤੇ ਸਕੂਨ ਦਾ ਮਾਹੌਲ ਬਣਿਆ ਰਹਿੰਦਾ ਹੈ ਅੱਜ ਤੁਹਾਨੂੰ ਬੈੱਡਰੂਮ ਦੀ ਸਜਾਵਟ ਦੇ ਕੁਝ ਅਜਿਹੇ ਉਪਾਅ ਜਿਸ ਨਾਲ ਨਾ ਸਿਰਫ ਤੁਹਾਡੇ ਦੁੱਖਾਂ ਦਾ ਨਾਸ਼ ਹੋਵੇਗਾ ਸਗੋਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨ 'ਚ ਮਦਦ ਵੀ ਮਿਲੇਗੀ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਉਪਾਅ
ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਬਿਸਤਰ 'ਤੇ ਤੁਸੀਂ ਸੌ ਰਹੇ ਹੋ ਉਸ 'ਤੇ ਸਿੰਪਲ, ਡਿਜ਼ਾਈਨ ਵਾਲੀ ਚਾਦਰ ਅਤੇ ਤਕੀਆ ਰੱਖੋ। ਜ਼ਿਆਦਾ ਡਿਜ਼ਾਈਨ ਵਾਲੇ ਜਾਂ ਰੰਗ ਬਿਰੰਗੇ ਤਕੀਏ ਅਤੇ ਚਾਦਰਾਂ ਦੇ ਬਿਸਤਰ 'ਤੇ ਸੌਂਣ ਨਾਲ ਘਰ ਦੇ ਮੈਂਬਰਾਂ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।
ਬੈੱਡਰੂਮ 'ਚ ਹਲਕੇ ਗੁਲਾਬੀ ਰੰਗ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ। ਇਸ ਨਾਲ ਪਤੀ ਅਤੇ ਪਤਨੀ 'ਚ ਆਪਸੀ ਪਿਆਰ ਬਣਿਆ ਰਹਿੰਦਾ ਹੈ।
ਵਾਸਤੂ ਮੁਤਾਬਕ ਬੈੱਡਰੂਮ 'ਚ ਡ੍ਰੈਸਿੰਗ ਟੇਬਲ ਰੱਖਣਾ ਚਾਹੀਦਾ ਹੈ ਪਰ ਧਿਆਨ ਰੱਖੋ ਕਿ ਉਸ ਨੂੰ ਅਜਿਹੀ ਥਾਂ 'ਤੇ ਰੱਖੋ ਜਿੱਥੇ ਉਸ 'ਚ ਬੈੱਡ ਦੀ ਪਰਛਾਈ ਨਾ ਦਿੱਖੇ।
ਜੇ ਤੁਹਾਡੇ ਬੈੱਡਰੂਮ 'ਚ ਦੀਵਾਰ ਘੜੀ ਲੱਗੀ ਹੈ ਤਾਂ ਤੁਹਾਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਬੈੱਡਰੂਮ 'ਚ ਘੜੀ ਨੂੰ ਬੈੱਡ ਦੇ ਪਿੱਛੇ ਕਦੇ ਨਾ ਲਗਾਓ ਜਿੱਥੋਂ ਤਕ ਕਿ ਹੱਥ ਦੀ ਘੜੀ ਦੀ ਗੱਲ ਹੈ ਤਾਂ ਉਸ ਨੂੰ ਕਦੇ ਵੀ ਸਿਰਹਾਣੇ ਥੱਲੇ ਰੱਖ ਕੇ ਨਹੀਂ ਸੌਂਣਾ ਚਾਹੀਦਾ।
ਵਾਸਤੂ ਸ਼ਾਸਤਰ ਮੁਤਾਬਕ ਕਮਰੇ 'ਚ ਪੂਰਵਜਾਂ ਦੀ ਤਸਵੀਰ ਨਾ ਲਗਾਓ ਅਤੇ ਕਮਰੇ 'ਚ ਜ਼ਿਆਦਾ ਗਾੜ੍ਹੇ ਰੰਗ ਦੀਆਂ ਤਸਵੀਰਾਂ ਵੀ ਨਾ ਲਗਾਓ।
ਘਰ 'ਚ ਫੁੱਲਦਾਨ ਰੱਖਣਾ ਉਂਝ ਤਾਂ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਬਾਹਰ ਤੋਂ ਆਉਣ ਵਾਲੇ ਲੋਕਾਂ 'ਤੇ ਸਾਕਾਰਾਤਮਕ ਪ੍ਰਭਾਵ ਪੈਂਦਾ ਹੈ ਪਰ ਇਸ ਗੱਲ 'ਤੇ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਹੈ ਕਿ ਰੋਜ਼ਾਨਾ ਇਸ ਦੇ ਫੁੱਲਾਂ ਨੂੰ ਬਦਲਦੇ ਰਹਿਣਾ ਚਾਹੀਦਾ ਹੈ।