ਪੂਜਾ ਦੌਰਾਨ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋਵੇਗਾ ਨੁਕਸਾਨ

2/19/2018 11:47:05 AM

ਜਲੰਧਰ— ਸਾਰੇ ਘਰਾਂ 'ਚ ਦੇਵੀ-ਦੇਵਤਾਵਾਂ ਦੀ ਪੂਜਾ-ਅਰਚਨਾ ਦੀ ਜਾਂਦੀ ਹੈ। ਪੂਜਾ 'ਚ ਭਗਵਾਨ ਨੂੰ ਬਹੁਤ ਸਾਰੀਆਂ ਚੀਜ਼ਾਂ ਚੜ੍ਹਾਈਆਂ ਜਾਂਦੀਆਂ ਹਨ। ਲੋਕ ਅਨਜਾਨੇ ਵਿਚ ਪੂਜਾ ਦੌਰਾਨ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਦੇ ਕਾਰਨ ਭਗਵਾਨ ਨਾਰਾਜ਼ ਹੋ ਜਾਂਦੇ ਹਨ। ਜਿਸ ਦੇ ਕਾਰਨ ਵਿਅਕਤੀ ਨੂੰ ਗਰੀਬੀ ਅਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੂਜਾ ਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣ ਨਾਲ ਭਗਵਾਨ ਨੂੰ ਖੁਸ਼ ਕੀਤਾ ਜਾ ਸਕਦਾ ਹੈ।
— ਭਗਵਾਨ ਵਿਸ਼ਣੂ ਅਤੇ ਸ਼੍ਰੀ ਕ੍ਰਿਸ਼ਨ ਨੂੰ ਪ੍ਰਸਾਦ ਨਾਲ ਤੁਲਸੀ ਦਲ ਅਰਪਿਤ ਕਰਨ ਦਾ ਬਹੁਤ ਮਹੱਤਵ ਹੈ। ਕੁਝ ਲੋਕ ਤੁਲਸੀ ਨੂੰ ਇਕੱਠੇ ਤੋੜ੍ਹ ਕੇ ਰੱਖ ਲੈਂਦੇ ਹਨ ਅਤੇ ਸੁੱਕ ਜਾਣ 'ਤੇ ਕਈ ਦਿਨਾਂ ਤੱਕ ਭਗਵਾਨ ਨੂੰ ਚੜ੍ਹਾਉਂਦੇ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਕਰਨਾ ਗਲਤ ਹੁੰਦਾ ਹੈ।
— ਪੂਜਾ ਦੌਰਾਨ ਭਗਵਾਨ ਅੱਗੇ ਦੀਵਾ ਜਗਾਇਆ ਜਾਂਦਾ ਹੈ। ਜੇਕਰ ਦੀਵਾ ਟੁੱਟ ਜਾਵੇ ਜਾਂ ਖੰਡਤ ਹੋ ਜਾਵੇ ਤਾਂ ਉਸਦੀ ਵਰਤੋ ਨਹੀਂ ਕਰਨੀ ਚਾਹੀਦੀ। ਟੁੱਟਿਆ ਦੀਵਾ ਜਲਾਉਣ ਨਾਲ ਗਰੀਬੀ ਅਤੇ ਬੁਰੇ ਫਲ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਕਦੇ ਵੀ ਖੰਡਤ ਦੀਵੇ ਦਾ ਪ੍ਰਯੋਗ ਨਾ ਕਰੋ।
— ਲੋਕ ਭਗਵਾਨ ਨੂੰ ਮਾਲਾ ਚੜ੍ਹਾ ਕੇ ਭੁੱਲ ਜਾਂਦੇ ਹਨ, ਜਿਸ ਦੇ ਕਾਰਨ ਫੁਲ ਅਤੇ ਹਾਰ ਸੁੱਕ ਜਾਂਦੇ ਹਨ। ਸੁੱਕੇ ਫੁਲ ਅਤੇ ਹਾਰ ਘਰ 'ਚ ਰੱਖਣਾ ਬੁਰਾ ਮੰਨਿਆ ਜਾਂਦਾ ਹੈ। ਸ਼ਾਮ ਹੋਣ ਨਾਲ ਹੀ ਮੰਦਿਰ 'ਚੋਂ ਸੁੱਕੇ ਫੁਲ ਅਤੇ ਹਾਰ ਨੂੰ ਹਟਾ ਦੇਣਾ ਚਾਹੀਦਾ ਹੈ।
— ਘਰ ਜਾਂ ਮੰਦਰ ਵਿਚ ਟੁੱਟੀ ਹੋਈ ਭਗਵਾਨ ਦੀਆਂ ਮੂਰਤੀ ਰੱਖਣਾ ਬੁਰਾ ਹੁੰਦਾ ਹੈ। ਘਰ 'ਚ ਮਿੱਟੀ ਜਾਂ ਧਾਤੂ ਦੀ ਕੋਈ ਪ੍ਰਤੀਮਾ ਖੰਡਤ ਹੋ ਗਈ ਹੋ ਤਾਂ ਉਸ ਨੂੰ ਨਦੀ 'ਚ ਵਹਾ ਦੇਣਾ ਚਾਹੀਦਾ ਹੈ ਜਾਂ ਕਿਸੇ ਪਿੱਪਲ ਦੇ ਰੁੱਖ ਹੇਠਾਂ ਰੱਖ ਦੇਣਾ ਚਾਹੀਦਾ ਹੈ।